Health News : ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ

By : GAGANDEEP

Published : Nov 13, 2023, 8:59 am IST
Updated : Nov 13, 2023, 8:59 am IST
SHARE ARTICLE
Bone Breaks in Winter News in punjabi
Bone Breaks in Winter News in punjabi

Health News: ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁੱਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।

Bone Breaks in Winter News in punjabi : ਕਿਸੇ ਹਾਦਸੇ ਕਾਰਨ ਜੇਕਰ ਹੱਡੀ ਟੁਟ ਜਾਵੇ ਤਾਂ ਉਸ ਨੂੰ ਠੀਕ ਹੋਣ ’ਚ ਬਹੁਤ ਸਮਾਂ ਲਗਦਾ ਹੈ। ਖ਼ਾਸ ਕਰ ਕੇ ਸਰਦੀਆਂ ਵਿਚ ਟੁਟੀ ਹੱਡੀ ਦਾ ਦਰਦ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਇਕ ਵਾਰ ਲਗਾਇਆ ਪਲਾਸਟਰ ਘੱਟੋ-ਘੱਟ 1-2 ਮਹੀਨਿਆਂ ਤਕ ਲੱਗਾ ਰਹਿੰਦਾ ਹੈ। ਉਥੇ ਹੀ ਹੱਡੀ ਟੁਟਣ ਦਾ ਦਰਦ ਸਾਰੀ ਉਮਰ ਰਹਿੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਹੱਡੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹੜੀ-ਕਿਹੜੀ ਡਾਈਟ ਲੈਣੀ ਚਾਹੀਦੀ ਹੈ। ਸੜਕ ਹਾਦਸਾ ਹੋਣ ’ਤੇ ਹੱਡੀ ਬੁਰੀ ਤਰ੍ਹਾਂ ਟੁਟ ਜਾਂਦੀ ਹੈ ਜਾਂ ਡਿਸਪਲੇਸ ਹੋ ਜਾਂਦੀ ਹੈ। ਫਸਟ ਏਡ ਵਿਚ ਪਹਿਲਾਂ ਪੀੜਤ ਨੂੰ ਬਰਫ਼ ਨਾਲ ਸੇਕ ਦਿਉ ਅਤੇ ਫਿਰ ਉਸ ਨੂੰ ਤੁਰਤ ਡਾਕਟਰ ਕੋਲ ਲੈ ਕੇ ਜਾਉ। ਐਕਸ-ਰੇਅ ਜ਼ਰੀਏ ਡਾਕਟਰ ਹੱਡੀ ਵਿਚ ਫ਼ਰੈਕਚਰ ਜਾਂ ਬੋਨ ਡਿਸਪਲੇਸ ਹੋਣ ਦਾ ਸਹੀ ਤਰੀਕੇ ਨਾਲ ਪਤਾ ਚਲ ਜਾਵੇਗਾ।

ਇਹ ਵੀ ਪੜ੍ਹੋ: Delhi Crackers News: ਦਿੱਲੀ 'ਚ ਸਾਰੀ ਰਾਤ ਚੱਲੇ ਪਟਾਕੇ, ਕਈ ਇਲਾਕਿਆਂ 'ਚ ਵਧਿਆ ਪ੍ਰਦੂਸ਼ਣ, SC ਦੇ ਹੁਕਮਾਂ ਦੀ ਹੋਈ ਉਲੰਘਣਾ

 ਚਮਚ ਦੇਸੀ ਘਿਉ, 1 ਚਮਚ ਗੁੜ ਅਤੇ 1 ਚਮਚ ਹਲਦੀ ਨੂੰ 1 ਗਲਾਸ ਪਾਣੀ ਵਿਚ ਉਬਾਲੋ। ਜਦੋਂ ਮਿਸ਼ਰਣ ਠੰਢਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਹੱਡੀ ਤੇਜ਼ੀ ਨਾਲ ਜੁੜ ਜਾਂਦੀ ਹੈ। 1 ਚਮਚ ਹਲਦੀ ਨੂੰ ਪੀਸੇ ਹੋਏ ਪਿਆਜ਼ ਵਿਚ ਮਿਲਾ ਕੇ ਇਕ ਕਪੜੇ ਵਿਚ ਬੰਨ੍ਹ ਲਉ। ਫਿਰ ਇਸ ਕਪੜੇ ਨੂੰ ਤਿਲ ਦੇ ਤੇਲ ਵਿਚ ਗਰਮ ਕਰੋ। ਇਸ ਨੂੰ ਫ਼ਰੈਕਚਰ ਵਾਲੀ ਥਾਂ ’ਤੇ ਲਗਾਉ। ਟੁਟੀ ਹੱਡੀ ਨੂੰ ਠੀਕ ਕਰਨ ਲਈ ਡਾਈਟ ਵਿਚ ਕੈਲਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਡੀ ਅਤੇ ਵਿਟਾਮਿਨ ਕੇ ਲਉ। ਇਹ ਹੱਡੀਆਂ ਨੂੰ ਜੋੜਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਭੋਜਨ ਵਿਚ ਫੁੱਲਗੋਭੀ, ਬਰੋਕਲੀ, ਪੱਤਾਗੋਭੀ, ਹਰੀਆਂ ਸਬਜ਼ੀਆਂ, ਖੱਟੇ ਫੱਲ ਖਾਉ।

ਇਹ ਵੀ ਪੜ੍ਹੋ: Rohtak Gangwar: ਰੋਹਤਕ ਵਿਚ ਦੀਵਾਲੀ ਵਾਲੇ ਦਿਨ ਹੋਈ ਗੈਂਗਵਾਰ, ਛਾਜੂ ਗੈਂਗ ਨੇ ਅਨਿਲ ਛਿੱਪੀ ਦੇ ਗੁਰਗਿਆਂ 'ਤੇ ਚਲਾਈਆਂ ਗੋਲੀਆਂ 

ਵਿਟਾਮਿਨ ਸੀ ਟੁਟੀ ਹੱਡੀ ਨੂੰ ਜਲਦੀ ਠੀਕ ਕਰਦਾ ਹੈ। ਇਸ ਲਈ ਖ਼ੁਰਾਕ ਵਿਚ ਨਿੰਬੂ, ਸੰਤਰਾ, ਟਮਾਟਰ, ਅੰਗੂਰ, ਪਪੀਤਾ, ਕੀਵੀ ਆਦਿ ਸ਼ਾਮਲ ਕਰੋ।
 ਸਰੀਰ ਵਿਚ ਜਲਣ ਅਤੇ ਸੋਜ ਵਧਾਉਣ ਵਾਲੇ ਫ਼ੂਡਜ਼ ਜਿਵੇਂ ਖੰਡ, ਲਾਲ ਮੀਟ, ਡੇਅਰੀ ਪ੍ਰੋਡਕਟ, ਪ੍ਰੋਸੈਸਡ ਫ਼ੂਡ, ਤੇਲ ਅਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਸ ਨਾਲ ਤੁਹਾਡੀ ਸਮੱਸਿਆ ਘੱਟ ਹੋਣ ਦੇ ਬਜਾਏ ਵੱਧ ਸਕਦੀ ਹੈ। ਅਨਾਨਾਸ ਵਿਚ ਬਰੋਮਿਲਿਅਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਹੱਡੀਆਂ ਨੂੰ ਤੇਜ਼ੀ ਨਾਲ ਜੋੜਨ ਵਿਚ ਸਹਾਇਤਾ ਕਰਦਾ ਹੈ। ਤੁਸੀਂ ਇਸ ਦੇ ਜੂਸ ਨੂੰ ਡਾਈਟ ’ਚ ਵੀ ਸ਼ਾਮਲ ਕਰ ਸਕਦੇ ਹੋ। ਕੈਫ਼ੀਨ ਨਾਲ ਭਰਪੂਰ ਡਿ੍ਰੰਕ ਜਿਵੇਂ ਕਿ ਚਾਹ ਅਤੇ ਕੌਫ਼ੀ ਹੀਲਿੰਗ ਅਬਿਲਿਟੀ ਨੂੰ ਘਟਾਉਂਦੀ ਹੈ। ਇਸ ਲਈ ਉਨ੍ਹਾਂ ਤੋਂ ਜਿੰਨਾ ਹੋ ਸਕੇ ਦੂਰੀ ਰੱਖੋ। ਕੋਲਡ ਡਰਿੰਕ ਦਾ ਸੇਵਨ ਵੀ ਨਾ ਕਰੋ। ਹਲਦੀ ਦੇ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣ ਫ਼ਰੈਕਚਰ ਨੂੰ ਜਲਦੀ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ। ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁੱਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement