
Health News: ਮੂੰਗਫਲੀ ਵਿਚ ਮੈਗਨੀਸ਼ੀਅਮ, ਵਿਟਾਮਿਨ ਈ, ਬਾਇਓਟਿਨ, ਥਿਆਮੀਨ, ਫ਼ਾਸਫ਼ੋਰਸ ਵਰਗੇ ਵਿਟਾਮਿਨ ਮਿਲ ਜਾਂਦੇ ਹਨ
Health News: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਉੱਤਰ ਭਾਰਤ ਤੋਂ ਇਲਾਵਾ ਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿਚ ਠੰਢ ਨੇ ਅਪਣੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਠੰਢ ਵਿਚ ਲੋਕ ਸਰਦੀ ਤੋਂ ਬਚਣ ਲਈ ਕਈ ਤਰ੍ਹਾਂ ਨਾਲ ਅਪਣੀ ਜੀਵਨਸ਼ੈਲੀ ਨੂੰ ਬਦਲਦੇ ਹਨ। ਅਜਿਹੇ ਵਿਚ ਮੂੰਗਫਲੀ ਸਰਦੀਆਂ ਵਿਚ ਬਹੁਤ ਲਾਭਕਾਰੀ ਹੈ। ਸਰਦੀਆਂ ਵਿਚ ਲੋਕ ਅਕਸਰ ਮੂੰਗਫਲੀ ਖਾਂਦੇ ਦੇਖੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਕਈ ਫ਼ਾਇਦੇ ਹੁੰਦੇ ਹਨ ਅਤੇ ਇਹ ਕਈ ਬੀਮਾਰੀਆਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ।
ਠੰਡ ਦੇ ਮੌਸਮ ਵਿਚ ਲੋਕ ਮੂੰਗਫਲੀ ਜ਼ਿਆਦਾ ਖਾਣ ਲਗਦੇ ਹਨ। ਅਜਿਹੇ ਵਿਚ ਕਈ ਲੋਕ ਨਹੀਂ ਜਾਣਦੇ ਕਿ ਇਸ ਨੂੰ ਖਾਣ ਦੇ ਕੀ ਫ਼ਾਇਦੇ ਹਨ। ਮੂੰਗਫਲੀ ਵਿਚ ਮੈਗਨੀਸ਼ੀਅਮ, ਵਿਟਾਮਿਨ ਈ, ਬਾਇਓਟਿਨ, ਥਿਆਮੀਨ, ਫ਼ਾਸਫ਼ੋਰਸ ਵਰਗੇ ਵਿਟਾਮਿਨ ਮਿਲ ਜਾਂਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਕ ਡਾਕਟਰ ਨੇ ਦਸਿਆ ਕਿ ਸਰਦੀਆਂ ਵਿਚ ਮੂੰਗਫਲੀ ਖਾਣ ਦੇ ਕਈ ਫ਼ਾਇਦੇ ਹੁੰਦੇ ਹਨ। ਇਸ ਵਿਚ ਐਂਟੀ-ਆਕਸੀਡੈਂਟ ਕਾਫ਼ੀ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਨਾਲ ਹੀ ਐਂਟੀ-ਬੈਕਟੀਰੀਅਲ ਤੱਤ ਮਿਲ ਜਾਂਦੇ ਹਨ ਜੋ ਚਮੜੀ ਨੂੰ ਖ਼ਰਾਬ ਹੋਣ ਤੋਂ ਰੋਕਦੇ ਹਨ। ਇਸ ਦੇ ਨਾਲ ਹੀ ਇਹ ਜ਼ਖਮਾਂ ਨੂੰ ਠੀਕ ਕਰਨ ਵਿਚ ਵੀ ਮਦਦ ਕਰਦਾ ਹੈ।
ਮੂੰਗਫਲੀ ਤਾਸੀਰ ਵਿਚ ਗਰਮ ਹੁੰਦੀ ਹੈ। ਅਜਿਹੇ ਵਿਚ ਇਸ ਨੂੰ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਜ਼ੁਕਾਮ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਹਾਲਾਂਕਿ, ਇਸ ਨੂੰ ਇਕ ਦਿਨ ਵਿਚ 50 ਗ੍ਰਾਮ ਤੋਂ ਵੱਧ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਹੋਰ ਨੁਕਸਾਨ ਵੀ ਹੋ ਸਕਦਾ ਹੈ। ਮੂੰਗਫਲੀ ਨੂੰ ਊਰਜਾ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਵਿਚ ਆਇਰਨ ਅਤੇ ਕੈਲਸ਼ੀਅਮ ਕਾਫ਼ੀ ਮਾਤਰਾ ਵਿਚ ਮਿਲ ਜਾਂਦਾ ਹੈ। ਅਜਿਹੇ ਵਿਚ ਇਸ ਦਾ ਸੇਵਨ ਕਰਨ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਅਨੀਮੀਆ ਤੋਂ ਵੀ ਬਚਾਅ ਹੁੰਦਾ ਹੈ।