Advertisement
  ਜੀਵਨ ਜਾਚ   ਸਿਹਤ  11 Nov 2020  ਦੀਵਾਲੀ 'ਤੇ ਪਟਾਕਿਆਂ ਦਾ ਕੈਮੀਕਲ ਦੇ ਸਕਦੈ ਖਤਰਨਾਕ ਰੋਗ

ਦੀਵਾਲੀ 'ਤੇ ਪਟਾਕਿਆਂ ਦਾ ਕੈਮੀਕਲ ਦੇ ਸਕਦੈ ਖਤਰਨਾਕ ਰੋਗ

ਸਪੋਕਸਮੈਨ ਸਮਾਚਾਰ ਸੇਵਾ
Published Nov 11, 2020, 12:41 pm IST
Updated Nov 11, 2020, 12:41 pm IST
ਪਟਾਕਿਆਂ 'ਚ ਮੌਜੂਦ ਨੁਕਸਾਨਦਾਇਕ ਕੈਮੀਕਲ ਕਾਰਨ ਵਧ ਜਾਂਦਾ ਹੈ ਕਈ ਬਿਮਾਰੀਆਂ ਦਾ ਖ਼ਤਰਾ
Firecrackers
 Firecrackers

ਚੰਡੀਗੜ੍ਹ: ਦੀਵਾਲੀ ਖੁਸ਼ੀਆਂ ਅਤੇ ਰੋਸ਼ਨੀ ਦਾ ਤਿਉਹਾਰ ਹੈ। ਹਰ ਪਾਸੇ ਜਗਮਗਾਉਂਦੇ ਦੀਪ, ਝਾਲਰਾਂ, ਮਿਠਾਈਆਂ ਅਤੇ ਤਰ੍ਹਾਂ - ਤਰ੍ਹਾਂ ਦੇ ਪਕਵਾਨ ਇਸ ਦਿਨ ਨੂੰ ਬੇਹੱਦ ਖਾਸ ਬਣਾਉਂਦੇ ਹਨ ਪਰ ਇਨ੍ਹਾਂ ਸਭ ਦੇ ਵਿਚਕਾਰ ਦੇਸ਼ ਭਰ ਵਿਚ ਭਾਰੀ ਮਾਤਰਾ ਵਿਚ ਪਟਾਕਿਆਂ ਦੀ ਵਰਤੋਂ ਬਹੁਤ ਸਾਰੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ। 

Diwali Diwali

ਪਟਾਕੇ ਵਾਤਾਵਰਣ ਨੂੰ ਤਾਂ ਨੁਕਸਾਨ ਪਹੁੰਚਾਉਂਦੇ ਹੀ ਹਨ, ਇਸ ਤੋਂ ਨਿਕਲਣ ਵਾਲੀ ਨੁਕਸਾਨਦਾਇਕ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਦਾ ਵੀ ਕਾਰਨ ਬਣਦੀਆਂ ਹਨ। ਇਨ੍ਹਾਂ ਵਿਚ ਮੌਜੂਦ ਨੁਕਸਾਨਦਾਇਕ ਕੈਮੀਕਲ ਕਾਰਨ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਪਟਾਕਿਆਂ ਵਿਚ ਮੌਜੂਦ ਕਿਹੜੇ ਤੱਤ ਹੁੰਦੇ ਹਨ ਨੁਕਸਾਨਦਾਇਕ ਅਤੇ ਕੀ ਹਨ ਇਸ ਤੋਂ ਹੋਣ ਵਾਲੇ ਰੋਗ। 

firecrackersFirecrackers

ਫ਼ੇਫ਼ੜਿਆਂ ਦਾ ਕੈਂਸਰ - ਪਟਾਕੇ ਵਿਚ ਮੌਜੂਦ ਪੋਟੈਸ਼ੀਅਮ ਕਲੋਰੇਟ ਤੇਜ਼ ਰੋਸ਼ਨੀ ਪੈਦਾ ਕਰਦਾ ਹੈ, ਇਸ ਦੀ ਵਰਤੋਂ ਨਾਲ ਹਵਾ ਜ਼ਹਿਰੀਲੀ ਹੋ ਜਾਂਦੀ ਹੈ। ਇਸ ਕੈਮੀਕਲ ਤੋਂ ਨਿਕਲਣ ਵਾਲੇ ਧੂੰਏ ਕਾਰਨ ਫ਼ੇਫ਼ੜਿਆਂ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਕੋਈ ਸਾਹ ਦਾ ਮਰੀਜ ਹੈ ਜਾਂ ਕਿਸੇ ਨੂੰ ਫ਼ੇਫ਼ੜਿਆਂ ਨਾਲ ਸਬੰਧਤ ਕੋਈ ਬਿਮਾਰੀ ਹੈ ਤਾਂ ਖ਼ਤਰਾ ਕਈ ਗੁਣਾ ਜਿਆਦਾ ਵੱਧ ਜਾਂਦਾ ਹੈ। 

lungs Lungs

ਸਾਹ ਦੀਆਂ ਬੀਮਾਰੀਆਂ - ਪਟਾਕਿਆਂ ਵਿਚ ਤੇਜ਼ ਧਮਾਕੇ ਅਤੇ ਰੋਸ਼ਨੀ ਲਈ ਗਨ ਪਾਊਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੇ ਜਲਣ ਨਾਲ ਸਲਫਰ ਡਾਈਆਕਸਾਇਡ ਗੈਸ ਬਣਦੀ ਹੈ। ਇਸ ਗੈਸ ਕਾਰਨ ਵਾਤਾਵਰਣ ਵਿਚ ਪ੍ਰਦੂਸ਼ਣ ਤੇਜ਼ੀ ਨਾਲ ਵਧਦਾ ਹੈ ਅਤੇ ਸਾਹ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਹ ਗੈਸ ਐਸਿਡ ਰੇਨ ਦਾ ਵੀ ਕਾਰਨ ਬਣਦੀ ਹੈ। ਵਾਤਾਵਰਣ ਵਿਚ ਜ਼ਿਆਦਾ ਕਾਰਬਨ ਡਾਇਆਕਸਾਇਡ ਹੋਣ ਕਾਰਨ ਦਮਾ ਰੋਗੀਆਂ ਨੂੰ ਵੀ ਪਰੇਸ਼ਾਨੀ ਵਧ ਸਕਦੀ ਹੈ। 

Alzheimer Alzheimer

ਅਲਜਾਇਮਰ ਵਰਗਾ ਖਤਰਨਾਕ ਰੋਗ - ਟਾਕੇ ਵਿਚ ਸਫੈਦ ਰੋਸ਼ਨੀ ਪੈਦਾ ਕਰਣ ਲਈ ਐਲੁਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੱਤ ਚਮੜੀ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਇਸ ਦੀ ਵਰਤੋਂ ਨਾਲ ਡਰਮੇਟਾਈਟਿਸ ਵਰਗੀ ਬੀਮਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਦੇ ਜਲਣ ਤੋਂ ਪੈਦਾ ਹੋਣ ਵਾਲੀ ਗੈਸ ਦਾ ਬੱਚਿਆਂ ਦੇ ਦਿਮਾਗ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਹ ਅਲਜਾਇਮਰ ਆਦਿ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ। 

firecrackersFirecrackers

ਗਰਭਪਾਤ ਦਾ ਖ਼ਤਰਾ - ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਤੋਂ ਨਿਕਲਣ ਵਾਲੀ ਨੁਕਸਾਨਦਾਇਕ ਕਾਰਬਨ ਮੋਨੋਆਕਸਾਈਡ ਗੈਸ ਸਾਹ ਦੇ ਮਾਧਿਅਮ ਨਾਲ ਕੁੱਖ ਵਿਚ ਪਲ ਰਹੇ ਬੱਚੇ ਤੱਕ ਪਹੁੰਚ ਸਕਦੀ ਹੈ। ਇਸ ਨਾਲ ਬੱਚਿਆਂ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਣਾ ਪੈ ਸਕਦਾ ਹੈ। ਗਰਭਵਤੀ ਔਰਤਾਂ ਵਿਚ ਕਈ ਨੁਕਸਾਨਦਾਇਕ ਗੈਸਾਂ ਗਰਭਪਾਤ ਦਾ ਵੀ ਕਾਰਨ ਬਣ ਸਕਦੀਆਂ ਹਨ। 

eye careEye care

ਅੱਖਾਂ ਦੀ ਸਮੱਸਿਆ - ਦੀਵਾਲੀ ਵਿਚ ਪਟਾਕਿਆਂ ਦੇ ਧੂੰਏ ਨਾਲ ਪ੍ਰਦੂਸ਼ਣ ਵੱਧ ਜਾਂਦਾ ਹੈ। ਇਸ ਨਾਲ ਟਾਕਸਿਨ ਵੀ ਬਹੁਤ ਜ਼ਿਆਦਾ ਵਧ ਜਾਂਦੇ ਹਨ। ਇਹਨਾਂ ਟਾਕਸਿਨਾਂ ਕਾਰਨ ਅੱਖਾਂ ਉੱਤੇ ਵੀ ਕਾਫ਼ੀ ਬੁਰਾ ਪ੍ਰਭਾਵ ਪੈਂਦਾ ਹੈ। ਅੱਖਾਂ ਵਿਚ ਜਲਣ ਅਤੇ ਅੱਖਾਂ 'ਚ ਪਾਣੀ ਆਉਣ ਦੀਆਂ ਸਮਸਿਆਵਾਂ ਵਿਚ ਵੀ ਵਾਧਾ ਹੁੰਦਾ ਹੈ। ਇਸ ਲਈ ਅੱਖਾਂ ਦਾ ਖਾਸ ਧਿਆਨ ਰੱਖੋ। ਬਾਹਰੋਂ ਆਉਣ ਤੋਂ ਬਾਅਦ ਅਪਣੀਆਂ ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। 

Blood PressureBlood Pressure

ਹਾਈ ਬਲੱਡ ਪ੍ਰੈਸ਼ਰ - ਪਟਾਕਿਆਂ ਵਿਚ ਮੌਜੂਦ ਮਰਕਰੀ ਕਾਰਨ ਅਜਿਹੀਆਂ ਗੈਸਾਂ ਨਿਕਲਦੀਆਂ ਹਨ, ਜਿਸ ਦੇ ਨਾਲ ਸਾਹ ਸਬੰਧੀ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਹਨਾਂ ਲਈ ਖਤਰਾ ਜ਼ਿਆਦਾ ਵਧ ਜਾਂਦਾ ਹੈ। 

Advertisement
Advertisement
Advertisement