
ਸਾਰੀਆਂ ਔਰਤਾਂ ਅਤੇ ਕੁੜੀਆਂ ਨੂੰ ਮੋਟੀ ਆਈਬਰੋਜ ਪਸੰਦ ਹੁੰਦੀ ਹੈ। ਔਰਤਾਂ ਦੇ ਚਿਹਰੇ ਉਤੇ ਆਈਬਰੋਜ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਆਈਬਰੋ ਮੋਟੀ .....
ਸਾਰੀਆਂ ਔਰਤਾਂ ਅਤੇ ਕੁੜੀਆਂ ਨੂੰ ਮੋਟੀ ਆਈਬਰੋਜ ਪਸੰਦ ਹੁੰਦੀ ਹੈ। ਔਰਤਾਂ ਦੇ ਚਿਹਰੇ ਉਤੇ ਆਈਬਰੋਜ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਆਈਬਰੋ ਮੋਟੀ ਹੋਵੇ ਤਾਂ ਇਹ ਜ਼ਿਆਦਾ ਆਕਰਸ਼ਕ ਅਤੇ ਸੁੰਦਰ ਲੱਗਦੀ ਹੈ। ਕੁੱਝ ਲੋਕਾਂ ਦੀ ਆਈਬਰੋ ਪਤਲੀ ਹੁੰਦੀ ਹੈ ਅਤੇ ਇਸ ਵਜ੍ਹਾ ਨਾਲ ਦੂਸਰਿਆਂ ਦੇ ਅੱਗੇ ਜਾਣ ਵਿਚ ਉਨ੍ਹਾਂ ਨੂੰ ਹਿਚਕ ਮਹਿਸੂਸ ਹੁੰਦੀ ਹੈ। ਥ੍ਰੇਡਿੰਗ ਅਤੇ ਵੈਕਸਿੰਗ ਨਾਲ ਵੀ ਆਈਬਰੋਜ ਪਤਲੀ ਹੋ ਸਕਦੀ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕਈ ਔਸ਼ਧੀ ਇਲਾਜ ਮੌਜੂਦ ਹਨ ਪਰ ਨਾਲ ਹੀ ਇਨ੍ਹਾਂ ਦੇ ਨੁਕਸਾਨਦਾਇਕ ਪ੍ਰਭਾਵ ਵੀ ਹੁੰਦੇ ਹਨ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਘਰੇਲੂ ਨੁਸਖਿਆਂ ਨਾਲ ਪਤਲੀ ਆਈਬਰੋਜ ਦਾ ਇਲਾਜ ਕਰੋ।
eyebrowਘਰੇਲੂ ਨੁਸਖਿਆਂ ਦੀ ਗੱਲ ਕਰੀਏ ਤਾਂ ਵਾਲਾਂ ਨੂੰ ਵਧਾਉਣ ਵਿਚ ਤੇਲ ਅਹਿਮ ਭੂਮਿਕਾ ਨਿਭਾਉਂਦੇ ਹਨ। ਕੈਸਟਰ ਤੇਲ ਆਈਬਰੋਜ ਦੇ ਵਾਲਾਂ ਨੂੰ ਮੋਟਾ ਕਰਨ ਦਾ ਸਭ ਤੋਂ ਅਸਰਕਾਰੀ ਘਰੇਲੂ ਤਰੀਕਾ ਹੈ। ਕੁੱਝ ਬੂੰਦਾਂ ਆਈਬਰੋ 'ਤੇ ਲਗਾਉ, ਕੁਝ ਮਿੰਟਾਂ ਤਕ ਮਸਾਜ਼ ਕਰੋ, ਫਿਰ ਇਸ ਨੂੰ 30 ਮਿੰਟ ਲਈ ਛੱਡ ਦਿਉ ਅਤੇ ਗੁਨਗੁਨੇ ਪਾਣੀ ਨਾਲ ਸਾਫ਼ ਕਰ ਲਉ। ਟੀ ਟ੍ਰੀ ਤੇਲ ਲਗਾਉਣ ਨਾਲ ਆਈਬਰੋ ਦੇ ਵਾਲ ਫਿਰ ਤੋਂ ਉੱਗਣ ਲੱਗਦੇ ਹਨ। ਨਾਰੀਅਲ ਜਾਂ ਆਲਿਵ ਜਾਂ ਕੈਸਟਰ ਆਇਲ ਵਿਚ 2 - 3 ਬੂੰਦਾਂ ਟੀ ਟ੍ਰੀ ਤੇਲ ਦੀਆਂ ਪਾਓ। ਆਇਬਰੋ ਉਤੇ ਲਗਾਉ ਅਤੇ ਹੱਥਾਂ ਨਾਲ ਮਸਾਜ਼ ਕਰੋ। ਇਸ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਲਗਾਉਣਾ ਹੈ। ਸਵੇਰੇ ਉਠ ਕੇ ਗੁਨਗੁਨੇ ਪਾਣੀ ਨਾਲ ਧੋ ਲਉ।
coconut oilਨਾਰੀਅਲ ਤੇਲ ਨਾਲ ਖੂਨ ਦਾ ਪ੍ਰਵਾਹ ਤੇਜ਼ ਹੁੰਦਾ ਹੈ ਅਤੇ ਵਾਲ ਵਧਣ ਲੱਗਦੇ ਹਨ। ਇਹ ਵਾਲਾਂ ਦੇ ਰੋਮ ਛਿਦਰਾਂ ਨੂੰ ਵੀ ਤੰਦਰੁਸਤ ਬਣਾਉਂਦਾ ਹੈ। ਨਾਰੀਅਲ ਤੇਲ ਵਿਚ ਵਿਟਾਮਿਨ ਈ ਅਤੇ ਆਇਰਨ ਹੁੰਦਾ ਹੈ ਜੋਕਿ ਆਈਬਰੋਜ ਨੂੰ ਘਣਾ ਬਣਾਏ ਰੱਖਣ ਵਿਚ ਮਦਦ ਕਰਦੇ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਰੋਜ਼ ਜੈਤੂਨ ਤੇਲ ਨਾਲ ਆਈਬਰੋਜ ਦੀ ਮਸਾਜ਼ ਕਰੋ। ਅਗਲੀ ਸਵੇਰੇ ਇਸ ਨੂੰ ਪਾਣੀ ਨਾਲ ਸਾਫ਼ ਕਰ ਲਉ। ਲੈਵੇਂਡਰ ਏਸੇਂਸ਼ੀਅਲ ਤੇਲ ਵਾਲਾਂ ਨੂੰ ਵਧਣ ਵਿਚ ਮਦਦ ਕਰਦਾ ਹੈ। ਕਿਸੇ ਵੀ ਏਸੇਂਸ਼ੀਅਲ ਤੇਲ ਦਾ ਪ੍ਰਯੋਗ ਕਰਣ ਤੋਂ ਪਹਿਲਾਂ ਉਸ ਦਾ ਪੈਚ ਟੇਸਟ ਜਰੂਰ ਕਰ ਲਉ। ਕੁੱਝ ਬੂੰਦਾਂ ਲੈਂਵੇਂਡਰ ਏਸੇਂਸ਼ੀਅਲ ਤੇਲ ਦੀਆਂ ਲਉ ਅਤੇ ਉਸ ਵਿਚ ਕੈਰੀਅਰ ਤੇਲ ਪਾ ਕੇ ਆਈਬਰੋਜ ਦੀ ਮਸਾਜ਼ ਕਰੋ। 15 ਮਿੰਟ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਇਸ ਨੂੰ ਸਾਫ਼ ਕਰ ਲਉ।
tea tree oilਤਿਲ ਦੇ ਬੀਜ ਦਾ ਤੇਲ ਰੋਜ ਆਈਬਰੋ ਉਤੇ ਲਗਾਉਣ ਨਾਲ ਵਾਲ ਜਲਦੀ ਨਾਲ ਆਉਂਦੇ ਹਨ। ਪੈਟਰੋਲੀਅਮ ਜੈਲੀ ਭਾਰਤ ਦੇ ਹਰ ਘਰ ਵਿਚ ਮਿਲਣ ਵਾਲੀ ਜੈਲੀ ਆਈਬਰੋਜ ਉਤੇ ਬਹੁਤ ਅਸਰਕਾਰੀ ਹੁੰਦੀ ਹੈ। ਹਿਬੀਸਕਸ ਫੁੱਲ ਅਤੇ ਹਿਬੀਸਕਸ ਦੀਆਂ ਪੱਤੀਆਂ ਦੋਨੋਂ ਹੀ ਵਾਲਾਂ ਨੂੰ ਵਧਣ ਵਿਚ ਮਦਦ ਕਰਦੀਆਂ ਹਨ। ਇਸ ਦੇ ਲਈ ਪੱਤੇ ਜਾਂ ਫੁੱਲ ਨੂੰ ਪੀਸ ਕੇ ਆਪਣੀ ਆਈਬਰੋਜ ਉਤੇ ਲਗਾਉ। 30 ਮਿੰਟ ਲਈ ਇਸ ਨੂੰ ਛੱਡ ਦਿਓ ਅਤੇ ਫਿਰ ਪਾਣੀ ਨਾਲ ਸਾਫ਼ ਕਰ ਲਉ। ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਲਗਾਉ। ਐਲੋਵੇਰਾ ਸੁੰਦਰਤਾ ਵਧਾਉਣ ਲਈ ਕਈ ਤਰੀਕਿਆਂ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਇਹ ਆਈਬਰੋਜ ਨੂੰ ਮੋਟਾ ਅਤੇ ਤੰਦਰੁਸਤ ਬਣਾਉਂਦਾ ਹੈ। ਇਸ ਦਾ ਜੈਲ 15 ਮਿੰਟ ਲਈ ਲਗਾਉ।
milkਦੁੱਧ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਆਈਬਰੋ ਦੇ ਵਾਲਾਂ ਨੂੰ ਵਧਣ ਵਿਚ ਮਦਦ ਕਰਦਾ ਹੈ। ਰੂੰ ਨਾਲ ਆਈਬਰੋਜ ਉਤੇ 15 ਮਿੰਟ ਲਈ ਲਗਾਉ, ਸਾਫ਼ ਪਾਣੀ ਨਾਲ ਧੋ ਲਉ। ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਲਗਾਉ। ਅੰਡੇ ਦੀ ਜਰਦੀ ਵਾਲਾਂ ਤੇ ਬਹੁਤ ਅਸਰ ਕਰਦੀ ਹੈ। ਇਸ ਨੂੰ ਆਈਬਰੋ ਉਤੇ ਲਗਾਉ ਅਤੇ 15 - 20 ਮਿੰਟ ਲਈ ਛੱਡ ਦਿਓ ਅਤੇ ਫਿਰ ਗੁਨਗੁਨੇ ਪਾਣੀ ਨਾਲ ਧੋ ਲਉ। ਹਫ਼ਤੇ ਵਿਚ 2 - 3 ਵਾਰ ਲਗਾਉ। ਮੇਥੀਦਾਣਾ ਮੁੱਠੀ ਭਰ ਰਾਤ ਨੂੰ ਭਿਉਂ ਦਿਉ, ਪੇਸਟ ਬਣਾ ਕੇ 15 ਮਿੰਟ ਲਈ ਆਈਬਰੋ ਤੇ ਲਗਾਉ ਅਤੇ ਪਾਣੀ ਨਾਲ ਧੋ ਲਉ।