
ਜੇਕਰ ਕਿਡਨੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਪੂਰੇ ਸਰੀਰ ਦਾ ਸਿਸਟਮ ਹੀ ਵਿਗੜ ਜਾਂਦਾ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ।
ਗੁਰਦੇ ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰ ਰਿਹਾ ਹੈ। ਇਹ ਸਰੀਰ ਦੀ ਗੰਦਗੀ ਅਤੇ ਬੇਕਾਰ ਪਾਣੀ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ। ਸਿਰਫ਼ ਇਹ ਹੀ ਨਹੀਂ ਇਹ ਸਰੀਰ ਵਿਚ ਰਸਾਇਣ ਪਦਾਰਥਾਂ ਨੂੰ ਬੈਲੇਂਸ, ਹਾਰਮੋਨਸ ਨੂੰ ਸਕਰੀਟ ਕਰਨ ਦੇ ਨਾਲ ਨਾਲ ਬੀਪੀ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।
ਗੁਰਦੇ ਲਾਲ ਬਲੱਡ ਸੈਲਸ, ਵਿਟਾਮਨ ਡੀ ਬਣਾਉਣ ਅਤੇ ਸਰੀਰ ਵਿਚ ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਮੁਹੱਵਪੂਰਨ ਕੰਮ ਵੀ ਕਰਦੇ ਹਨ। ਜੇਕਰ ਕਿਡਨੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਪੂਰੇ ਸਰੀਰ ਦਾ ਸਿਸਟਮ ਹੀ ਵਿਗੜ ਜਾਂਦਾ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ।
Kidney
ਲਗਾਤਾਰ ਗਲਤ ਖਾਣ-ਪੀਣ ਨਾਲ ਜਾਂ ਦੂਸ਼ਿਤ ਚੀਜਾਂ ਖਾਣ ਨਾਲ, ਦੂਸ਼ਿਤ ਪਾਣੀ ਪੀਣ ਨਾਲ ਅਤੇ ਜ਼ਿਆਦਾ ਸ਼ਰਾਬ ਪੀਣ ਨਾਲ ਕਿਡਨੀ ਸਬੰਧੀ ਰੋਗ ਪੈਦਾ ਹੁੰਦੇ ਹਨ। ਇਹਨਾਂ ਲਈ ਕਿਡਨੀ ਨੂੰ ਲਗਾਤਾਰ ਕੰਮ ਕਰਨਾ ਪੈਂਦਾ ਹੈ ਕਈ ਵਾਰ ਕਿਡਨੀ ‘ਤੇ ਫਿਲਟਰੇਸ਼ਨ ਲਈ ਜ਼ਿਆਦਾ ਬੋਝ ਪੈਣ ਲਗਦਾ ਹੈ, ਜਿਸ ਨਾਲ ਉਹ ਖਰਾਬ ਹੋ ਜਾਂਦੀ ਹੈ। ਕਿਡਨੀ ਨੂੰ ਰੋਗਾਂ ਤੋਂ ਦੂਰ ਕਰਨ ਲਈ ਕੁਦਰਤੀ ਚੀਜਾਂ ਦੀ ਮਦਦ ਲੈਣੀ ਚਾਹੀਦੀ ਹੈ।
ਇਹਨਾਂ ਚੀਜਾਂ ਨਾਲ ਰੱਖੋ ਕਿਡਨੀ ਨੂੰ ਸਿਹਤਮੰਦ
ਐਪਲ ਸਾਈਡਰ ਵਿਨੇਗਰ- ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਤੱਤ ਸਰੀਰ ਨੂੰ ਬੈਕਟੀਰੀਅਲ ਇਨਫੈਕਸ਼ਨ ਤੋਂ ਮੁਕਤ ਰੱਖਣ ਦਾ ਕੰਮ ਕਰਦੇ ਹਨ। ਐਪਲ ਸਾਈਡਰ ਵਿਨੇਗਰ ਉਹਨਾਂ ਲੋਕਾਂ ਲਈ ਵੀ ਲਾਭਦਾਇਕ ਹੈ, ਜਿਨ੍ਹਾਂ ਦੇ ਗੁਰਦੇ ਵਿਚ ਪਥਰੀ ਹੋਵੇ। ਇਹ ਪਥਰੀ ਨੂੰ ਹੋਲੀ-ਹੋਲੀ ਆਪਣੇ ਆਪ ਖਤਮ ਕਰ ਦਿੰਦਾ ਹੈ।
Apple Cider vinegar
ਵਿਟਾਮਨ ਸੀ, ਡੀ ਅਤੇ ਬੀ- ਵਿਟਾਮਨ ਡੀ ਅਤੇ ਵਿਟਾਮਨ ਬੀ-6 ਲੈਣਾ ਵੀ ਕਿਡਨੀ ਦੀ ਸਲਾਮਤੀ ਲਈ ਜਰੂਰੀ ਹੈ। ਵਿਟਾਮਨ ਬੀ6 ਅਤੇ ਸੀ ਗੁਰਦੇ ਦੀ ਪਥਰੀ ਤੋਂ ਬਚਾਉਂਦਾ ਹੈ। ਇਹਨਾਂ ਵਿਟਾਮਨਾਂ ਨੂੰ ਕੁਦਰਤੀ ਤਰੀਕਿਆਂ ਨਾਲ ਲੈਣ ਵਿਚ ਜ਼ਿਆਦਾ ਫਾਇਦਾ ਹੈ।
ਮਿੱਠਾ ਸੋਢਾ- ਸੋਡੀਅਮ ਬਾਇਕਾਰਬੋਨੇਟ ਦਾ ਸੇਵਨ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਦੀ ਮਦਦ ਨਾਲ ਅਨੇਕਾਂ ਰੋਗਾਂ ਦੀ ਗਤੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਐਸੀਡਿਟੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
ਸਬਜ਼ੀਆਂ ਦਾ ਰਸ- ਕਿਡਨੀ ਦੀ ਸਮੱਸਿਆ ਹੋਣ ‘ਤੇ ਗਾਜਰ, ਖੀਰਾ, ਪੱਤਾ-ਗੋਭੀ ਅਤੇ ਲੌਕੀ ਦਾ ਰਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਰਬੂਜ਼ ਅਤੇ ਆਲੂ ਦਾ ਰਸ ਵੀ ਗੁਰਦੇ ਦੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ।
vegetable juice
ਮੁਨੱਕੇ ਦਾ ਪਾਣੀ- ਗੁਰਦੇ ਦੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮੁਨੱਕੇ ਨੂੰ ਪਾਣੀ ਵਿਚ ਭਿਓਂ ਕੇ ਰੱਖਣਾ ਚਾਹੀਦਾ ਹੈ ਅਤੇ ਸਵੇਰ ਦੇ ਸਮੇਂ ਮੁਨੱਕੇ ਨੂੰ ਪਾਣੀ ਵਿਚੋਂ ਕੱਢ ਕੇ ਪਾਣੀ ਪੀਣਾ ਚਾਹੀਦਾ ਹੈ।
drink water
ਗੁਰਦੇ ਦੇ ਰੋਗਾਂ ਤੋਂ ਬਚਣ ਲਈ ਸ਼ਰਾਬ ਤੋਂ ਬਚਣਾ ਚਾਹੀਦਾ ਹੈ ਅਤੇ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।