
ਸਰਦੀਆਂ ਵਿਚ ਧੂਆਂ ਅਤੇ ਹਵਾ ਪ੍ਰਦੂਸ਼ਣ ਤਾਂ ਹੁੰਦਾ ਸੀ ਪਰ ਇਸ ਵਾਰ ਦਿੱਲੀ ਐਨਸੀਆਰ ਵਿਚ ਗਰਮੀਆਂ ਵਿਚ ਵੀ ਹਾਲਤ ਸੱਭ ਤੋਂ ਜ਼ਿਆਦਾ ਖ਼ਰਾਬ ਹੈ...
ਸਰਦੀਆਂ ਵਿਚ ਧੂਆਂ ਅਤੇ ਹਵਾ ਪ੍ਰਦੂਸ਼ਣ ਤਾਂ ਹੁੰਦਾ ਸੀ ਪਰ ਇਸ ਵਾਰ ਦਿੱਲੀ ਐਨਸੀਆਰ ਵਿਚ ਗਰਮੀਆਂ ਵਿਚ ਵੀ ਹਾਲਤ ਸੱਭ ਤੋਂ ਜ਼ਿਆਦਾ ਖ਼ਰਾਬ ਹੈ। ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਨਾਲ ਮਾਸਕ ਅਤੇ ਏਅਰ ਪਯੋਰਿਫ਼ਾਇਰ ਕਿੰਨਾ ਬਚਾ ਪਾਉਂਦੇ ਹਨ। ਇਸ ਗੱਲ ਨੂੰ ਲੈ ਕੇ ਡਾਕਟਰਾਂ ਵਿਚ ਵੀ ਦੁਵਿਦਾ ਹੈ। ਹਾਲਾਂਕਿ ਇਹ ਪ੍ਰਦੂਸ਼ਣ ਸਿਹਤ ਲਈ ਬੇਹੱਦ ਖ਼ਤਰਨਾਕ ਹੈ ਇਸ ਵਿਚ ਕੋਈ ਦੋ ਪੱਖ ਨਹੀਂ ਹੈ। ਅਜਿਹੇ ਵਿਚ ਆਯੁਰਵੇਦ ਮਾਹਰ ਦੇ ਦੱਸੇ ਹੋਏ ਇਹ ਆਸਾਨ ਉਪਚਾਰ ਅਪਣਾ ਕੇ ਤੁਸੀਂ ਅਪਣੇ ਆਪ ਨੂੰ ਅਤੇ ਆਪਣੇ ਪਰਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ। ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਰ ਘਰ ਵਿਚ ਤੁਲਸੀ ਦਾ ਪੌਦਾ ਹੋਣਾ ਚਾਹੀਦਾ ਹੈ। ਨਾਲ ਹੀ ਰੋਜ਼ਾਨਾ 10-15 ਐਮਐਲ ਤੁਲਸੀ ਦਾ ਜੂਸ ਵੀ ਪੀਣਾ ਚਾਹੀਦਾ ਹੈ, ਇਹ ਤੁਹਾਡੇ ਸਾਹ ਨਲੀ ਤੋਂ ਦੂਸ਼ਿਤ ਚੀਜ਼ਾਂ ਨੂੰ ਹਟਾਉਂਦਾ ਹੈ।
Turmeric
ਹਲਦੀ: ਆਯੁਰਵੈਦ ਸਲਾਹਕਾਰ ਦੇ ਮੁਤਾਬਕ ਘੀਓ ਜਾਂ ਸ਼ਹਿਦ ਦੇ ਨਾਲ ਇਕ ਚੱਮਚ ਹਲਦੀ ਦਾ ਧੂੜਾ ਲਵੋ, ਧਿਆਨ ਰੱਖੋ ਕਿ ਇਹ ਕੰਮ ਖਾਲੀ ਢਿੱਡ ਕਰੋ।
neem
ਨਿੰਮ : ਡਾਕਟਰਾਂ ਨੇ ਦੱਸਿਆ, ਨਹਾਉਣ ਦੇ ਪਾਣੀ 'ਚ ਨਿੰਮ ਉਬਾਲ ਕੇ ਇਸ ਨਾਲ ਚਮੜੀ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਧੋਵੋ। ਇਹ ਚਮੜੀ ਦੀ ਤਹਿ ਵਿਚ ਜਮੇ ਪ੍ਰਦੂਸ਼ਕ ਕਣਾਂ ਨੂੰ ਹਟਾਉਂਦਾ ਹੈ। ਜੇਕਰ ਸੰਭਵ ਹੋਵੇ ਤਾਂ ਹਫ਼ਤੇ ਵਿਚ ਦੋ - ਤਿੰਨ ਨਿੰਮ ਦੀਆਂ ਪੱਤੀਆਂ ਖਾ ਲਵੋ। ਇਸ ਨਾਲ ਖ਼ੂਨ ਸ਼ੁੱਧ ਹੁੰਦਾ ਹੈ।
ghee
ਰੋਜ਼ ਖਾਓ ਘੀਓ : ਰੋਜ਼ ਸਵੇਰੇ ਜਾਂ ਸੌਣ ਦੇ ਸਮੇਂ ਨੱਕ ਦੇ ਦੋਹਾਂ ਸੁਰਾਖ਼ ਵਿਚ ਦੋ ਬੂੰਦ ਗਾਂ ਦਾ ਘੀਓ ਪਾਓ ਜਿਸ ਦੇ ਨਾਲ ਨੁਕਸਾਨਦਾਇਕ ਤੱਤ ਤੁਹਾਡੇ ਫੇਫੜਿਆਂ ਵਿਚ ਨਹੀਂ ਪਹੁੰਚਣਗੇ। ਡਾਕਟਰ ਦੱਸਦੇ ਹਨ ਕਿ ਰੋਜ਼ ਦੋ ਤੋਂ ਤਿੰਨ ਚੱਮਚ ਘਰ ਦਾ ਬਣਿਆ ਘੀਓ ਖਾਣਾ ਜ਼ਰੂਰੀ ਹੈ। ਇਸ ਨਾਲ ਲੈਡ ਅਤੇ ਮਰਕਿਉਰੀ ਵਰਗੇ ਤੱਤ ਤੁਹਾਡੇ ਲਿਵਰ ਅਤੇ ਕਿਡਨੀ ਵਿਚ ਜਮ੍ਹਾਂ ਨਹੀਂ ਹੁੰਦੇ।
ginger
ਅਦਰਕ : ਅਦਰਕ ਨਾਲ ਸਰੀਰ ਦੀ ਰੋਕਣ ਵਾਲੀ ਸਮਰੱਥਾ ਵੱਧਦੀ ਹੈ ਅਤੇ ਇਹ ਸਾਹ ਨਾਲ ਜੁਡ਼ੀ ਹੋਈ ਸਮੱਸਿਆਵਾਂ ਵਿਚ ਫ਼ਾਇਦੇਮੰਦ ਹੁੰਦਾ ਹੈ। ਜਦੋਂ ਤੁਸੀਂ ਅਜਿਹੀ ਜਗ੍ਹਾ 'ਤੇ ਹੁੰਦੇ ਹੋ ਜਿੱਥੇ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਤਾਂ ਅਦਰਕ ਨਾਲ ਰੱਖੋ। ਤੁਸੀਂ ਇਸ ਨੂੰ ਸਲਾਦ ਦੇ ਨਾਲ ਕੱਦੂਕਸ ਕਰ ਕੇ ਜਾਂ ਚਾਹ ਵਿਚ ਪਾ ਕੇ ਵੀ ਲੈ ਸਕਦੇ ਹੋ ਪਰ ਜ਼ਿਆਦਾ ਅਦਰਕ ਨਾ ਲਵੋ। ਇਸ ਦੇ ਬੁਰੇ ਪ੍ਰਭਾਵ ਹੋ ਸਕਦੇ ਹਨ।
Pomegranate
ਅਨਾਰ : ਰੋਜ਼ ਅਨਾਰ ਦਾ ਜੂਸ ਪਿਓ, ਇਹ ਖ਼ੂਨ ਨੂੰ ਸ਼ੁੱਧ ਕਰਦਾ ਹੈ ਨਾਲ ਹੀ ਤੁਹਾਡੇ ਦਿਲ ਨੂੰ ਵੀ ਸੁਰੱਖਿਅਤ ਰੱਖਦਾ ਹੈ।
Triphala
ਤ੍ਰਿਫ਼ਲਾ : ਪ੍ਰਦੂਸ਼ਣ ਤੋਂ ਤ੍ਰਿਦੋਸ਼ ਦਾ ਬੈਲੇਂਸ ਵਿਗੜ ਜਾਂਦਾ ਹੈ। ਤ੍ਰਿਫ਼ਲਾ ਇਸ ਨੂੰ ਦਰੁਸਤ ਕਰਨ ਵਿਚ ਮਦਦ ਕਰਦਾ ਹੈ, ਨਾਲ ਹੀ ਰੋਗ ਰੋਕਣ ਵਾਲੀ ਸਮਰੱਥਾ ਵਧਾਉਂਦਾ ਹੈ। ਰਾਤ ਦੇ ਸਮੇਂ ਸ਼ਹਿਦ ਦੇ ਨਾਲ ਤ੍ਰਿਫ਼ਲਾ ਲੈਣਾ ਫ਼ਾਇਦੇਮੰਦ ਹੁੰਦਾ ਹੈ।
steam
ਭਾਫ਼ ਲੈਣਾ ਵੀ ਜ਼ਰੂਰੀ : ਕੋਸੇ ਪਾਣੀ ਵਿਚ ਯੂਕੇਲਿਪਟਸ ਦੇ ਤੇਲ ਦੀ 5-10 ਬੂੰਦਾਂ ਜਾਂ ਪੇਪਰਮਿੰਟ ਪਾਓ ਅਤੇ ਇਸ ਦੀ ਭਾਫ਼ ਲਵੋ। ਰੋਜ਼ ਪੰਜ ਮਿੰਟ ਲਈ ਦਿਨ ਵਿਚ ਦੋ ਵਾਰ ਇਹ ਪ੍ਰਕਿਆ ਆਪਣਾਓ।
lunch
ਘਰ ਦਾ ਬਣਿਆ ਗਰਮਾ ਗਰਮ ਖਾਣਾ ਖਾਵੋ : ਰੈਸਟੋਰੈਂਟ ਵਿਚ ਖਾਣ ਦੀ ਬਜਾਏ ਘਰ ਦਾ ਬਣਿਆ ਗਰਮਾ ਗਰਮ ਖਾਣਾ ਖਾਵੋ। ਇਸ ਵਿਚ ਹਲਦੀ, ਅਦਰਕ ਅਤੇ ਅਜਵਾਇਨ ਵਰਗੇ ਹਰਬਜ਼ ਪਾਓ। ਅਪਣੀ ਰੋਜ਼ ਦੀ ਚਾਹ ਵਿਚ ਕਾਲੀ ਮਿਰਚ ਅਤੇ ਤੁਲਸੀ ਪਾਉਣਾ ਸ਼ੁਰੂ ਕਰ ਦਿਓ। ਗੁੜ, ਸ਼ਹਿਦ ਅਤੇ ਨੀਂਬੂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਡਾਈਟ ਵਿਚ ਸ਼ਾਮਿਲ ਕਰੋ।