
ਨਿਊਯਾਰਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲਗਭਗ 61 ਲੱਖ ਡੈਨਿਸ਼ ਲੋਕਾਂ ਦੇ ਸਿਹਤ ਡੇਟਾ ਦਾ ਵਿਸ਼ਲੇਸ਼ਣ ਕੀਤਾ।
ਨਵੀਂ ਦਿੱਲੀ:40 ਸਾਲ ਦੀ ਉਮਰ ਤੋਂ ਬਾਅਦ ਐਂਟੀਬਾਇਓਟਿਕਸ ਨੂੰ ਥੋੜਾ ਧਿਆਨ ਨਾਲ ਖਾਓ ਕਿਉਂਕਿ ਇਹਨਾਂ ਦੇ ਕਾਰਨ ਇਨਫਲਾਮੇਟਰੀ ਬਾਊਲ ਡਿਜ਼ੀਜ਼ (ਆਈ.ਬੀ.ਡੀ.) ਦਾ ਖ਼ਤਰਾ 48 ਫੀਸਦੀ ਵੱਧ ਜਾਂਦਾ ਹੈ। ਗਟ ਜਰਨਲ ਵਿਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ ਇਕ ਤੋਂ ਦੋ ਸਾਲਾਂ ਤੱਕ ਪੇਟ ਜਾਂ ਅੰਤੜੀਆਂ ਦੀ ਲਾਗ ਨੂੰ ਨਿਸ਼ਾਨਾ ਬਣਾਉਣ ਵਾਲੇ ਐਂਟੀਬਾਇਓਟਿਕਸ ਲੈਣ ਤੋਂ ਬਾਅਦ ਇਹ ਖਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: ਜੇਲ੍ਹ ਤੋਂ ਰਿਹਾਈ ਮਗਰੋਂ ਦਲੇਰ ਮਹਿੰਦੀ ਨੇ ਬਿਆਨਿਆ ਦਰਦ, 'ਬੇਕਸੂਰ ਸਾਬਤ ਕਰਨ 'ਚ 18 ਵਰ੍ਹੇ ਲੱਗ ਗਏ
ਨਿਊਯਾਰਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਲਗਭਗ 61 ਲੱਖ ਡੈਨਿਸ਼ ਲੋਕਾਂ ਦੇ ਸਿਹਤ ਡੇਟਾ ਦਾ ਵਿਸ਼ਲੇਸ਼ਣ ਕੀਤਾ। ਇਸ ਰਾਹੀਂ ਇਹ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਕਿਸੇ ਵੀ ਕਾਰਨ ਐਂਟੀਬਾਇਓਟਿਕਸ ਦੀ ਲਗਾਤਾਰ ਵਰਤੋਂ ਕੀਤੀ, ਉਹਨਾਂ ਵਿਚ ਐਂਟੀਬਾਇਓਟਿਕਸ ਨਾ ਲੈਣ ਵਾਲਿਆਂ ਦੀ ਤੁਲਨਾ ਵਿਚ ਆਈ.ਬੀ.ਡੀ. (ਅਲਸਰੇਟਿਵ ਕੋਲਾਈਟਿਸ ਅਤੇ ਕਰੋਨਜ਼ ਡਿਜ਼ੀਜ਼) ਦਾ ਖ਼ਤਰਾ ਕਾਫ਼ੀ ਵੱਧ ਗਿਆ ਸੀ।
ਇਹ ਵੀ ਪੜ੍ਹੋ: 2022 ਦੌਰਾਨ ਭਾਰਤੀਆਂ ਨੇ ਵਿਦੇਸ਼ ਤੋਂ ਦੇਸ਼ ਵਿਚ ਭੇਜੇ 100 ਅਰਬ ਡਾਲਰ : ਸੀਤਾਰਮਨ
ਖੋਜਕਰਤਾਵਾਂ ਨੇ 2000-2018 ਦਰਮਿਆਨ 10 ਤੋਂ 60 ਸਾਲ ਦੀ ਉਮਰ ਦੇ 61 ਲੱਖ ਲੋਕਾਂ ’ਤੇ ਅਧਿਐਨ ਕੀਤਾ। ਇਹਨਾਂ ਵਿਚੋਂ 55 ਲੱਖ ਨੂੰ ਡਾਕਟਰਾਂ ਨੇ ਐਂਟੀਬਾਇਓਟਿਕਸ ਦੀ ਸਲਾਹ ਦਿੱਤੀ ਸੀ। ਐਂਟੀਬਾਇਓਟਿਕਸ ਲੈਣ ਵਾਲੇ ਲੋਕਾਂ ਵਿਚ 36,017 ਵਿਚ ਅਲਸਰੇਟਿਵ ਕੋਲਾਈਟਿਸ ਅਤੇ 16,881 ਵਿਚ ਕਰੋਹਨ ਦੀ ਬਿਮਾਰੀ ਦੇ ਲੱਛਣ ਵਿਕਸਿਤ ਹੋਏ। ਐਂਟੀਬਾਇਓਟਿਕਸ ਲੈਣ ਵਾਲੇ 10-40 ਸਾਲ ਦੀ ਉਮਰ ਦੇ ਲੋਕਾਂ ਵਿਚ ਉਹਨਾਂ ਲੋਕਾਂ ਨਾਲੋਂ IBD ਹੋਣ ਦੀ ਸੰਭਾਵਨਾ 40 ਪ੍ਰਤੀਸ਼ਤ ਵੱਧ ਸੀ ਜਿਨ੍ਹਾਂ ਨੂੰ ਐਂਟੀਬਾਇਓਟਿਕ ਨਹੀਂ ਦਿੱਤੇ ਗਏ ਸਨ। ਇਸ ਦੇ ਨਾਲ ਹੀ 40 ਤੋਂ 60 ਸਾਲ ਦੀ ਉਮਰ ਦੇ ਲੋਕਾਂ ਵਿਚ ਇਹ ਖਤਰਾ 48 ਫੀਸਦੀ ਵੱਧ ਪਾਇਆ ਗਿਆ।
ਇਹ ਵੀ ਪੜ੍ਹੋ: ਦੋ ਭਾਰਤੀਆਂ ਨੇ ਬਣਾਇਆ ਅਨੋਖਾ ਰਿਕਾਰਡ, ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਕਰਵਾਇਆ ਨਾਮ
10-40 ਸਾਲ ਦੇ ਲੋਕਾਂ ਵਿਚ ਖਤਰਾ 40% ਜ਼ਿਆਦਾ
ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 1-2 ਸਾਲਾਂ ਤੱਕ ਐਂਟੀਬਾਇਓਟਿਕਸ ਲੈਂਦੇ ਰਹਿਣ ਤੋਂ ਬਾਅਦ IBD ਦਾ ਖਤਰ ਸਭ ਤੋਂ ਉੱਚੇ ਪੱਧਰ ਸੀ। ਇਸ ਸਮੇਂ ਦੌਰਾਨ 10-40 ਸਾਲ ਦੀ ਉਮਰ ਦੇ ਲੋਕਾਂ ਵਿਚ IBD ਦਾ ਜੋਖਮ 40 ਪ੍ਰਤੀਸ਼ਤ ਵੱਧ ਪਾਇਆ ਗਿਆ। ਇਸ ਦੇ ਨਾਲ ਹੀ 40 ਤੋਂ 60 ਸਾਲ ਦੀ ਉਮਰ ਦੇ 48 ਪ੍ਰਤੀਸ਼ਤ ਲੋਕਾਂ ਵਿਚ ਆਈਬੀਡੀ ਦਾ ਜੋਖਮ ਪਾਇਆ ਗਿਆ। ਇਸ ਤੋਂ ਇਲਾਵਾ ਅਧਿਐਨ ਨੇ ਐਂਟੀਬਾਇਓਟਿਕ ਕਿਸਮਾਂ 'ਤੇ ਗੌਰ ਕੀਤਾ। IBD ਦਾ ਸਭ ਤੋਂ ਵੱਧ ਜੋਖਮ ਨਾਈਟਰੋਇਮੀਡਾਜ਼ੋਲ ਅਤੇ ਫਲੋਰੋਕੁਇਨੋਲੋਨਸ ਨਾਲ ਜੁੜਿਆ ਹੋਇਆ ਸੀ। ਉਹ ਆਮ ਤੌਰ 'ਤੇ ਅੰਤੜੀਆਂ ਦੀ ਲਾਗ ਦੇ ਇਲਾਜ ਲਈ ਵਰਤੇ ਜਾਂਦੇ ਹਨ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤੇ 'ਠਕਠਕ ਗੈਂਗ' ਦੇ 4 ਮੈਂਬਰ
ਨਾਈਟਰੋਫੁਰੈਂਟੋਇਨ ਨਾਲ ਨਹੀਂ ਵਧਿਆ ਆਈਬੀਡੀ ਦਾ ਖਤਰਾ
ਨਾਈਟਰੋਫੁਰੈਂਟੋਇਨ ਇਕੋ ਇਕ ਐਂਟੀਬਾਇਓਟਿਕ ਸੀ ਜਿਸ ਨੇ IBD ਦੇ ਖਤਰੇ ਨੂੰ ਨਹੀਂ ਵਧਾਇਆ। ਨੈਰੋ ਸਪੈਕਟ੍ਰਮ ਪੈਨਿਸਿਲਿਨ ਵਿਚ ਵੀ IBD ਦਾ ਦੇਖਿਆ ਗਿਆ। ਇਸ ਅਧਿਐਨ ਤੋਂ ਇਹ ਸਪੱਸ਼ਟ ਹੈ ਕਿ ਐਂਟੀਬਾਇਓਟਿਕਸ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿਚ ਵੱਡੀਆਂ ਤਬਦੀਲੀਆਂ ਲਿਆਉਂਦੇ ਹਨ। ਹਾਲਾਂਕਿ ਇਸ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ। ਇਕ ਅਨੁਮਾਨ ਇਹ ਹੈ ਕਿ ਉਮਰ ਦੇ ਨਾਲ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿਚ ਰੋਗਾਣੂਆਂ ਦੀ ਲਚਕਤਾ ਅਤੇ ਰੇਂਜ ਦੋਵਾਂ ਵਿਚ ਕੁਦਰਤੀ ਗਿਰਾਵਟ ਆਉਂਦੀ ਹੈ, ਜਿਸ ਨਾਲ ਐਂਟੀਬਾਇਓਟਿਕਸ ਦੇ ਵਧੇਰੇ ਗੰਭੀਰ ਪ੍ਰਭਾਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।