Health News: ਦਿਨ ਵੇਲੇ ਨਹਾਉਣ ਤੋਂ ਕਿਤੇ ਜ਼ਿਆਦਾ ਵਧੀਆ ਹੈ ਰਾਤ ’ਚ ਨਹਾਉਣਾ

By : GAGANDEEP

Published : Feb 14, 2024, 7:03 am IST
Updated : Feb 14, 2024, 7:35 am IST
SHARE ARTICLE
Bathing at night is much better than bathing during the day Health News in punjabi
Bathing at night is much better than bathing during the day Health News in punjabi

Health News: ਵਿਚ ਨਹਾਉਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

Bathing at night is much better than bathing during the day Health News in punjabi : ਦਿਨ ਦੇ ਸਮੇਂ ਨਹਾਉਣ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਰਾਤ ਵਿਚ ਨਹਾਉਣਾ। ਜੇਕਰ ਤੁਸੀਂ ਵੀ ਰਾਤ ਦੇ ਸਮੇਂ ਨਹਾਉਂਦੇ ਹੋ ਤਾਂ ਤੁਸੀਂ ਬਿਲਕੁਲ ਠੀਕ ਕਰਦੇ ਹੋ। ਮਾਹਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡੀ ਚਮੜੀ ਠੀਕ ਰਹਿੰਦੀ ਹੈ ਖ਼ਾਸ ਤੌਰ ’ਤੇ ਗਰਮੀ ਅਤੇ ਬਸੰਤ ਰੁੱਤ ਦੇ ਮੌਸਮ ਵਿਚ। ਅਜਿਹਾ ਇਸ ਲਈ ਹੈ ਕਿਉਂਕਿ ਇਕ ਲੰਮਾ ਦਿਨ ਗੁਜ਼ਾਰਨ ਤੋਂ ਬਾਅਦ ਤੁਹਾਡੀ ਚਮੜੀ ਧੂਲ, ਮਿੱਟੀ, ਮੁੜ੍ਹਕਾ ਅਤੇ ਐਨਰਜੀ ਫੈਲਾਉਣ ਵਾਲੇ ਕੀਟਾਣੂ ਨਾਲ ਭਰੀ ਹੁੰਦੀ ਹੈ। ਲਿਹਾਜ਼ਾ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡਾ ਸਰੀਰ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।

 ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (14 ਫਰਵਰੀ 2024)  

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਪਣੇ ਦਿਨ ਦੀ ਚੰਗੇਰੀ ਸ਼ੁਰੂਆਤ ਲਈ ਸਵੇਰੇ ਉਠ ਕੇ ਸੱਭ ਤੋਂ ਪਹਿਲਾਂ ਨਹਾਉਣਾ ਇਕ ਚੰਗੀ ਆਦਤ ਹੈ। ਖ਼ਾਸ ਤੌਰ ’ਤੇ ਉੁਸ ਸਮੇਂ ਜਦੋਂ ਤੁਹਾਨੂੰ ਸਵੇਰੇ ਉਠਣਾ ਪਸੰਦ ਵੀ ਨਹੀਂ। ਸਵੇਰੇ ਨਹਾਉਣ ਨਾਲ ਤੁਹਾਡੀ ਚੇਤੰਨਤਾ ਵਿਚ ਵਾਧਾ ਹੁੰਦਾ ਹੈ ਅਤੇ ਤੁਹਾਡਾ ਦਿਨ ਬਿਹਤਰ ਗੁਜ਼ਰਦਾ ਹੈ। ਨਾਲ ਹੀ ਸਵੇਰੇ ਨਹਾਉਣ ਨਾਲ ਤੁਹਾਡੀਆਂ ਇੰਦਰੀਆਂ ਤਰੋ ਤਾਜ਼ਾ ਹੋ ਜਾਂਦੀਆਂ ਹਨ ਅਤੇ ਸਰੀਰ ਦੀ ਅੰਤਰਿਕ ਘੜੀ ਸਰੀਰ ਦੇ ਤਾਪਮਾਨ ਨੂੰ ਵਧਾਉਣ ਵਿਚ ਮਦਦ ਕਰਦੀ ਹੈ। ਲਿਹਾਜ਼ਾ ਸਵੇਰੇ ਨਹਾਉਣਾ ਜਾਰੀ ਰੱਖੋ ਪਰ ਰਾਤ ਵਿਚ ਸੋਣ ਤੋਂ ਪਹਿਲਾਂ ਵੀ ਜ਼ਰੂਰ ਨਹਾਉ।

 ਇਹ ਵੀ ਪੜ੍ਹੋ: Editorial: ਹਰਿਆਣੇ ਵਿਚ ਸਾਰੇ ਜਗਤ ਦੀ ਲੜਾਈ ਲੜਨ ਵਾਲਿਆਂ ਲਈ ਅਥਰੂ ਗੈਸ ਤੇ ਰਾਜ

ਰਾਤ ਦੇ ਸਮੇਂ ਨਹਾਉਣਾ ਸਵੇਰੇ ਦੇ ਨਹਾਉਣ ਤੋਂ ਜ਼ਿਆਦਾ ਬਿਹਤਰ ਹੈ ਕਿਉਂਕਿ ਸਾਫ਼- ਸਫ਼ਾਈ ਨਾਲ ਸੌਣਾ ਜ਼ਿਆਦਾ ਜ਼ਰੂਰੀ ਹੈ। ਰਾਤ ਵਿਚ ਨਹਾਉਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਚੰਗੀ ਨੀਂਦ ਆਉਂਦੀ ਹੈ ਜਿਸ ਨਾਲ ਤੁਸੀਂ ਅਗਲੇ ਦਿਨ ਲਈ ਅਪਣੇ ਸਰੀਰ ਨੂੰ ਤਿਆਰ ਕਰ ਸਕਦੇ ਹੋ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਿਨ ਖ਼ਤਮ ਹੋਣ ਨਾਲ ਹੀ ਤੁਹਾਡੇ ਸਰੀਰ ਦਾ ਤਾਪਮਾਨ ਡਿੱਗਣ ਲਗਦਾ ਹੈ ਅਤੇ ਜਦੋਂ ਤੁਸੀਂ ਸੌ ਰਹੇ ਹੁੰਦੇ ਹੋ, ਉਸ ਸਮੇਂ ਸਰੀਰ ਦਾ ਤਾਪਮਾਨ ਸੱਭ ਤੋਂ ਘੱਟ ਹੁੰਦਾ ਹੈ। ਜਦੋਂ ਤੁਸੀਂ ਰਾਤ ਦੇ ਸਮੇਂ ਨਹਾਉਂਦੇ ਹੋ ਜੋ ਤੁਹਾਡੀ ਚਮੜੀ ਵਿਚ ਗਰਮੀ ਵਧਦੀ ਹੈ ਅਤੇ ਜਦੋਂ ਤੁਸੀਂ ਅਪਣਾ ਸਰੀਰ ਘਰੋੜਦੇ ਹੋ ਤਾਂ ਤੁਹਾਨੂੰ ਠੰਢ ਮਹਿਸੂਸ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚਮੜੀ ਨਮੀ ਦੇ ਨਿਕਲਣ ਤੋਂ ਸਾਨੂੰ ਸਰੀਰ ਵਿਚ ਠੰਢ ਲਗਣ ਲਗਦੀ ਹੈ। ਜਦੋਂ ਸਰੀਰ ਠੰਢਾ ਅਤੇ ਆਰਾਮਦੇਹ ਹੁੰਦਾ ਹੈ ਜੋ ਬਿਹਤਰ ਅਤੇ ਚੈਨ ਦੀ ਨੀਂਦ ਆਉਂਦੀ ਹੈ। 

(For more Punjabi news apart from Bathing at night is much better than bathing during the day Health News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement