
ਸਿਰ ਦਰਦ ਦਾ ਇਲਾਜ ਕਰਦਿਆਂ ਖ਼ਿਆਲ ਰਖਣਾ ਚਾਹੀਦਾ ਹੈ ਕਿ ਸਿਰ ਦਰਦ ਰੋਗ ਨਹੀਂ ਸਗੋਂ ਕਿਸੇ ਹੋਰ ਰੋਗ ਦਾ ਨਤੀਜਾ ਹੁੰਦਾ ਹੈ।
ਮੁਹਾਲੀ: ਸਿਰ ਦਰਦ ਦੇ ਕਾਰਨ ਪਾਚਨ ਪ੍ਰਣਾਲੀ ਵਿਚ ਖ਼ਰਾਬੀ, ਕਬਜ਼ੀ, ਖਾਧੀ ਚੀਜ਼ ਵਿਚ ਕਿਸੇ ਭੈੜੀ ਚੀਜ਼ ਦਾ ਭੈੜਾ ਅਸਰ, ਮੂੰਹ ਵਿਚ ਵਿਸ਼ੇਸ਼ ਕਰ ਕੇ ਦੰਦਾਂ ਵਿਚ ਖ਼ਰਾਬੀ, ਬੁਖ਼ਾਰ ਜਿਵੇਂ ਟਾਈਫ਼ਾਈਡ, ਡੇਂਗੂ ਬੁਖਾਰ ਆਦਿ ਤੇ ਨਜ਼ਰ ਵਿਚ ਖ਼ਰਾਬੀ। ਸਿਰ ਵਿਚ ਪਹਿਲਾਂ ਲੱਗੀ ਹੋਈ ਸੱਟ, ਚਿੰਤਾ, ਬਹੁਤ ਦਿਮਾਗ਼ੀ ਕੰਮ ਕਰਨ ਨਾਲ, ਕੰਨਾਂ ਵਿਚਲੇੇ ਰੋਗ, ਗੁਰਦਿਆਂ ਜਾਂ ਦਿਲ ਦੇ ਰੋਗ, ਖ਼ੂਨ ਦਾ ਦਬਾਅ ਵਧਿਆ ਹੋਇਆ, ਸਿਰ ਵਿਚ ਪਾਣੀ ਭਰਨਾ, ਰਸੌਲੀ ਜਾਂ ਕਿਸੇ ਨਾੜੀ ਦੀ ਖ਼ਰਾਬੀ, ਕੋਈ ਪੁਰਾਣਾ ਰੋਗ ਆਦਿ ਹਨ।
headache
ਸਿਰ ਦਰਦ ਦਾ ਇਲਾਜ ਕਰਦਿਆਂ ਖ਼ਿਆਲ ਰਖਣਾ ਚਾਹੀਦਾ ਹੈ ਕਿ ਸਿਰ ਦਰਦ ਰੋਗ ਨਹੀਂ ਸਗੋਂ ਕਿਸੇ ਹੋਰ ਰੋਗ ਦਾ ਨਤੀਜਾ ਹੁੰਦਾ ਹੈ। ਇਸ ਲਈ ਇਕ ਬੜੇ ਹੀ ਸਿਆਣੇ ਸਰਜਨ ਦਾ ਕਹਿਣਾ ਹੈ ਕਿ 15-20 ਸਾਲ ਪੁਰਾਣੇ ਸਿਰ ਦਰਦ ਦੇ ਕਈ ਰੋਗੀਆਂ ਦੇ ਸਿਰਾਂ ਨੂੰ ਖੋਲ੍ਹ ਕੇ ਅਪ੍ਰੇਸ਼ਨ ਕਰ ਕੇ ਸਿਰ ਦਰਦ ਦੇ ਕਾਰਨ ਦੀ ਖੋਜ ਕਰਨ ਦੀ ਵਧੇਰੇ ਕੋਸ਼ਿਸ਼ ਕੀਤੀ ਪਰ ਹੱਥ ਪੱਲੇ ਕੁੱਝ ਨਾ ਪਿਆ, ਪਰ ਹੋਮਿਉਪੈਥੀ ਵਿਚ ਸਿਰ ਦਰਦ ਦੇ ਕਾਰਨ ਨੂੰ ਲੱਭ ਕੇ ਰੋਗੀ ਦੀਆਂ ਸਮੁੱਚੀਆਂ ਇਲਾਮਤਾਂ ਨੂੰ ਮੁੱਖ ਰੱਖ ਕੇ ਚੋਣ ਕੀਤੀ। ਦਵਾਈ ਨਾਲ ਨਵਾਂ ਜਾਂ ਪੁਰਾਣਾ ਸਿਰ ਦਰਦ ਜ਼ਰੂਰ ਠੀਕ ਹੁੰਦਾ ਹੈ। ਸਿਰ ਦਰਦ ਦੀਆਂ ਹੋਰ ਇਲਾਮਤਾਂ ਇਸ ਤਰ੍ਹਾਂ ਹਨ :
headache
ਜਿਉਂ ਜਿਉਂ ਸੂਰਜ ਚੜੇ੍ਹ ਸਿਰ ਦਰਦ ਵਧਦਾ ਜਾਵੇ, ਜਿਉਂ ਜਿਉਂ ਸੂਰਜ ਛਿਪੇ ਦਰਦ ਘਟਦਾ ਜਾਵੇ ਅਤੇ ਸੂਰਜ ਛੁਪਦਿਆਂ ਸਿਰ ਦਰਦ ਠੀਕ ਹੋ ਜਾਵੇ। ਪੜ੍ਹਾਕੂ ਮੁੰਡੇ ਕੁੜੀਆਂ ਦਾ ਸਿਰ ਦਰਦ, ਦਿਮਾਗ਼ ਵਿਚ ਹਜ਼ਾਰਾਂ ਛੋਟੀਆਂ ਛੋਟੀਆਂ ਹਥੌੜੀਆਂ ਵੱਜਣ ਦਾ ਅਨੁਭਵ, ਕਰੋਸ਼ੀਏ, ਸਵੈਟਰ ਬੁਣਨ ਜਾਂ ਹੋਰ ਕੋਈ ਬਾਰੀਕ ਕੰਮ ਕਰਨ ਨਾਲ ਸਿਰ ਦਰਦ ਵਧੇ ਪਸੀਨਾ ਆਉਣ ਨਾਲ ਘਟੇ,ਦਰਦ ਧੁੱਪ ਵਿਚ ਵਧੇ, ਇਕ ਖ਼ਾਸ ਕਿਸਮ ਦਾ ਸਿਰ ਦਰਦ ਜਿਸ ਵਿਚ ਸਿਰ ਦਰਦ ਸ਼ੁਰੂ ਹੋਣ ਲਗਿਆਂ ਦਿਸਣਾ ਬੰਦ ਹੋ ਜਾਵੇ, ਅੱਖਾਂ ਅੱਗੇ ਚਮਕਦਾਰ ਭੰਬੂ ਤਾਰੇ ਉਠਣ, ਸਖ਼ਤ ਕਬਜ਼ੀ।
morning headache
ਸਿਰ ਵਲ ਖ਼ੂਨ ਜਮ੍ਹਾ ਹੋਣਾ, ਅੱਖਾਂ ਤੇ ਚਿਹਰਾ ਲਾਲ ਸੁਰਖ, ਪੁੜਪੁੜੀਆਂ ਅਤੇ ਗਰਦਨ ਦੀਆਂ ਨਾੜਾਂ ਟੱਪ ਟੱਪ ਕਰਨ, ਦਰਦ ਜ਼ਿਆਦਾ ਹੋਵੇ ਅਤੇ ਥੋੜਾ ਚਿਰ ਰਹਿ ਕੇ ਠੀਕ ਹੋ ਜਾਵੇ, ਥੋੜਾ ਜਿਹਾ ਹੋਵੇ ਅਤੇ ਖੜਕਾ ਚਾਨਣ, ਹਿਲਣਾ-ਚੁਲਣਾ, ਧੁੱਪ ਠੰਢੀ ਹਵਾ ਲੱਗਣ, ਸਿਰ ਨੂੰ ਨੰਗਾ ਰਖਣ ਅਤੇ ਪਏ ਰਹਿਣ ਨਾਲ ਦਰਦ ਵਧੇ, ਸਿਰ ਘੁੱਟ ਕੇ ਬੰਨ੍ਹਣ, ਢਕਣ ਅਤੇ ਮਾਹਵਾਰੀ ਦੇ ਸਮੇਂ ਸਿਰ ਦਰਦ ਘਟੇ। ਅੱਗੇ ਨੂੰ ਝੁਕਣ ਲਗਿਆਂ ਇਉਂ ਮਹਿਸੂਸ ਹੋਵੇ ਜਿਵੇਂ ਦਿਮਾਗ਼ ਪਾਟ ਕੇ ਮੱਥੇ ਰਾਹੀਂ ਬਾਹਰ ਆ ਜਾਣਾ ਹੋਵੇ, ਸਖ਼ਤ ਕਬਜ਼ੀ। ਇਕ ਵਾਰੀ ਕਈ ਕਈ ਗਲਾਸ ਪਾਣੀ ਪੀ ਜਾਵੇ, ਕੋਈ ਖੇਡ ਵੇਖਣ, ਸਵੇਰੇ ਉਠਣ ਸਮੇਂ ਸਿਰ ਘੁੱਟ ਕੇ ਬੰਨ੍ਹਣ ਨਾਲ ਸਿਰ ਨੂੰ ਅਰਾਮ ਆਵੇ।
ਧੁੱਪ ਲਗਣ, ਕਿਸੇ ਸੇਕ ਵਾਲੇ ਥਾਂ ਬੈਠਣ, ਗੈਸ ਲਾਈਟ ਨਾਲ ਹੋਇਆ ਸਖ਼ਤ ਸਿਰ ਦਰਦ ਦਿਮਾਗ਼ ਦੇ ਏਨੇ ਵੱਡੇ ਹੋਣ ਦਾ ਅਨੁਭਵ ਕਿ ਉਹ ਖੋਪਰੀ ਵਿਚ ਨਹੀਂ ਸਮਾ ਸਕੇਗਾ, ਹੋਰ ਵੀ ਬਹੁਤ ਭਿੰਨ ਭਿੰਨ ਅਲਾਮਤਾਂ ਹਨ। ਇਸ ਬੀਮਾਰੀ ਦਾ ਹੋਮਿਉਪੈਥੀ ਵਿਚ ਪੱਕਾ ਤੇ ਤਸੱਲੀਬਖਸ਼ ਇਲਾਜ ਹੈ। ਸਮੇਂ ਸਿਰ ਬੀਮਾਰੀ ਦਾ ਇਲਾਜ ਕਰਾਉਣਾ ਹੀ ਸਮਝਦਾਰੀ ਹੈ।
- ਡਾ. ਜਗਦੀਸ਼ ਜੱਗੀ