ਪੇਟ ਦੇ ਕੀੜੇ ਖ਼ਤਮ ਕਰਨ ਦੇ ਕੁਝ ਘਰੇਲੂ ਨੁਸਖੇ
Published : May 31, 2019, 4:15 pm IST
Updated : May 31, 2019, 4:15 pm IST
SHARE ARTICLE
stomach worms
stomach worms

ਕਈ ਵਾਰੀ ਖਾਧਾ ਪੀਤਾ ਸਾਡੇ ਸਰੀਰ ਨੂੰ ਇਸ ਲਈ ਨਹੀਂ ਲੱਗਦਾ ਕਿਉਂਕਿ...

ਚੰਡੀਗੜ੍ਹ: ਕਈ ਵਾਰੀ ਖਾਧਾ ਪੀਤਾ ਸਾਡੇ ਸਰੀਰ ਨੂੰ ਇਸ ਲਈ ਨਹੀਂ ਲੱਗਦਾ ਕਿਉਂਕਿ ਪੇਟ ਦੇ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸਰੀਰਕ ਵਿਕਾਸ ਨੂੰ ਰੋਕਦੇ ਹਨ। ਅੱਜ ਸਿਹਤ ਪੇਜ ਤੇ ਇਸ ਆਰਟੀਕਲ ਵਿੱਚ ਆਪਾਂ ਪੇਟ ਦੇ ਕੀੜੇ ਮਾਰਨ ਦੇ ਘਰੇਲੂ ਉਪਾਅ ਦੀ ਗੱਲ ਕਰਾਂਗੇ ਜਿਸ ਦੀ ਵਜ੍ਹਾ ਕਾਰਨ ਸਰੀਰਕ ਵਿਕਾਸ ਨਹੀਂ ਹੋ ਰਿਹਾ ਹੁੰਦਾ।
 

ਪੇਟ ਅਤੇ ਅੰਤੜੀਆਂ ਦੇ ਕੀੜੇ ਲਈ ਘਰੇਲੂ ਨੁਸਖੇ

ਨਿੰਬੂਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਕੇ ਅਤੇ ਇਸ ਚੂਰਨ ਦੀ 1/2 ਚਮਚ ਮਾਤਰਾ ਕੋਸੇ ਪਾਣੀ ਨਾਲ ਲਗਾਤਾਰ 7 ਦਿਨ ਲੈਣ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ। 10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ 15-20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਸਮਾਪਤ ਹੁੰਦੇ ਹਨ।

Lemon waterLemon water

ਗਾਜਰਖਾਲੀ ਪੇਟ ਕੱਚੀ ਗਾਜਰ ਜਾਂ ਇਸਦਾ ਜੂਸ ਪੀਣ ਨਾਲ ਕਾਰਨ ਪੇਟ ਦੇ ਕੀੜੇ ਮਰ ਜਾਂਦੇ ਹਨ।

CarrotCarrot

ਲਸਣਲਸਣ ਅਤੇ ਗੁੜ ਬਰਾਬਰ ਮਾਤਰਾ ਵਿਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ,ਲਸਣ ਦੀ ਚਟਨੀ ਬਣਾ ਕੇ ਉਸ ਦੇ ਅੰਦਰ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਤੋਂ ਰਾਹਤ ਮਿਲਦੀ ਹੈ। ਲਸਣ ਦੀ ਇਕ ਕਲੀ ਦੇਸੀ ਘਿਓ ਵਿੱਚ ਭੁੰਨ ਕੇ ਅੱਧਾ ਚਮਚ ਅਜਵਾਇਣ ਅਤੇ 10 ਗ੍ਰਾਮ ਗੁੜ ਵਿੱਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।

GarlicGarlic

ਆਂਵਲਾਤਾਜ਼ੇ ਆਂਵਲੇ ਦਾ ਲੱਗਭੱਗ 60 ਮਿਲੀਲੀਟਰ ਰਸ 5 ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ।

Amla Amla

ਅਨਾਰਅਨਾਰ ਦੇ ਛਿਲਕਿਆਂ ਦਾ ਚੂਰਨ ਦਾ 1 ਚਮਚ ਦਹੀਂ ਜਾਂ ਲੱਸੀ ਵਿੱਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ।

PomegranatePomegranate

ਅਜਵਾਇਣਅਜਵਾਇਣ ਪੀਸ ਕੇ ਬਣਾਏ ਗਏ ਚੂਰਨ ਦਾ 1-2 ਗ੍ਰਾਮ ਲੱਸੀ ਦੇ ਵਿੱਚ ਘੋਲ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ। ਅਜਵਾਇਣ ਦਾ ਸੇਵਨ ਗੁੜ ਨਾਲ ਕਰਨ ਤੇ ਵੀ ਪੇਟ ਦੇ ਕੀੜਿਆਂ ਤੋਂ ਲਾਭ ਮਿਲਦਾ ਹੈ।

carom seedscarom seeds

ਕਾਲੀ ਮਿਰਚਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ 4 ਦਿਨ ਤੱਕ ਰੋਜ਼ਾਨਾ ਪੀਣ ਨਾਲ ਲਾਭ ਹੁੰਦਾ ਹੈ।

black pepperblack pepper

ਸਿਹਤ ਸੰਬੰਧੀ ਹੋਰ ਖ਼ਬਰਾਂ ਪੜ੍ਹਨ ਲਈ ਸਾਡਾ Rozana Spokesman ਫੇਸਬੁੱਕ ਪੇਜ ਲਾਈਕ ਕਰੋ ਜੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement