
ਆਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਫ਼ ਦਾ ਪਾਣੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ।
Tips for Weight Loss ਅੱਜ ਦੇ ਸਮੇਂ ਵਿਚ ਲੋਕ ਮੋਟਾਪੇ ਤੋਂ ਕਾਫ਼ੀ ਪ੍ਰੇਸ਼ਾਨ ਹਨ, ਪਰ ਹੁਣ ਇਸ ਤੋਂ ਛੁਟਕਾਰਾ ਪਾਉਣ ਲਈ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਬਲਕਿ ਘਰ ਬੈਠੇ ਹੀ ਇਸ ਦਾ ਇਲਾਜ ਕਰ ਸਕਦੇ ਹੋ।
ਦਰਅਸਲ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਫ਼ ਦਾ ਪਾਣੀ ਭਾਰ ਘਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ। 100 ਗ੍ਰਾਮ ਸੌਂਫ਼ ਵਿਚ 31 ਕੈਲੋਰੀ, 2 ਫ਼ੀ ਸਦੀ ਸੋਡੀਅਮ, 11 ਫ਼ੀ ਸਦੀ ਪੋਟਾਸ਼ੀਅਮ, 2 ਫ਼ੀ ਸਦੀ ਕਾਰੋਬਹਾਈਡ੍ਰੇਟਸ, 12 ਫ਼ੀ ਸਦੀ ਡਾਇਟਰੀ ਫ਼ਾਈਬਰ, 2 ਫ਼ੀ ਸਦੀ ਪ੍ਰੋਟੀਨ, 2 ਫ਼ੀ ਸਦੀ ਵਿਟਾਮਿਨ ਏ, 20 ਫ਼ੀ ਸਦੀ ਵਿਟਾਮਿਨ ਸੀ, 4 ਫ਼ੀ ਸਦੀ ਕੈਲਸ਼ੀਅਮ, 3 ਫ਼ੀ ਸਦੀ ਆਇਰਨ, 1 ਫ਼ੀ ਸਦੀ ਵਿਟਾਮਿਨ ਬੀ-6 ਅਤੇ 4 ਫ਼ੀ ਸਦੀ ਮੈਗਨੀਸ਼ੀਅਮ ਹੁੰਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਇਲਾਵਾ ਇਸ ਵਿਚ ਐਂਟੀਆਕਸੀਡੈਂਟ ਅਤੇ ਇਨਫ਼ਲਾਮੇਟਰੀ ਵਰਗੇ ਗੁਣ ਵੀ ਹੁੰਦੇ ਹਨ ਜੋ ਸਿਹਤ ਅਤੇ ਸੁੰਦਰਤਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਸੌਂਫ਼ ਦੇ ਪਾਣੀ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਸੌਂਫ਼ ਦੇ ਪਾਣੀ ਵਿਚ ਡਾਇਟਰੀ ਫ਼ਾਈਬਰ ਹੁੰਦਾ ਹੈ, ਜੋ ਭੁੱਖ ਨੂੰ ਤੁਰਤ ਕਾਬੂ ਕਰਦਾ ਹੈ। ਇਸ ਨਾਲ ਹੀ ਸੌਫ਼ ਦੇ ਪਾਣੀ ਵਿਚ ਐਂਟੀਸਪਾਜਮੋਡਿਕ ਨਾਂ ਦੇ ਤੱਤ ਹੁੰਦਾ ਹੈ ਜੋ ਕਿ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ਜਿਸ ਨਾਲ ਭਾਰ ਘੱਟ ਹੁੰਦਾ ਹੈ। ਸੌਂਫ਼ ਦੇ ਪਾਣੀ ਵਿਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਵੱਧ ਜਾਂਦਾ ਹੈ ਅਤੇ ਸਰੀਰ ਵਿਚ ਐਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।
ਸੌਂਫ਼ ਦਾ ਪਾਣੀ ਤਿਆਰ ਕਰਨ ਦਾ ਤਰੀਕਾ: ਸੌਂਫ਼ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਲਾਸ ਪਾਣੀ ਲੈ ਕੇ ਉਸ ਵਿਚ ਸੌਂਫ਼ ਰਾਤ ਭਰ ਲਈ ਪਾ ਕੇ ਰੱਖ ਦਿਉ। ਫਿਰ ਸਵੇਰੇ ਉਠ ਕੇ ਇਸ ਪਾਣੀ ਨਾਲ ਸੌਂਫ਼ ਨੂੰ ਛਾਣ ਕੇ ਵੱਖ ਕਰ ਲਵੋ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ।
(For more Punjabi news apart from Fennel water is beneficial for weight loss, stay tuned to Rozana Spokesman)