
ਅਸੀਂ ਸਾਰੇ ਜਾਣਦੇ ਹਾਂ ਕਿ, ਗੈਸ ਇਕ ਅਜਿਹੀ ਚੀਜ ਹੈ ਜਿਸਨੂੰ ਰੋਕਣਾ ਸਿਹਤ ਲਈ ਨੁਕਸਾਨ ਦੇਹ ਹੋ ਸਕਦਾ ਹੈ...
ਚੰਡੀਗੜ੍ਹ: ਅਸੀਂ ਸਾਰੇ ਜਾਣਦੇ ਹਾਂ ਕਿ, ਗੈਸ ਇਕ ਅਜਿਹੀ ਚੀਜ ਹੈ ਜਿਸਨੂੰ ਰੋਕਣਾ ਸਿਹਤ ਲਈ ਨੁਕਸਾਨ ਦੇਹ ਹੋ ਸਕਦਾ ਹੈ। ਜੇਕਰ ਢਿੱਡ ਦੀ ਗੈਸ ਠੀਕ ਤਰ੍ਹਾਂ ਸਰੀਰ ‘ਚੋਂ ਬਾਹਰ ਨਾ ਨਿਕਲੇ ਤਾਂ ਇਹ ਸਰੀਰ ਦੇ ਹੋਰ ਹਿੱਸਿਆਂ ਵਿਚ ਪਹੁੰਚ ਜਾਂਦੀ ਹੈ, ਜਿਸਦੇ ਨਾਲ ਵਿਅਕਤੀ ਨੂੰ ਕਾਫ਼ੀ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਨੁਸਖਾ ਦੱਸਾਂਗੇ ਜਿਸਦੀ ਮੱਦਦ ਨਾਲ ਤੁਹਾਨੂੰ ਸਾਰੀ ਜ਼ਿੰਦਗੀ ਲਈ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਤਾਂ ਆਓ ਜਾਣਦੇ ਹਾਂ, ਢਿੱਡ ਵਿਚ ਗੈਸ ਬਨਣ ਦੇ ਕਾਰਨ ਅਤੇ ਉਸ ਨੂੰ ਖ਼ਤਮ ਕਰਨ ਵਾਲੇ ਖਾਸ ਨੁਸਖੇ ਬਾਰੇ...
ਢਿੱਡ ਵਿਚ ਗੈਸ ਦਾ ਕਾਰਨ
Gas Problems
ਤੁਹਾਨੂੰ ਦੱਸ ਦਈਏ ਕਿ ਢਿੱਡ ਵਿਚ ਗੈਸ ਉਦੋਂ ਬਣਦੀ ਹੈ ਜਦੋਂ ਢਿੱਡ ਵਿਚ ਬੈਕਟੀਰੀਆ ਉਨ੍ਹਾਂ ਕਾਰਬੋਹਾਈਡ੍ਰੇਟ ਨੂੰ ਉਤੇਜਿਤ ਕਰ ਦਿੰਦੇ ਹਨ ਜੋ ਛੋਟੀ ਅੰਤੜੀ ਵਿਚ ਠੀਕ ਤਰ੍ਹਾਂ ਪਚ ਨਾ ਪਾਏ ਹੋਣ, ਆਮ ਤੌਰ ‘ਤੇ ਇਹ ਜ਼ਿਆਦਾ ਫਾਇਬਰ ਯੁਕਤ ਖਾਣਾ ਖਾਣ ਨਾਲ ਹੁੰਦਾ ਹੈ, ਜਿਵੇਂ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਦਾਲਾਂ ਆਦਿ।
ਗੈਸ ਖ਼ਤਮ ਕਰਨ ਦਾ ਖ਼ਾਸ ਨੁਸਖਾ
Gas Problems
ਤੁਸੀਂ ਅਦਰਕ ਅਤੇ ਨਿੰਬੂ ਦੀ ਮੱਦਦ ਨਾਲ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ, ਕਿਉਂਕਿ ਅਦਰਕ ਅਤੇ ਨਿੰਬੂ ਵਿਚ ਕੁਝ ਅਜਿਹੇ ਤੱਤ ਵੀ ਹੁੰਦੇ ਹਨ ਜੋ ਸਾਡੇ ਢਿੱਡ ਵਿਚ ਜਾਕੇ ਸਾਡੇ ਬਚੇ ਹੋਏ ਖਾਣੇ ਨੂੰ ਪਚਾਉਣ ਵਿਚ ਕਾਫ਼ੀ ਕਾਰਗਰ ਹੁੰਦੇ ਹਨ।
ਇਸ ਤਰ੍ਹਾਂ ਕਰੋ ਇਸਤੇਮਾਲ
Ginger with Lemon
ਅਦਰਕ ਅਤੇ ਨਿੰਬੂ 1-1 ਚਮਚ ਦੀ ਬਰਾਬਰ ਮਾਤਰਾ ਵਿਚ ਲੈ ਲਓ। ਇਸ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਭੋਜਨ ਕਰਨ ਤੋਂ ਬਾਅਦ ਲਓ, ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਗੈਸ ਦੀ ਸਮੱਸਿਆ ਤੋਂ ਤਾਂ ਨਜਾਤ ਮਿਲੇਗੀ ਹੀ, ਨਾਲ ਹੀ ਭੋਜਨ ਵੀ ਠੀਕ ਤਰ੍ਹਾਂ ਪਚੇਗਾ। ਸਿਹਤ ਸਬੰਧੀ ਹੋਰ ਖ਼ਬਰਾਂ ਪੜ੍ਹਨ ਲਈ ਸਾਡਾ ਫੇਸਬੁੱਕ ਪੇਜ Rozana Spokesman ਲਾਈਕ ਕਰੋ ਜੀ।