ਗੁੜਗਾਓਂ ਹਿੰਦੂ ਸੈਨਾ ਨੇ ਜ਼ਬਰੀ ਬੰਦ ਕਰਵਾਈਆਂ ਮੀਟ ਦੀਆਂ ਦੁਕਾਨਾਂ
Published : Apr 7, 2019, 7:47 pm IST
Updated : Apr 7, 2019, 7:47 pm IST
SHARE ARTICLE
Hindu Sena
Hindu Sena

ਨੰਗੀਆਂ ਤਲਵਾਰਾਂ ਲੈ ਕੇ ਪੁੱਜੇ ਦਰਜਨ ਤੋਂ ਵੀ ਜ਼ਿਆਦਾ ਹਿੰਦੂ ਵਰਕਰ

ਗੁੜਗਾਓਂ: ਗੁੜਗਾਓਂ ਵਿਚ ਇਕ ਵਾਰ ਫਿਰ ਹਿੰਦੂ ਸੈਨਾ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਹਿੰਦੂ ਤਿਉਹਾਰ ਨਰਾਤਿਆਂ ਦੇ ਪਹਿਲੇ ਦਿਨ ਦਰਜਨ ਤੋਂ ਵੀ ਜ਼ਿਆਦਾ ਹਿੰਦੂ ਸੈਨਾ ਦੇ ਤਲਵਾਰਧਾਰੀ ਗੁੰਡਿਆਂ ਨੇ ਗੁੜਗਾਓਂ ਦੇ ਡੂੰਡਾਹੇੜਾ ਇਲਾਕੇ ਵਿਚ ਜ਼ਬਰਦਸਤੀ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ। ਇਹ ਕਾਫ਼ੀ ਭਿਆਨਕ ਮੰਜ਼ਰ ਸੀ ਕਿਉਂਕਿ ਭਗਵਾ ਕੱਪੜੇ ਪਹਿਨੀਂ ਹਿੰਦੂ ਸੈਨਾ ਵਰਕਰਾਂ ਦੇ ਹੱਥਾਂ ਵਿਚ ਤਲਵਾਰਾਂ ਅਤੇ ਡੰਡੇ ਸੋਟੇ ਫੜੇ ਹੋਏ ਸਨ।

Hindu SenaHindu Sena

ਡਰਦੇ ਹੋਏ ਕਿਸੇ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਅਤੇ ਚੁੱਪ ਚਾਪ ਦੁਕਾਨਾਂ ਬੰਦ ਕਰ ਦਿਤੀਆਂ। ਡੂੰਡਾਹੇੜਾ ਵਿਚ ਇਹ ਅਭਿਆਨ ਹਿੰਦੂ ਸੈਨਾ ਦੇ ਮੈਂਬਰ ਰਾਕੇਸ਼ ਬੰਜਾਰਾ ਵਲੋਂ ਚਲਾਇਆ ਗਿਆ ਸੀ। ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਦੇ ਬੁਲਾਰੇ ਰਾਜੀਵ ਮਿੱਤਲ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਨਰਾਤਿਆਂ ਵਿਚ ਪਿਆਜ਼ ਦੀ ਵਰਤੋਂ ਧਾਰਮਿਕ ਭਾਵਨਾਵਾਂ ਦੇ ਸਨਮਾਨ ਵਿਚ ਬੰਦ ਕਰ ਸਕਦੇ ਹਨ ਤਾਂ ਫਿਰ ਮੁਸਲਿਮ ਲੋਕ ਮੀਟ ਦੀਆਂ ਦੁਕਾਨਾਂ ਕਿਉਂ ਨਹੀਂ ਬੰਦ ਕਰ ਸਕਦੇ?

Hindu SenaHindu Sena

ਉਧਰ ਮੀਟ ਦੀਆਂ ਦੁਕਾਨਾਂ ਚਲਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਨੇ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ ਹਨ ਪਰ ਇਸ ਦੌਰਾਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਤਰ੍ਹਾਂ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹੋਣ। ਇਸ ਮਾਮਲੇ ਨੂੰ ਲੈ ਕੇ ਡੀਸੀਪੀ ਸੁਮੇਰ ਸਿੰਘ ਦਾ ਕਹਿਣਾ ਹੈ ਕਿ ਹਿੰਦੂ ਸੈਨਾ ਵਲੋਂ ਜੋ ਮੀਟ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ, ਉਸ ਸਬੰਧੀ ਹਾਲੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜਦੋਂ ਕੋਈ ਸ਼ਿਕਾਇਤ ਮਿਲੇਗੀ ਤਾਂ ਉਹ ਇਸ 'ਤੇ ਕਾਰਵਾਈ ਕਰਨਗੇ।

ਦਸ ਦਈਏ ਕਿ ਗੁੜਗਾਓਂ ਵਿਚ ਕੁੱਝ ਦਿਨ ਪਹਿਲਾਂ ਹੋਲੀ ਵਾਲੇ ਦਿਨ ਵੀ ਕੁੱਝ ਹਿੰਦੂ ਨੌਜਵਾਨਾਂ ਵਲੋਂ ਇਕ ਮੁਸਲਿਮ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੇ ਪਰਿਵਾਰ ਦੀ ਭਾਰੀ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ।

Location: India, Haryana, Gurgaon

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement