Exercise Can Cause Allergies : ਕਸਰਤ ਕੁੱਝ ਭੋਜਨ ਪਦਾਰਥਾਂ ਤੋਂ ਬਣ ਸਕਦੀ ਹੈ ਐਲਰਜੀ ਦਾ ਕਾਰਨ
Published : Jul 17, 2024, 5:47 pm IST
Updated : Jul 17, 2024, 5:47 pm IST
SHARE ARTICLE
Exercise can cause allergies to certain foods
Exercise can cause allergies to certain foods

Exercise Can Cause Allergies: ਚੰਗੀ ਸਿਹਤ ਲਈ ਕਸਰਤ ਜ਼ਰੂਰੀ ਮੰਨੀ ਜਾਂਦੀ ਹੈ ਪਰ ਕੁੱਝ ਲੋਕਾਂ ਲਈ ਇਹ ਸਿਹਤ ਲਈ ਗੰਭੀਰ ਖਤਰੇ ਦਾ ਕਾਰਨ ਵੀ ਬਣ ਸਕਦੀ ਹੈ।

 

Exercise can cause allergies to certain foods : ਚੰਗੀ ਸਿਹਤ ਲਈ ਕਸਰਤ ਜ਼ਰੂਰੀ ਮੰਨੀ ਜਾਂਦੀ ਹੈ ਪਰ ਕੁੱਝ ਲੋਕਾਂ ਲਈ ਇਹ ਸਿਹਤ ਲਈ ਗੰਭੀਰ ਖਤਰੇ ਦਾ ਕਾਰਨ ਵੀ ਬਣ ਸਕਦੀ ਹੈ।

‘ਫੂਡ ਡਿਪੈਂੲਡੈਂਟ ਐਕਸਰਸਾਈਜ਼ ਇੰਡਿਊਸਡ ਐਨਾਫਾਈਲੈਕਸਿਸ’ (ਐਫ.ਡੀ.ਈ.ਆਈ.ਏ.) ਇਕ ਅਜਿਹੀ ਸਥਿਤੀ ਹੈ ਜਿਸ ’ਚ ਕਸਰਤ ਤੋਂ ਪਹਿਲਾਂ ਭੋਜਨ ਖਾਣ ਨਾਲ ਕਸਰਤ ਤੋਂ ਬਾਅਦ ਐਲਰਜੀ ਹੁੰਦੀ ਹੈ।

ਪੜ੍ਹੋ ਇਹ ਖ਼ਬਰ :  Sidhu Moosewala Murder Case: ਸਬ ਇੰਸਪੈਕਟਰ ਨੇ ਗੈਂਗਸਟਰ ਨੂੰ ਭਜਾਉਣ 'ਚ ਕੀਤੀ ਸੀ ਮਦਦ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਹਾਲ ਹੀ ’ਚ ਸਰ ਗੰਗਾ ਰਾਮ ਹਸਪਤਾਲ ’ਚ ਇਕ ਸਿਹਤਮੰਦ 12 ਸਾਲ ਦੇ ਮੁੰਡੇ ਨੇ ਕ੍ਰਿਕਟ ਮੈਚ ਖੇਡਣ ਲਈ ਬਾਹਰ ਨਿਕਲਣ ਤੋਂ ਪਹਿਲਾਂ ਝੀਂਗਾ ਸਲਾਦ ਖਾਧਾ ਸੀ। ਮੈਚ ਸ਼ੁਰੂ ਹੋਣ ਤੋਂ ਸਿਰਫ 10 ਮਿੰਟ ਬਾਅਦ ਹੀ ਉਨ੍ਹਾਂ ਨੂੰ ਜ਼ਬਰਦਸਤ ਖੁਜਲੀ, ਸੋਜਸ਼ ਅਤੇ ਸਾਹ ਲੈਣ ’ਚ ਤਕਲੀਫ਼ ਹੋਣ ਲੱਗੀ।

ਹਸਪਤਾਲ ਦੇ ਸੀਨੀਅਰ ਕੰਸਲਟੈਂਟ ਅਤੇ ਮਸ਼ਹੂਰ ਐਲਰਜਿਕ ਪੀਡੀਆਟ੍ਰਿਕ ਇੰਟੈਂਸਿਵਿਸਟ ਅਤੇ ਨੀਦ ਮਾਹਰ ਡਾ. ਨੀਰਜਾ ਗੁਪਤਾ ਨੇ ਦਸਿਆ ਕਿ ਲੜਕੇ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਨਾਫਾਈਲੈਕਸਿਸ ਦੇ ਲੱਛਣ ਦੇਖੇ।

ਡਾ. ਗੁਪਤਾ ਨੇ ਦਸਿਆ ਕਿ ਬਾਅਦ ’ਚ ਜਾਂਚ ਤੋਂ ਪਤਾ ਲੱਗਾ ਕਿ ਲੜਕੇ ਨੂੰ ਸਰੀਰਕ ਗਤੀਵਿਧੀਆਂ ਤੋਂ ਪਹਿਲਾਂ ਝੀਂਗਾ ਸਲਾਦ ਖਾਣ ਨਾਲ ਸਮੱਸਿਆ ਹੋਈ ਸੀ ਅਤੇ ਇਹ ਸਪੱਸ਼ਟ ਤੌਰ ’ਤੇ ਐਫ.ਡੀ.ਈ.ਆਈ.ਏ. ਦਾ ਮਾਮਲਾ ਸੀ।

ਪੜ੍ਹੋ ਇਹ ਖ਼ਬਰ :  Punjab News: ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੇ 3 ਸਾਥੀ ਕਾਬੂ

ਗੁਪਤਾ ਨੇ ਕਿਹਾ ਕਿ ਐਫ.ਡੀ.ਈ.ਆਈ.ਏ. ਇਕ ਅਜਿਹੀ ਸਥਿਤੀ ਹੈ ਜਿਸ ਵਿਚ ਕਸਰਤ ਤੋਂ ਪਹਿਲਾਂ ਖਾਣਾ ਖਾਣ ਨਾਲ ਕਸਰਤ ਤੋਂ ਬਾਅਦ ਐਲਰਜੀ ਦੀ ਪ੍ਰਤੀਕਿਰਿਆ ਹੁੰਦੀ ਹੈ।

ਉਨ੍ਹਾਂ ਦਸਿਆ ਕਿ ਆਮ ਭੋਜਨ ਐਲਰਜੀ ਦੇ ਲੱਛਣ ਆਮ ਤੌਰ ’ਤੇ ਖਾਣ ਤੋਂ ਤੁਰਤ ਬਾਅਦ ਸਾਹਮਣੇ ਆਉਂਦੇ ਹਨ, ਜਦਕਿ ਐਫ.ਡੀ.ਈ.ਆਈ.ਏ. ’ਚ ਲੱਛਣ ਕਸਰਤ ਤੋਂ ਪਹਿਲਾਂ ਐਲਰਜੀ ਲਈ ਜ਼ਿੰਮੇਵਾਰ ਭੋਜਨ ਪਦਾਰਥਾਂ ਦੇ ਸੇਵਨ ਜਾਂ ਕਿਸੇ ਹੋਰ ਤੀਬਰ ਸਰੀਰਕ ਗਤੀਵਿਧੀ ਕਾਰਨ ਸਾਹਮਣੇ ਆਉਂਦੇ ਹਨ।

ਪੜ੍ਹੋ ਇਹ ਖ਼ਬਰ :  Olympic Games: ਕੀ ਭਾਰਤੀ ਭਲਵਾਨ ਓਲੰਪਿਕ ’ਚ ਤਮਗੇ ਜਿੱਤਣਾ ਜਾਰੀ ਰੱਖ ਸਕਣਗੇ?

ਡਾ. ਗੁਪਤਾ ਨੇ ਕਿਹਾ ਕਿ ਐਫ.ਡੀ.ਈ.ਆਈ.ਏ ਕਿਸੇ ਵੀ ਭੋਜਨ ਪਦਾਰਥ ਦੀ ਖਪਤ ਤੋਂ ਪੈਦਾ ਹੋ ਸਕਦਾ ਹੈ, ਪਰ ਜ਼ਿਆਦਾਤਰ ਮਾਮਲਿਆਂ ’ਚ ਘੋਗਾ, ਮੇਵੇ, ਕਣਕ ਅਤੇ ਡੇਅਰੀ ਉਤਪਾਦ ਇਸ ਦਾ ਕਾਰਨ ਬਣਦੇ ਹਨ।

ਉਨ੍ਹਾਂ ਕਿਹਾ ਕਿ ਐਫ.ਡੀ.ਈ.ਆਈ.ਏ. ਦੇ ਮਰੀਜ਼ਾਂ ਨੂੰ ਪਿੱਤ ਚੜ੍ਹਾਉਣ ਅਤੇ ਪੇਟ ’ਚ ਕੜਵਲ ਤੋਂ ਲੈ ਕੇ ਐਨਾਫਾਈਲੈਕਸਿਸ ਤਕ ਜਾਨਲੇਵਾ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਖ਼ਬਰ :  Agniveer News : ਹਰਿਆਣਾ ਸਰਕਾਰ ਦਾ ਅਗਨੀਵੀਰਾਂ ਲਈ ਵੱਡਾ ਐਲਾਨ

ਰੋਕਥਾਮ ਉਪਾਵਾਂ ਬਾਰੇ ਗੱਲ ਕਰਦਿਆਂ, ਡਾ. ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ‘ਫੂਡ ਡਾਇਰੀ’ ਬਣਾਈ ਰੱਖਣੀ ਚਾਹੀਦੀ ਹੈ, ਐਲਰਜੀ ਦੀ ਜਾਂਚ ਅਤੇ ਨਿਦਾਨ ਲਈ ਕਿਸੇ ਐਲਰਜੀ ਵਿਗਿਆਨੀ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਸਰਤ ਤੋਂ ਪਹਿਲਾਂ ਐਲਰਜੀ ਦਾ ਕਾਰਨ ਬਣਨ ਵਾਲੀਆਂ ਭੋਜਨ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇ ਐਫ.ਡੀ.ਈ.ਆਈ.ਏ. ਦੀ ਪੁਸ਼ਟੀ ਹੁੰਦੀ ਹੈ ਤਾਂ ਏਪੀਨੇਫਰੀਨ ਆਟੋ-ਇੰਜੈਕਟਰ ਲੈ ਕੇ ਜਾਣਾ ਚਾਹੀਦਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart fromExercise can cause allergies to certain foods, stay tuned to Rozana Spokesman)

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement