ਪਾਚਣ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ 'ਪੀਲੀ ਮੂੰਗ ਦਾਲ'
Published : Aug 15, 2020, 7:47 pm IST
Updated : Aug 15, 2020, 7:47 pm IST
SHARE ARTICLE
Moong Dal
Moong Dal

ਦਾਲਾਂ ਨੂੰ ਪ੍ਰੋਟੀਨ ਦਾ ਚਸ਼ਮਾ ਮੰਨਿਆ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਦਾਲ ਹੈ ਮੂੰਗ ਦੀ ਦਾਲ। ਇਹਨਾਂ ਵਿਚ ਵਿਟਾਮਿਨ ਏ, ਬੀ, ਸੀ ਅਤੇ ਈ ਪਾਇਆ ਜਾਂਦਾ ਹੈ

ਦਾਲਾਂ ਨੂੰ ਪ੍ਰੋਟੀਨ ਦਾ ਚਸ਼ਮਾ ਮੰਨਿਆ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਦਾਲ ਹੈ ਮੂੰਗ ਦੀ ਦਾਲ। ਇਹਨਾਂ ਵਿਚ ਵਿਟਾਮਿਨ ਏ, ਬੀ, ਸੀ ਅਤੇ ਈ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਮੂੰਗ ਦਾਲ ਵਿਚ ਪੌਟੇਸ਼ੀਅਮ, ਆਇਰਨ, ਕੈਲਸ਼ੀਅਮ, ਕਾਪਰ, ਫੋਲੇਟ, ਰਾਇਬੋਫਲੇਵਿਨ, ਫਾਈਬਰ, ਫਾਸਫੋਰਸ, ਮੈਗਨੀਸ਼ੀਮਅ ਦੀ ਮਾਤਰਾ ਵੀ ਬਹੁਤ ਹੁੰਦੀ ਹੈ। ਜੋ ਪਾਚਣ ਤੰਤਰ ਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਇਲਾਵਾ ਵੀ ਮੂੰਗ ਦਾਲ ਖਾਣ ਦੇ ਕਈ ਫਾਇਦੇ ਹੁੰਦੇ ਹਨ। ਆਓ ਜੀ ਜਾਂਣਦੇ ਹਾਂ ਇਹਨਾਂ ਫਾਇਦਿਆਂ ਦੇ ਬਾਰੇ।  

moong dal moong dal

ਭਾਰ ਨੂੰ ਕੰਟਰੋਲ ਕਰਦਾ ਹੈ - ਜੋ ਲੋਕ ਆਪਣਾ ਭਾਰ ਕੰਟਰੋਲ ਕਰਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਮੂੰਗ ਦਾਲ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਸਰੀਰ ਵਿਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਇਸ ਮੂੰਗ ਦਾਲ ਦਾ ਪਾਣੀ ਪੀਣ ਨਾਲ ਭੁੱਖ ਨਹੀਂ ਲੱਗਦੀ ਹੈ। ਭੁੱਖ ਨਾ ਲੱਗਣ ਕਾਰਨ ਤੁਸੀ ਓਵਰ ਇੰਟਿਗ ਨਹੀਂ ਕਰਦੇ ਅਤੇ ਭਾਰ ਨਹੀਂ ਵਧਦਾ।  

moong dal moong dal

ਪਾਚਣ ਤੰਤਰ ਮਜ਼ਬੂਤ - ਜਿਨ੍ਹਾਂ ਲੋਕਾਂ ਦਾ ਪਾਚਣ ਤੰਤਰ ਕਮਜੋਰ ਰਹਿੰਦਾ ਹੈ ਉਨ੍ਹਾਂ ਨੂੰ ਮੂੰਗ ਦਾਲ ਦਾ ਸੇਵਨ ਕਰਣਾ ਚਾਹੀਦਾ ਹੈ। ਮੂੰਗ ਦਾਲ ਹੀ ਨਹੀਂ, ਇਸ ਦਾ ਪਾਣੀ ਵੀ ਇੰਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ। ਇਹ ਦਾਲ ਬਹੁਤ ਜ਼ਿਆਦਾ ਹਲਕੀ ਹੁੰਦੀ ਹੈ। ਇਸ ਲਈ ਆਸਾਨੀ ਨਾਲ ਪਚ ਜਾਂਦੀ ਹੈ। ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।  

moong dal recipe

ਟਾਇਫਾਇਡ ਵਿਚ ਫਾਇਦੇਮੰਦ - ਟਾਇਫਾਇਡ ਹੋਣ ਉੱਤੇ ਮੂੰਗ ਦਾਲ ਦਾ ਸੇਵਨ ਜ਼ਰੂਰ ਕਰੋ। ਮੂੰਗ ਦਾਲ ਖਾਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ। ਆਰਾਮ ਮਿਲਣ ਦੇ ਨਾਲ ਹੀ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ। ਦਾਦ ਖੁਰਕ ਤੋਂ ਆਰਾਮ - ਦਾਦ ਖੂਜਲੀ ਦੀ ਸਮੱਸਿਆ ਹੋਣ ਉੱਤੇ ਮੂੰਗ ਦਾਲ ਨੂੰ ਸਾਬਤ ਪੀਹ ਕੇ ਇਸ ਦਾ ਲੇਪ ਲਗਾਓ। ਕੁੱਝ ਹੀ ਦੇਰ ਵਿਚ ਖੁਰਕ ਤੋਂ ਰਾਹਤ ਮਿਲੇਗੀ।  

moong dal moong dal

ਬੱਚਿਆਂ ਲਈ ਹੈ ਫਾਇਦੇਮੰਦ - ਛੋਟੇ ਬੱਚਿਆਂ ਨੂੰ 6 ਮਹੀਨੇ ਤੋਂ ਬਾਅਦ ਸਭ ਤੋਂ ਪਹਿਲਾਂ ਖਾਣ ਲਈ ਮੂੰਗ ਦੀ ਦਾਲ ਹੀ ਦਿੱਤੀ ਜਾਂਦੀ ਹੈ। ਇਹ ਬੱਚੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਬੱਚੇ ਦਾ ਇੰਮਿਊਨ ਪਾਵਰ ਵਧਾਉਣ ਦੇ ਨਾਲਪ੍ਰਤੀਰੋਧਕ ਸਮਰੱਥਾ ਵੀ ਵਧਾਉਂਦੇ ਹਨ।  

moong dal moong dal

ਦਸਤ ਵਿਚ ਲਾਭਕਾਰੀ - ਦਸਤ ਜਾਂ ਡਾਇਰਿਆ ਹੋਣ ਦੀ ਹਾਲਤ ਵਿਚ ਇਕ ਕਟੋਰੀ ਮੂੰਗ ਦਾਲ ਦਾ ਪਾਣੀ ਪੀਓ। ਮੂੰਗ ਦਾਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਵੇਗੀ। ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਹੀ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement