ਜਾਣੋਂ ਪਾਣੀ ਪੀਣ ਦਾ ਸਹੀ ਤਰੀਕਾ ਅਤੇ ਇਸ ਦੇ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ
Published Feb 11, 2019, 11:25 am IST
Updated Feb 11, 2019, 11:25 am IST
ਸਾਡੇ ਸਰੀਰ ਲਈ ਸੱਭ ਤੋਂ ਜ਼ਿਆਦਾ ਪਾਣੀ ਹੈ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਪੀਣ ਦਾ ਵੀ ਇਕ ਤਰੀਕਾ ਅਤੇ ਸਮਾਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਸਮੇਂ ...
Water
 Water

ਸਾਡੇ ਸਰੀਰ ਲਈ ਸੱਭ ਤੋਂ ਜ਼ਿਆਦਾ ਪਾਣੀ ਹੈ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਪੀਣ ਦਾ ਵੀ ਇਕ ਤਰੀਕਾ ਅਤੇ ਸਮਾਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਸਮੇਂ ਮੁਤਾਬਿਕ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਪਾਣੀ ਦੀ ਸਹੀ ਮਾਤਰਾ ਦਾ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਵਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ।

WaterWater

Advertisement

ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ ਜਿਵੇਂ ਕਿ-ਸਿਰ ਦਰਦ, ਸਰੀਰ ਦਾ ਦਰਦ, ਦਿਲ ਦੇ ਰੋਗ, ਗਠੀਆ, ਮਿਰਗੀ, ਮੋਟਾਪਾ, ਕਫ ਦੀ ਖਾਂਸੀ, ਦਮਾਂ, ਟੀ.ਬੀ, ਗੁਰਦਿਆਂ ਦੇ ਰੋਗ, ਉਲਟੀਆਂ, ਸ਼ੂਗਰ, ਕਬਜ, ਅੱਖਾਂ ਦੇ ਰੋਗ, ਮਹਾਂਮਾਰੀ, ਕੰਨ ਅਤੇ ਨੱਕ ਦੇ ਰੋਗ। ਇਹਨਾਂ ਵਿਚ ਕੁੱਝ ਰੋਗ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ।

WaterWater

ਸਵੇਰੇ ਉਠਦਿਆਂ ਹੀ 4 ਗਿਲਾਸ ਪਾਣੀ ਪੀਓ। ਉਸ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬ੍ਰਸ਼ ਕਰ ਲਵੋ। ਬ੍ਰਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ਹੈ।

WaterWater

45 ਮਿੰਟਾਂ ਤੋਂ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁਝ ਵੀ ਸੇਵਨ ਨਾ ਕਰੋ ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਸਮੇਂ ਅਪਣਾਓ। ਇਸ ਤਰੀਕੇ ਨਾਲ ਤੁਸੀਂ ਬਹੁਤ ਜਲਦੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ। ਜਿਵੇਂ ਕਿ ਬਲੱਡ ਪ੍ਰੈਸ਼ਰ, ਕਬਜ, ਕੈਂਸਰ, ਟੀਬੀ। 

Advertisement

 

Advertisement
Advertisement