ਉਮਰ ਵਧਾਉਂਦੀ ਹੈ ਇਕ ਕਪ ਕਾਫ਼ੀ
Published : Jun 14, 2018, 5:51 pm IST
Updated : Jun 14, 2018, 5:51 pm IST
SHARE ARTICLE
cup of coffee
cup of coffee

ਖੋਜਕਾਰ ਦਸਦੇ ਹਨ ਕਿ ਦਿਨ ਭਰ ਵਿਚ ਤਿੰਨ ਵਾਰ ਕਾਫ਼ੀ ਪੀਣ ਨਾਲ ਤੁਹਾਡੀ ਉਮਰ ਲੰਮੀ ਹੋ ਸਕਦੀ ਹੈ। ਇਥੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਾਂਚ ਯੂਰੋਪ ਦੇ...

ਖੋਜਕਾਰ ਦਸਦੇ ਹਨ ਕਿ ਦਿਨ ਭਰ ਵਿਚ ਤਿੰਨ ਵਾਰ ਕਾਫ਼ੀ ਪੀਣ ਨਾਲ ਤੁਹਾਡੀ ਉਮਰ ਲੰਮੀ ਹੋ ਸਕਦੀ ਹੈ। ਇਥੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਾਂਚ ਯੂਰੋਪ ਦੇ ਦਸ ਦੇਸ਼ਾਂ ਦੇ ਲਗਭੱਗ ਪੰਜ ਲੱਖ ਲੋਕਾਂ ਉਤੇ ਕੀਤਾ ਗਿਆ, ਜੋ ਕਿ 35 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨਾਲ ਸੀ। ਇਕ ਰਸਾਲੇ ਵਿਚ ਛਪੇ ਜਾਂਚ ਦੇ ਮੁਤਾਬਕ ਇਕ ਕਪ ਕਾਫ਼ੀ ਪੀਣ ਨਾਲ ਕਿਸੇ ਮਨੁਖ ਦੀ ਉਮਰ ਲੰਮੀ ਹੋ ਸਕਦੀ ਹੈ।

coffee coffee

ਭਲੇ ਹੀ ਇਹ ਕਾਫ਼ੀ ਡਿਕੈਫਿਨੇਟਿਡ (ਕੈਫ਼ਿਨ ਕੱਢਿਆ ਗਿਆ) ਹੀ ਕਿਉਂ ਨਾ ਹੋਵੇ ਪਰ ਕੁੱਝ ਮਾਹਰਾਂ ਨੇ ਜਾਂਚ ਦੇ ਨਤੀਜਿਆਂ ਉਤੇ ਸ਼ੱਕ ਸਾਫ਼ ਕੀਤਾ ਹੈ।  ਮਾਹਰਾਂ ਦਾ ਕਹਿਣਾ ਹੈ ਕਿ ਇਹ ਦਾਵੇ ਦੇ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਕਾਫ਼ੀ ਦੀ ਹੀ ਵਜ੍ਹਾ ਨਾਲ ਹੀ ਅਜਿਹਾ ਹੋਇਆ ਹੈ ਜਾਂ ਫਿਰ ਕਾਫ਼ੀ ਪੀਣ ਵਾਲੇ ਲੋਕਾਂ ਦੇ ਤੰਦਰੁਸਤ ਜੀਵਨਸ਼ੈਲੀ ਦੇ ਕਾਰਨ।

cup of coffee cup of coffee

ਹਾਲਾਂਕਿ ਇਹ ਜਾਂਚ ਬਹੁਤ ਸਲੀਕੇ ਨਾਲ ਅਤੇ ਬਿਲਕੁੱਲ ਠੀਕ ਤਰੀਕੇ ਨਾਲ ਕੀਤੇ ਜਾਂਦੇ ਹਨ ਅਤੇ ਸਮੇਂ ਸਮੇਂ ਤੇ ਇਨ੍ਹਾਂ ਤੋਂ ਸਬੰਧਤ ਲੇਖ ਵੀ ਛੱਪਦੇ ਰਹਿੰਦੇ ਹਨ ਪਰ ਫਿਰ ਵੀ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਹੁਣ ਇਸ ਸ਼ੋਧ ਤੋਂ ਇਹ ਵੀ ਪਤਾ ਨਹੀਂ ਚੱਲ ਸਕਦਾ ਕਿ ਕਾਫ਼ੀ ਦੇ ਅੰਦਰ ਅਜਿਹਾ ਕੀ ਜਾਦੁਈ ਤੱਤ ਹੈ, ਜਿਸ ਦੇ ਨਾਲ ਕਿ ਉਮਰ ਵਧਦੀ ਹੈ।

coffee coffee

ਕਈ ਖੋਜਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਕਾਫ਼ੀ ਪੀਣ ਦਾ ਤਾੱਲੁਕ ਦਿਲ ਅਤੇ ਅੰਤੜਿਆਂ ਦੀ ਰੋਗ ਤੋਂ ਮਰਨ ਦਾ ਜੋਖ਼ਮ ਘੱਟ ਹੋਣ ਨਾਲ ਹੈ। ਜੇਕਰ ਕਾਫ਼ੀ ਦੀ ਵਜ੍ਹਾ ਨਾਲ ਮੌਤ ਦੀ ਦਰ ਵਿਚ ਕਮੀ ਦਾ ਅਨੁਮਾਨ ਕੀਤਾ ਜਾਵੇ ਤਾਂ ਇਕ ਕਪ ਕਾਫ਼ੀ ਹਰ ਦਿਨ ਪੀਣ ਨਾਲ ਮਰਦਾਂ ਦੀ ਉਮਰ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਸਕਦੀ ਹੈ, ਜਦਕਿ ਔਰਤਾਂ ਦੀ ਉਮਰ ਔਸਤਨ ਇਕ ਮਹੀਨੇ ਵੱਧ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement