ਖ਼ਬਰਾਂ |

ਤਾਜ਼ਾ |

ਜਾਣੋ ਹਲਦੀ ਦੇ ਬੇਹੱਦ ਖ਼ਾਸ ਗੁਣ, ਇਨ੍ਹਾਂ ਬਿਮਾਰੀਆਂ ਲਈ ਰਾਮਬਾਣ
Published : Aug 13, 2019, 4:12 pm IST
Updated : Aug 13, 2019, 4:12 pm IST
SHARE ARTICLE
Turmeric
Turmeric

ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ...

ਚੰਡੀਗੜ੍ਹ: ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।

ਹਲਦੀ ਦੇ ਫਾਇਦੇ:

ਸਰੀਰ ਵਿੱਚ ਅੰਦਰੂਨੀ ਜਾਂ ਬਾਹਰੀ ਸੱਟ ਲੱਗਣ ’ਤੇ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਜ਼ਖ਼ਮ ਜਲਦੀ ਭਰ ਜਾਂਦੇ ਹਨ।

ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।

ਹਲਦੀ ਵਿੱਚ ਮੌਜੂਦ ਤੱਤ ਸਰੀਰ ਦਾ ਇਮਿਊਨ ਸਿਸਟਮ ਬਿਹਤਰ ਕਰਦੇ ਹਨ।      

ਹਲਦੀ ਵਿੱਚ ਮੌਜੂਦ ਐਂਟੀ-ਇਮਫਲੇਮੇਟਰੀ ਗੁਣ ਆਰਥਰਾਈਟਸ ਤੇ ਗਠਿਆ ਦੇ ਇਲਾਜ ਵਿੱਚ ਬਹੁਤ ਕਾਰਗਰ ਹਨ।

Turmeric Turmeric

ਹਲਦੀ ਸਰੀਰ ਦੇ ਗਲੂਕੋਜ਼ ਪੱਧਰ ਨੂੰ ਕੰਟਰੋਲ ਰੱਖਦੀ ਹੈ। ਇਸੇ ਕਰਕੇ ਹੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

ਹਲਦੀ ਨਾਲ ਵਜ਼ਨ ਘੱਟ ਕਰਨ ’ਚ ਮਦਦ ਮਿਲਦੀ ਹੈ।

ਹਲਦੀ ਦਾ ਨਿਯਮਿਤ ਉਪਯੋਗ ਕਰਨ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਕੱਚੀ ਹਲਦੀ ਪ੍ਰੋਸਟੈਟ ਕੈਂਸਰ ਦੇ ਸੈਲਾਂ ਨੂੰ ਵਧਣ ਤੋਂ ਰੋਕਦੀ ਹੈ ਤੇ ਹਾਨੀਕਾਰਕ ਰੇਡੀਏਸ਼ਨ ਤੋਂ ਟਿਊਮਰ ਦਾ ਬਚਾਅ ਵੀ ਕਰਦੀ ਹੈ।

ਭੁੰਨ੍ਹੀ ਹੋਈ ਹਲਦੀ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ।

Turmeric Turmeric

ਕੱਟ ਲੱਗਣ ਜਾਂ ਸੜੇ ਅੰਗ ਤੇ ਹਲਦੀ ਲਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।

ਗਰਮ ਪਾਣੀ ਵਿੱਚ ਹਲਦੀ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ।

ਹਲਦੀ ਨਾਲ ਬਜ਼ੁਰਗਾਂ ਨੂੰ ਅਲਜ਼ਾਈਮਰ ਤੋਂ ਬਚਾਅ ਮਿਲਦਾ ਹੈ। ਇਸ ਨਾਲ ਯਾਦਾਸ਼ਤ ਵੀ ਚੰਗੀ ਰਹਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement