ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਦਿਮਾਗ਼ ਸਦਾ ਰਹਿੰਦੈ ਤੇਜ਼
Published : Sep 10, 2020, 2:59 pm IST
Updated : Nov 18, 2022, 6:08 pm IST
SHARE ARTICLE
 jaggery
jaggery

ਸਿਹਤ ਲਈ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ .....

ਸਿਹਤ ਲਈ ਭੁੰਨੇ ਹੋਏ ਛੋਲੇ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ ਪਰ ਜੇਕਰ ਇਸ ਨਾਲ ਤੁਸੀਂ ਗੁੜ ਦਾ ਵੀ ਸੇਵਨ ਕਰੋਗੇ ਤਾਂ ਇਹ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦੇ ਹਨ। ਮਰਦਾਂ ਲਈ ਇਸ ਨੂੰ ਖਾਣਾ ਬਹੁਤ ਚੰਗਾ ਹੈ। ਅਕਸਰ ਜਿਮ ਵਿਚ ਜਾ ਕੇ ਮਰਦ ਡੌਲੇ ਬਣਾਉਣ ਲਈ ਕਸਰਤ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਛੋਲੇ ਅਤੇ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਮਾਸਪੇਸ਼ੀਆਂ ਮਜ਼ਬੂਤ ਕਰਦੇ ਹੀ ਹਨ। ਇਸ ਨਾਲ ਸਾਡੇ ਸਰੀਰ ਨੂੰ ਵੀ ਕਈ ਪ੍ਰਕਾਰ ਦੇ ਫ਼ਾਇਦੇ ਮਿਲਦੇ ਹਨ।

jaggery benefitsjaggery benefits

 ਦਿਮਾਗ਼ ਤੇਜ਼ ਕਰਨ ਲਈ: ਗੁੜ ਅਤੇ ਛੋਲਿਆਂ ਨੂੰ ਮਿਲਾ ਕੇ ਖਾਣ ਨਾਲ ਸਦਾ ਦਿਮਾਗ਼ ਤੇਜ਼ ਰਹਿੰਦਾ ਹੈ। ਇਸ ਵਿਚ ਵਿਟਾਮਿਨ ਬੀ ਹੁੰਦਾ ਹੈ ਜੋ ਯਾਦਦਾਸ਼ਤ ਨੂੰ ਵਧਾਉਦਾ ਹੈ। ਡੌਲੇ ਬਣਾਉਣ ਲਈ: ਗੁੜ ਅਤੇ ਛੋਲਿਆਂ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਜੋ ਕਈ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਮਰਦਾਂ ਨੂੰ ਹਰ-ਰੋਜ਼ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

JaggeryJaggery

ਹੱਡੀਆਂ ਮਜ਼ਬੂਤ ਕਰਨ ਲਈ: ਗੁੜ ਅਤੇ ਛੋਲਿਆਂ ਵਿਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਗਠੀਏ ਦੇ ਰੋਗੀ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਕਬਜ਼ ਦੂਰ ਕਰਨ ਲਈ: ਸਰੀਰ ਦਾ ਪਾਚਨ ਖ਼ਰਾਬ ਹੋਣ ਕਰ ਕੇ ਕਬਜ਼ ਅਤੇ ਤੇਜ਼ਾਬ ਬਣਨ ਦੀ ਸਮੱਸਿਆ ਹੋ ਜਾਂਦੀ ਹੈ। ਗੁੜ ਅਤੇ ਛੋਲੇ ਖਾਉ, ਇਸ ਵਿਚ ਫ਼ਾਈਬਰ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਠੀਕ ਰਖਦਾ ਹੈ।

Jaggery (ਗੁੜ)Jaggery 

ਦੰਦ ਮਜ਼ਬੂਤ ਕਰਨ ਲਈ: ਇਸ ਵਿਚ ਫ਼ਾਸ-ਫ਼ੋਰਸ ਹੁੰਦਾ ਹੈ ਜੋ ਦੰਦਾਂ ਲਈ ਕਾਫ਼ੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਜਲਦੀ ਨਹੀਂ ਟੁਟਦੇ। ਚਿਹਰਾ ਨਿਖਾਰਨ ਲਈ: ਇਸ ਵਿਚ ਜ਼ਿੰਕ ਹੁੰਦਾ ਹੈ ਜੋ ਚਮੜੀ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ। ਛੋਲੇ ਖਾਣ ਨਾਲ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਤੁਸੀਂ ਪਹਿਲਾਂ ਨਾਲੋਂ ਨਿਖਰੇ ਨਿਖਰੇ ਲੱਗੋਗੇ।

teethteeth

ਦਿਲ ਲਈ: ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਜੁੜੀ ਕੋਈ ਵੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਗੁੜ ਅਤੇ ਛੋਲਿਆਂ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਦਿਲ ਦਾ ਦੌਰਾ ਪੈਣ ਤੋਂ ਬਚਾਉਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement