
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਪੀਤੇ ਦਾ ਸੇਵਨ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਕੀ ਤੁਸੀਂ ਇਸ ਗੱਲ ਤੋਂ ਵਾਕਫ਼ ਹੋ ਕਿ ਇਹ ਤੁਹਾਡੀ ਸਿਹਤ ਦੇ ਨਾਲ−ਨਾਲ ਸੁੰਦਰਤਾ...
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਪੀਤੇ ਦਾ ਸੇਵਨ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਕੀ ਤੁਸੀਂ ਇਸ ਗੱਲ ਤੋਂ ਵਾਕਫ਼ ਹੋ ਕਿ ਇਹ ਤੁਹਾਡੀ ਸਿਹਤ ਦੇ ਨਾਲ−ਨਾਲ ਸੁੰਦਰਤਾ ਦਾ ਵੀ ਧਿਆਨ ਰਖਦਾ ਹੈ। ਤੁਸੀਂ ਚਾਹੋ ਤਾਂ ਇਸ ਦੀ ਮਦਦ ਨਾਲ ਕੁੱਝ ਚੰਗੇ ਫ਼ੇਸ ਪੈਕ ਵੀ ਤਿਆਰ ਕਰ ਸਕਦੇ ਹਾਂ। ਤਾਂ ਆਉ ਜਾਣਦੇ ਹਾਂ ਪਪੀਤੇ ਤੋਂ ਬਣਨ ਵਾਲੇ ਕੁੱਝ ਫ਼ੇਸ ਮਾਸਕ ਬਾਰੇ।
papaya and honey
ਪਪੀਤਾ ਅਤੇ ਸ਼ਹਿਦ : ਜੇਕਰ ਤੁਹਾਡੀ ਚਮੜੀ ਰੂਖੀ ਹੈ ਤਾਂ ਤੁਹਾਨੂੰ ਪਪੀਤੇ ਅਤੇ ਸ਼ਹਿਦ ਨੂੰ ਮਿਲਾ ਕੇ ਫ਼ੇਸ ਪੈਕ ਤਿਆਰ ਕਰਨਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਸੱਭ ਤੋਂ ਪਹਿਲਾਂ ਪਪੀਤੇ ਨੂੰ ਕੱਟ ਕੇ ਉਸ ਨੂੰ ਮੈਸ਼ ਕਰ ਦਿਓ। ਹੁਣ ਇਸ ਵਿਚ ਤੁਸੀਂ ਥੋੜ੍ਹਾ ਜਿਹਾ ਦੁੱਧ ਅਤੇ ਸ਼ਹਿਦ ਮਿਕਸ ਕਰ ਕੇ ਇਕ ਪੈਕ ਤਿਆਰ ਕਰੋ। ਹੁਣ ਇਸ ਪੈਕ ਨੂੰ ਅਪਣੇ ਚਿਹਰੇ ਅਤੇ ਗਰਦਨ 'ਤੇ ਲਗਭੱਗ 15 ਮਿੰਟ ਲਈ ਲਗਾ ਕੇ ਰੱਖੋ। ਹੁਣ ਠੰਡੇ ਪਾਣੀ ਨਾਲ ਚਿਹਰਾ ਸਾਫ਼ ਕਰ ਲਵੋ। ਇਸ ਨੂੰ ਤੁਸੀਂ ਹਫ਼ਤੇ ਵਿਚ ਇਕ ਜਾਂ ਦੋ ਵਾਰ ਇਸਤੇਮਾਲ ਕਰ ਸਕਦੇ ਹੋ। ਦਰਅਸਲ, ਪਪੀਤਾ ਅਤੇ ਸ਼ਹਿਦ ਰੂਖੀ ਚਮੜੀ ਨੂੰ ਨਰਮ, ਸਮੂਦ ਬਣਾਉਣ ਦੇ ਨਾਲ−ਨਾਲ ਕਾਲੇ ਧੱਬੇ ਆਦਿ ਨੂੰ ਵੀ ਘੱਟ ਕਰਦਾ ਹੈ।
papaya and lemon
ਪਪੀਤਾ ਅਤੇ ਨੀਂਬੂ ਦਾ ਰਸ : ਸੱਭ ਤੋਂ ਪਹਿਲਾਂ ਤੁਸੀਂ ਪਪੀਤੇ ਨੂੰ ਮੈਸ਼ ਕਰ ਕੇ ਉਸ ਵਿਚ ਸ਼ਹਿਦ ਅਤੇ ਨੀਂਬੂ ਦਾ ਰਸ ਮਿਕਸ ਕਰ ਕੇ ਇਕ ਪੈਕ ਤਿਆਰ ਕਰੋ। ਇਸ ਨੂੰ ਤੁਸੀਂ ਅਪਣੇ ਚਿਹਰੇ 'ਤੇ ਕੁੱਝ ਦੇਰ ਲਈ ਲਗਾਓ ਅਤੇ ਫਿਰ ਠੰਡੇ ਪਾਣੀ ਨਾਲ ਚਿਹਰਾ ਸਾਫ਼ ਕਰ ਲਵੋ। ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਤਾਂ ਤੁਸੀਂ ਇਸ ਵਿਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਵੀ ਮਿਲਾ ਸਕਦੇ ਹੋ।
papaya and banana
ਪਪੀਤਾ ਅਤੇ ਕੇਲਾ : ਜੇਕਰ ਤੁਸੀਂ ਅਪਣੀ ਚਮੜੀ ਨੂੰ ਇਕ ਸੁਹਾਵਣਾ ਪ੍ਰਭਾਵ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਪੈਕ ਨੂੰ ਟਰਾਈ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਸੱਭ ਤੋਂ ਪਹਿਲਾਂ ਖੀਰੇ ਨੂੰ ਕੱਟੋ ਅਤੇ ਉਸ ਵਿਚ ਕੇਲਾ ਅਤੇ ਪਪੀਤਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ ਤਾਕਿ ਇਕ ਸਮੂਦ ਪੇਸਟ ਬਣ ਜਾਵੇ। ਹੁਣ ਤੁਸੀਂ ਇਸ ਪੇਸਟ ਨੂੰ ਅਪਣੇ ਚਿਹਰੇ ਅਤੇ ਗਰਦਨ 'ਤੇ ਕੁੱਝ ਦੇਰ ਲਈ ਲਗਾਓ। ਇਸ ਤੋਂ ਬਾਅਦ ਤੁਸੀਂ ਪਹਿਲਾਂ ਕੋਸੇ ਪਾਣੀ ਨਾਲ ਚਿਹਰਾ ਸਾਫ਼ ਕਰੋ ਅਤੇ ਫਿਰ ਚਿਹਰੇ 'ਤੇ ਠੰਡੇ ਪਾਣੀ ਦੀ ਵਰਤੋਂ ਕਰੋ। ਇਹ ਪੈਕ ਤੁਹਾਡੀ ਚਮੜੀ ਨੂੰ ਮਾਇਸ਼ਚਰ ਕਰਨ ਦੇ ਨਾਲ−ਨਾਲ ਧੱਪ ਨਾਲ ਮੱਚੀ ਹੋਈ ਅਤੇ ਐਂਟੀ−ਏਜਿੰਗ ਪੈਕ ਦੀ ਤਰ੍ਹਾਂ ਕੰਮ ਕਰਦਾ ਹੈ।
papaya and egg white
ਪਪੀਤਾ ਅਤੇ ਅੰਡੇ ਦਾ ਸਫ਼ੇਦ ਭਾਗ : ਇਹ ਇਕ ਐਂਟੀ−ਏਜਿੰਗ ਮਾਸਕ ਹੈ। ਇਸ ਨੂੰ ਬਣਾਉਣ ਲਈ ਤੁਸੀਂ ਪਹਿਲਾਂ ਪਪੀਤੇ ਨੂੰ ਮੈਸ਼ ਕਰ ਕੇ ਉਸ ਵਿਚ ਅੰਡੇ ਦਾ ਸਫ਼ੇਦ ਭਾਗ ਮਿਲਾਓ। ਫਿਰ ਇਸ ਨੂੰ ਚੰਗੇ ਤਰ੍ਹਾਂ ਨਾਲ ਫੈਂਟ ਲਓ ਤਾਕਿ ਇਕ ਨਰਮ ਪੇਸਟ ਬਣ ਜਾਵੇਗਾ। ਹੁਣ ਇਸ ਨੂੰ ਚਿਹਰੇ 'ਤੇ ਲਗਾ ਕੇ 15 ਮਿੰਟ ਬਾਅਦ ਚਿਹਰਾ ਧੋ ਲਵੋ। ਇਸ ਪੈਕ ਨੂੰ ਤੁਸੀ ਹਫ਼ਤੇ 'ਚ ਇਕ ਵਾਰ ਲਗਾਓ। ਇਹ ਪੈਕ ਤੁਹਾਡੀ ਚਮੜੀ ਨੂੰ ਟਾਈਟ ਕਰ ਕੇ ਤੁਹਾਡੇ ਚਿਹਰੇ ਦੇ ਫਾਈਨ ਲਾਈਨਜ਼ ਅਤੇ ਰਿੰਕਲਜ਼ ਆਦਿ ਨੂੰ ਘੱਟ ਕਰਦਾ ਹੈ।
papaya and orange
ਪਪੀਤਾ ਅਤੇ ਸੰਤਰੇ ਦਾ ਪੈਕ : ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਤਾਂ ਤੁਹਾਨੂੰ ਪਪੀਤੇ ਅਤੇ ਸੰਤਰੇ ਦੇ ਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਪਪੀਤੇ ਨੂੰ ਮੈਸ਼ ਕਰ ਕੇ ਉਸ ਵਿਚ ਸੰਤਰੇ ਦਾ ਰਸ ਮਿਲਾਓ। ਹੁਣ ਇਸ ਪੈਕ ਨੂੰ ਅਪਣੇ ਚਿਹਰੇ 'ਤੇ ਲਗਾਓ ਅਤੇ ਥੋੜੀ ਦੇਰ ਬਾਅਦ ਚਿਹਰੇ ਨੂੰ ਧੋ ਦਿਓ। ਇਸ ਫ਼ੇਸ ਪੈਕ ਨੂੰ ਤੁਸੀਂ ਹਫ਼ਤੇ ਵਿਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ। ਪੈਕ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਸੰਤਰਾ ਤੁਹਾਡੇ ਚਿਹਰੇ 'ਤੇ ਮੌਜੂਦ ਵੱਧ ਤੇਲ ਨੂੰ ਕਾਬੂ ਕਰਨ ਦਾ ਕੰਮ ਕਰਦਾ ਹੈ।