ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਪਪੀਤਾ
Published : Jun 14, 2019, 9:27 am IST
Updated : Jun 14, 2019, 9:27 am IST
SHARE ARTICLE
Papaya is beneficial for diabetic patients
Papaya is beneficial for diabetic patients

ਜਾਣੋ ਕਿਵੇਂ ਕਰਦਾ ਹੈ ਮਦਦ

ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਅਜਿਹੇ ਹੀ ਫ਼ਲਾਂ ਨੂੰ ਅਪਣੀ ਡਾਇਟ ਵਿਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਸੁਆਦ ਵੀ ਹੋਣ ਤੇ ਸਿਹਤ ਲਈ ਵੀ ਫ਼ਾਇਦੇਮੰਦ ਵੀ ਹੋਣ। ਇਸ ਪ੍ਰਕਾਰ ਅਪਣੇ ਭੋਜਨ ਵਿਚ ਸ਼ਾਮਲ ਫ਼ਲਾਂ ਵਿਚ ਪਪੀਤਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਵਿਚ ਸਿਹਤ ਨੂੰ ਲਾਭ ਪਹੁੰਚਾਉਣ ਦੇ ਕਈ ਗੁਣ ਹੁੰਦੇ ਹਨ। ਇਸ ਵਿਚ ਕੈਰੋਟੇਨਾਇਡਸ ਵਰਗੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ ਜੋ ਅੱਖਾਂ ਲਈ ਫ਼ਾਇਦੇਮੰਦ ਹੁੰਦੇ ਹਨ।

PapayaPapaya

ਇਸ ਦਾ ਬੀਜ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਦੇ ਪੰਜ ਤਰੀਕੇ ਡਾਇਬਟੀਜ਼ ਨੂੰ ਦੂਰ ਕਰਦੇ ਹਨ। ਅੱਜ ਕਲ੍ਹ ਦੇ ਸਮੇਂ ਵਿਚ ਲੋਕਾਂ ਵਿਚ ਆਮ ਹੀ ਸ਼ੂਗਰ ਦੀ ਬਿਮਾਰੀ ਪਾਈ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ 2030 ਤਕ ਭਾਰਤ ਵਿਚ ਕਰੀਬ 78 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਬਣ ਜਾਣਗੇ। ਇਸ ਲਈ ਖ਼ਾਦ ਪਦਾਰਥਾਂ ਦਾ ਸੇਵਨ ਕਰਨਾ ਲਾਜ਼ਮੀ ਹੈ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

PapayaPapaya

ਮੈਕ੍ਰੋਬਿਆਟਿਕ ਨੂਟ੍ਰਿਸ਼ਨਿਸਟ ਸ਼ਿਲਪਾ ਅਰੋੜਾ ਦੇ ਮੁਤਾਬਕ ਪਪੀਤੇ ਵਿਚ ਕੁਦਰਤੀ ਐਂਟੀਆਕਸੀਡੈਂਟਸ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਕਾਰਨ ਪਪੀਤਾ ਸ਼ੂਗਰ ਦੇ ਮਰੀਜ਼ਾਂ ਲਈ ਬਿਹਤਰ ਮੰਨਿਆ ਗਿਆ ਹੈ। ਅਸਲ ਵਿਚ ਬਲੱਡ ਸ਼ੂਗਰ ਲੈਵਲ ਦੇ ਲਗਾਤਾਰ ਕੰਟਰੋਲ ਵਿਚ ਨਾ ਰਹਿਣ ਕਾਰਨ ਦਿਲ ਦੀ ਬਿਮਾਰੀ ਅਤੇ ਧੜਕਣ ਦੇ ਤੇਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਪਰ ਪਪੀਤਾ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਵਧੀਆਂ ਸਰੋਤ ਹੈ।

PapayaPapaya

ਫਾਇਬਰ ਲਈ ਕਿਹਾ ਜਾਂਦਾ ਹੈ ਕਿ ਇਸ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ। ਨਾਲ ਹੀ ਦਿਲ ਦੀ ਬਿਮਾਰੀ ਨੂੰ ਵੀ ਖ਼ਤਮ ਕੀਤਾ ਜਾ ਸਕਦਾ ਹੈ। ਇਸ ਨਾਲ ਬਲੱਡ ਸ਼ੂਗਰ ਵਿਚ ਆਉਣ ਵਾਲੇ ਉਤਾਰ ਚੜਾਅ ਨੂੰ ਰੋਕਿਆ ਜਾ ਸਕਦਾ ਹੈ। ਭਾਰ ਦੇ ਵਧਣ ਕਾਰਨ ਸ਼ੂਗਰ ਦੀ ਬਿਮਾਰੀ ਹੋਣ ਦੇ ਜ਼ਿਆਦਾ ਆਸਾਰ ਬਣਦੇ ਹਨ। ਕੈਲੋਰੀ ਦਾ ਸੇਵਨ ਸਹੀ ਮਾਤਰਾ ਵਿਚ ਨਾ ਹੋਣ ਕਾਰਨ ਭਾਰ ਵਧਣ ਲੱਗਦਾ ਹੈ ਇਸ ਲਈ ਪਪੀਤੇ ਨੂੰ ਸਲਾਦ ਦਾ ਹਿੱਸਾ ਵੀ ਬਣਾਇਆ ਜਾ ਸਕਦਾ ਹੈ।

ਇਸ ਨਾਲ ਭਾਰ ਘਟ ਹੁੰਦਾ ਹੈ। ਪਪੀਤੇ ਵਿਚ ਕੁਦਰਤੀ ਸ਼ੂਗਰ ਮੌਜੂਦ ਹੁੰਦੀ ਹੈ ਇਸ ਲਈ ਇਸ ਨੂੰ ਰੋਜ਼ਾਨਾ ਭੋਜਨ ਵਿਚ ਮਿਲਾ ਕੇ ਬਿਲਕੁਲ ਨਹੀਂ ਖਾਣਾ ਚਾਹੀਦਾ। ਇਸ ਨੂੰ ਦਿਨ ਵਿਚ ਕਿਸੇ ਵੀ ਵਕਤ ਖਾਧਾ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਸਲਾਦ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement