ਕਰੇਲਿਆਂ 'ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਤੱਤ ਵਧੇਰੇ ਪਾਏ ਜਾਂਦੇ ਹਨ।
ਚੰਡੀਗੜ੍ਹ - ਬਹੁਤ ਸਾਰੀਆਂ ਸਬਜ਼ੀਆਂ ਅਜਿਹੀਆਂ ਹਨ ਜੋ ਸਿਹਤ ਲਈ ਲਾਭਕਾਰੀ ਹੁੰਦੀਆਂ ਹਨ, ਜਿਸ 'ਚ ਕਰੇਲਾ ਵੀ ਸ਼ਾਮਿਲ ਹੈ। ਇਹ ਖਾਣ 'ਚ ਭਾਵੇ ਕੌੜੇ ਹੁੰਦੇ ਹਨ ਪਰ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕਈ ਲੋਕ ਇਸ ਨੂੰ ਬੜੇ ਹੀ ਮਜ਼ੇ ਨਾਲ ਖਾਂਦੇ ਹਨ। ਕਰੇਲਾ ਮਰੀਜ਼ਾਂ ਲਈ ਇਕ ਤਰ੍ਹਾਂ ਨਾਲ ਦਵਾਈ ਦਾ ਕੰਮ ਕਰਦਾ ਹੈ। ਕਰੇਲਿਆਂ 'ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਤੱਤ ਵਧੇਰੇ ਪਾਏ ਜਾਂਦੇ ਹਨ।
ਪੜ੍ਹੋ ਕਰੇਲੇ ਨਾਲ ਜੁੜੇ ਫ਼ਾਇਦੇ
ਕਰੇਲੇ ਮੂੰਹ 'ਚ ਹੋਣ ਵਾਲੇ ਛਾਲਿਆਂ ਲਈ ਮਦਦਗਾਰ ਹੁੰਦੇ ਹਨ। ਛਾਲਿਆ ਦੀ ਸਮੱਸਿਆ 'ਚ ਕਰੇਲੇ ਦੇ ਰਸ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਬਹੁਤ ਜਲਦ ਅਰਾਮ ਮਿਲਦਾ ਹੈ। ਕਰੇਲੇ ਚਮੜੀ ਦੇ ਰੋਗਾਂ ਲਈ ਕਾਫ਼ੀ ਲਾਭਕਾਰੀ ਹੁੰਦੇ ਹਨ। ਕਿਸੇ ਵੀ ਜਖ਼ਮ 'ਤੇ ਕਰੇਲਿਆਂ ਦਾ ਲੇਪ ਲਗਾਓ ਤਾਂ ਤੁਹਾਨੂੰ ਜਲਦ ਅਰਾਮ ਦੇਖਣ ਨੂੰ ਮਿਲੇਗਾ। ਕਰੇਲੇ ਖਾਣ ਨਾਲ ਬੁਖ਼ਾਰ ਤੋਂ ਵੀ ਰਾਹਤ ਮਿਲਦੀ ਹੈ।
ਡਾਇਬਟੀਜ਼ ਦੇ ਮਰੀਜ਼ਾਂ ਲਈ ਕਰੇਲੇ ਬੇਹੱਦ ਲਾਹੇਵੰਦ ਹੁੰਦੇ ਹਨ। ਜਿਹੜੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਕਰੇਲੇ ਵਧੇਰੇ ਖਾਣੇ ਚਾਹੀਦੇ ਹਨ। ਇਹ ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਕਰਕੇ ਭੁੱਖ ਵਧਦੀ ਹੈ। ਕਰੇਲੇ ਦਮਾ ਦੇ ਰੋਗੀਆਂ ਲਈ ਵੀ ਕਾਫ਼ੀ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਗਰਮੀ 'ਚ ਹੋਣ ਵਾਲੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਕਰੇਲੇ ਪੀਲੀਏ ਦੇ ਮਰੀਜ਼ਾਂ ਲਈ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ 'ਚ ਕਰੇਲੇ ਨੂੰ ਪੀਸ ਕੇ ਪਾਣੀ 'ਚ ਮਿਲਾ ਕੇ ਖਾਣਾ ਚਾਹੀਦਾ ਹੈ।