ਘਰ 'ਚ ਬਣਾਓ ਆਯੁਰਵੈਦਿਕ ਕਾੜ੍ਹਾ, ਸਰਦੀ-ਫ਼ਲੂ ਅਤੇ ਇਨਫੈਕਸ਼ਨ ਦਾ ਕਰੋ ਇਲਾਜ 
Published : Nov 11, 2022, 2:02 pm IST
Updated : Nov 11, 2022, 2:23 pm IST
SHARE ARTICLE
Make Ayurvedic decoction at home, treat colds and infections
Make Ayurvedic decoction at home, treat colds and infections

ਕਾੜ੍ਹਾ ਇਕ ਆਯੂਰਵੈਦਿਕ ਘਰੇਲੂ ਨੁਸਖ਼ਾ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ

 

ਨਵੀਂ ਦਿੱਲੀ  :  ਕਾੜ੍ਹਾ ਇਕ ਆਯੁਰਵੈਦਿਕ ਘਰੇਲੂ ਨੁਸਖ਼ਾ ਹੈ ਜੋ ਤੁਹਾਡੀ ਰੱਖਿਆ ਕਰ ਸਕਦਾ ਹੈ, ਤੁਹਾਨੂੰ ਅੰਦਰੋਂ ਮਜਬੂਤ ਬਣਾਉਂਦਾ ਹੈ ਅਤੇ ਮੌਸਮੀ ਬਿਮਾਰੀਆਂ ਨਾਲ ਲੜਨ ਵਿਚ ਵੀ ਮਦਦ ਕਰਦਾ ਹੈ। ਸਰਦੀਆਂ ਆ ਚੁੱਕੀਆਂ ਹਨ ਅਤੇ ਬਦਲਦੇ ਮੌਸਮ ਵਿਚ ਸਾਡੀ ਇਮਿਊਨਟੀ ਵਿਚ ਕਮੀ ਆ ਸਕਦੀ ਹੈ। ਕਾੜ੍ਹਾ ਮੈਟਾਬੋਲਿਜ਼ਮ ਨੂੰ ਪੂਰਨ ਰੂਪ ਨਾਲ ਪ੍ਰਭਾਵਿਤ ਕਰਨ, ਪਾਚਨ ਨੂੰ ਹੌਲੀ ਕਰਨ ਅਤੇ ਕਬਜ਼ ਜਾਂ ਦਸਤ ਵਰਗੀਆਂ ਸਮੱਸਿਆਵਾਂ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ।

ਕਾੜ੍ਹਾ ਇਕ ਆਯੂਰਵੈਦਿਕ ਘਰੇਲੂ ਨੁਸਖ਼ਾ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ।  ਤੁਹਾਨੂੰ ਅੰਦਰੋਂ ਮਜਬੂਤ ਬਣਾ ਸਕਦਾ ਹੈ ਅਤੇ ਮੌਸਮੀ ਬਿਮਾਰੀਆਂ ਨਾਲ ਲੜਣ ਲਈ ਵੀ ਮਦਦ ਕਰਦਾ ਹੈ। ਕਾੜ੍ਹਾ ਕਈ ਜੜੀ ਬੂਟੀਆਂ ਅਤੇ ਮਸਾਲਿਆਂ ਤੋਂ ਬਣਾਇਆ ਇਕ ਆਯੂਰਵੇਦਿਕ ਇਲਾਜ ਹੈ ਜਿਸ ਨੂੰ ਆਮ ਤੌਰ 'ਤੇ ਪਾਣੀ ਵਿਚ ਉਬਾਲਿਆ ਜਾਂਦਾ ਹੈ। ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਇਨਫੈਕਸ਼ਨ ਨਾਲ ਲੜਨ ਲਈ ਕਾੜ੍ਹਾ ਸਭ ਤੋਂ ਸਸਤਾ ਘਰੇਲੂ ਉਪਾਅ ਹੈ।

ਇਮਿਊਨਟੀ ਵਧਾਉਣ ਲਈ ਘਰ ਵਿਚ ਕਾੜ੍ਹਾ ਬਣਾਉਣ ਦੇ 3 ਤਰੀਕੇ 
1. ਤੁਲਸੀ ਦੇ ਪੱਤੇ, ਕਾਲੀ ਮਿਰਚ ਅਤੇ ਅਦਰਕ ਨੂੰ ਪੀਸ ਕੇ ਪਾਣੀ ਵਿਚ ਉਬਾਲ ਲਓ। ਮਿੱਠਾ ਬਣਾਉਣ ਲਈ ਇਸ ਵਿਚ ਥੋੜ੍ਹਾ ਸ਼ਹਿਦ ਮਿਲਾ ਲਓ। ਇਹ ਕਾੜ੍ਹਾ ਸਰਦੀ ਅਤੇ ਖਾਂਸੀ ਦੇ ਲਈ ਬਹੁਤ ਵਧੀਆ ਕੰਮ ਕਰਦਾ ਹੈ।
2. ਇਕ ਕੱਪ ਪਾਣੀ ਵਿਚ ਅੱਧਾ ਚਮਚ ਦਾਲਚੀਨੀ ਪਾ ਕੇ ਉਬਾਲੋ। ਇਕ ਚਮਚ ਸ਼ਹਿਦ ਮਿਲਾਓ ਅਤੇ ਤਾਕਤ ਵਧਾਉਣ ਲਈ ਪੀਓ

3. ਲਗਭਗ ਅੱਧਾ ਚਮਚ ਗਿਲੋਏ ਨੂੰ ਪੀਸ ਕੇ ਇਕ ਕੱਪ ਪਾਣੀ ਵਿਚ ਪਾ ਕੇ ਉਬਾਲ ਲਓ। ਇਹ ਕਾੜ੍ਹਾ ਪਾਚਣ ਵਿਚ ਮਦਦ ਕਰੇਗਾ। ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਫ਼ਲੂ ਦੇ ਲੱਛਣਾ ਨਾਲ ਲੜਨ ਵਿਚ ਮਦਦ ਕਰਦਾ ਹੈ। 
4. ਇਹਨਾਂ ਸਾਰੇ ਘਰੇਲੂ ਬਣੇ ਕਾੜਿਆਂ ਦੀ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਕੁਦਰਤੀ ਇਮਿਊਨਿਟੀ ਬੂਸਟਰਾਂ ਦਾ ਸੇਵਨ ਕਰਦੇ ਰਹੋ ਜੋ ਸਾਵਧਾਨੀ ਦੇ ਉਪਾਅ ਵਜੋਂ ਕੰਮ ਕਰਦੇ ਹਨ ਅਤੇ ਜਲਦੀ ਠੀਕ ਹੋਣ ਵਿਚ ਮਦਦ ਕਰਦੇ ਹਨ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement