ਮੱਛਰਾਂ ਦੇ ਕੱਟਣ ਨਾਲ ਹੁੰਦੀਆਂ ਹਨ ਅਨੇਕਾਂ ਬਿਮਾਰੀਆਂ..
Published : Jun 13, 2018, 5:16 pm IST
Updated : Jun 13, 2018, 5:16 pm IST
SHARE ARTICLE
Mosquitoes bite cause many diseases
Mosquitoes bite cause many diseases

ਗਰਮੀਆਂ ਵਿਚ ਮੱਛਰ ਆਉਂਦੇ ਹਨ। ਹਰ ਜਗ੍ਹਾ ਤੇ ਇਨ੍ਹਾਂ ਦਾ ਕਹਿਰ ਕੁੱਝ ਜ਼ਿਆਦਾ ਹੀ ਵੱਧ ਗਿਆ ਹੈ। ਹਰ ਕੋਈ ਮੱਛਰਾਂ ਤੋਂ ਪ੍ਰੇਸ਼ਾਨ ਹੈ। ਪਰ ਮੱਛਰਾਂ ਤੋਂ ਬਚ ਕੇ ਰ...

ਗਰਮੀਆਂ ਵਿਚ ਮੱਛਰ ਆਉਂਦੇ ਹਨ। ਹਰ ਜਗ੍ਹਾ ਤੇ ਇਨ੍ਹਾਂ ਦਾ ਕਹਿਰ ਕੁੱਝ ਜ਼ਿਆਦਾ ਹੀ ਵੱਧ ਗਿਆ ਹੈ। ਹਰ ਕੋਈ ਮੱਛਰਾਂ ਤੋਂ ਪ੍ਰੇਸ਼ਾਨ ਹੈ। ਪਰ ਮੱਛਰਾਂ ਤੋਂ ਬਚ ਕੇ ਰਹਿਣਾ ਬੇਹੱਦ ਜਰੂਰੀ ਹੈ। ਇਨ੍ਹਾਂ ਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਹੁੰਦਾ ਹੈ। ਮਲੇਰੀਆ, ਡੇਂਗੂ, ਪੀਲੀਆ ਅਜਿਹੀਆਂ ਬੀਮਾਰੀਆਂ ਹਨ ਜੋ ਮੱਛਰਾਂ ਦੇ ਕੱਟਣ ਦੀ ਵਜ੍ਹਾ ਨਾਲ ਹੁੰਦੀਆਂ ਹਨ।ਸੰਸਾਰ ਸਿਹਤ ਸੰਗਠਨ ਦੇ ਮੁਤਾਬਿਕ ਹਰ ਸਾਲ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੇ ਰੋਗਾਂ ਨਾਲ ਤਕਰੀਬਨ 1 ਮਿਲੀਅਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੇ ਵਿਚ ਮੱਛਰਾਂ ਤੋਂ ਆਪਣਾ ਬਚਾਅ ਕਰਨ ਨੂੰ ਲੈ ਕੇ ਸੁਚੇਤ ਰਹੋ।

MosquitoMosquitoਅੱਜ ਅਸੀਂ ਤੁਹਾਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਕੁੱਝ ਬੀਮਾਰੀਆਂ ਦੇ ਬਾਰੇ ਵਿਚ ਦੱਸਣ ਵਾਲੇ ਹਾਂ, ਤਾਂਕਿ ਤੁਸੀਂ ਉਨ੍ਹਾਂ ਤੋਂ ਆਪਣਾ ਬਚਾ ਕਰ ਸਕੋ ਅਤੇ ਤੰਦੁਰੁਸਤ ਰਹਿ ਸਕੋ।ਮੱਛਰਾਂ ਦੇ ਕੱਟਣ ਤੋਂ ਮਲੇਰੀਆ ਰੋਗ ਹੁੰਦਾ ਹੈ। ਸਿਰ ਦਰਦ ਅਤੇ ਉਲਟੀ ਇਸ ਰੋਗ ਦੇ ਪ੍ਰਮੁੱਖ ਲੱਛਣਾਂ ਵਿਚ ਸ਼ਾਮਿਲ ਹਨ। ਸਮਾਂ ਰਹਿੰਦੇ ਜੇਕਰ ਮਲੇਰੀਆ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ। ਮੱਛਰਾਂ ਦੇ ਕੱਟਣ ਤੋਂ ਡੇਂਗੂ ਰੋਗ ਹੁੰਦਾ ਹੈ। ਤੇਜ ਬੁਖਾਰ ,ਸਿਰ ਦਰਦ,ਹੱਡੀਆਂ ਅਤੇ ਮਾਸਪਸ਼ੀਆਂ ਵਿਚ ਦਰਦ, ਨੱਕ ਅਤੇ ਗਲੇ ਵਿਚੋਂ ਖੂਨ ਆਉਣਾ ਆਦਿ ਇਸ ਦੇ ਲੱਛਣ ਹਨ।

DiseaseDiseaseਮੱਛਰਾਂ ਦੇ ਕੱਟਣ ਤੋਂ ਹੋਣ ਵਾਲੀ ਜਾਨਲੇਵਾ ਬੀਮਾਰੀਆਂ ਵਿਚ ਇਹ ਸਭ ਤੋਂ ਖਤਰਨਾਕ ਰੋਗ ਹੈ। ਇਸ ਲਈ ਜਿਨ੍ਹਾਂ ਹੋ ਸਕੇ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।ਏਡੀਜ ਪ੍ਰਜਾਤੀ ਮੱਛਰਾਂ ਦੇ ਕੱਟਣ ਨਾਲ ਜੀਕਾ ਬੁਖਾਰ ਫੈਲਦਾ ਹੈ। ਇਸ ਵਿਚ ਬੁਖਾਰ ਅਤੇ ਜੋੜਾਂ ਵਿਚ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਚਿਕਨਗੁਨੀਆ ਰੋਗ ਵਿਚ ਤੇਜ ਬੁਖਾਰ ,ਜੋੜਾਂ ਵਿਚ ਦਰਦ, ਸਿਰ ਦਰਦ ਆਦਿ ਲੱਛਣ ਦਿਖਾਈ ਦਿੰਦੇ ਹਨ। ਏਡੀਜ ਐਜਪਟੀ ਅਤੇ ਏਡੀਜ ਐਲਬੋਪਿਕਟਸ ਮੱਛਰਾਂ ਦੇ ਸੰਕਰਮਣ ਨਾਲ ਇਹ ਰੋਗ ਵਾਇਰਲ ਹੁੰਦਾ ਹੈ।

FeverFeverਲਿੰਫੇਟਿਕ ਫਾਇਲੇਰਿਆ ਵੀ ਮੱਛਰਾਂ ਦੇ ਕੱਟਣ ਤੋਂ ਹੋਣ ਵਾਲਾ ਇਕ ਰੋਗ ਹੈ। ਇਸ ਵਿਚ ਸਾਡੇ ਲਿੰਫੇਟਿਕ ਸਿਸਟਮ ਨੂੰ ਕਾਫ਼ੀ ਨੁਕਸਾਨ ਪੁੱਜਦਾ ਹੈ। ਅਜਿਹਾ ਵਾਰ-ਵਾਰ ਹੋਣ ਕਰ ਕੇ ਸੰਕਰਮਣ ਤੇ ਹਮਲਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਜਾਪਾਨੀ ਇੰਸੇਫੇਲਾਇਟਿਸ ਵਾਇਰਸ ਸਾਡੀ ਨਰਵਸ ਸਿਸਟਮ ,ਦਿਮਾਗ ਅਤੇ ਰੀਡ ਦੀ ਹੱਡੀ ਉੱਤੇ ਹਮਲਾ ਬੋਲਦਾ ਹੈ। ਇਹ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀ ਜਾਨਲੇਵਾ ਬਿਮਰੀਆਂ ਵਿਚੋਂ ਇਕ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement