ਜਾਣੋ ਮੂਲੀ ਦੇ ਬੇਹੱਦ ਖ਼ਾਸ ਗੁਣ, ਇਨ੍ਹਾਂ 15 ਬਿਮਾਰੀਆਂ ਨੂੰ ਕਰਦੀ ਹੈ ਖ਼ਤਮ
Published : Aug 17, 2019, 11:34 am IST
Updated : Aug 17, 2019, 11:34 am IST
SHARE ARTICLE
Radish
Radish

35-40 ਗ੍ਰਾਮ ਮੂਲੀ ਦੇ ਬੀਜਾਂ ਨੂੰ ਅੱਧਾ ਕਿਲੋ ਪਾਣੀ ਵਿਚ ਉਬਾਲੋ...

ਚੰਡੀਗੜ੍ਹ: ਪੱਥਰੀ : 35-40 ਗ੍ਰਾਮ ਮੂਲੀ ਦੇ ਬੀਜਾਂ ਨੂੰ ਅੱਧਾ ਕਿਲੋ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਕੇ ਪੀਓ। ਇਸ ਨਾਲ 10-12 ਦਿਨਾਂ ਵਿਚ ਪਿਸ਼ਾਬ ਮਾਰਗ ਦੀ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ। ਮੂਲੀ ਦਾ ਰਸ ਪੀਣ ਨਾਲ ਪਿੱਤੇ ‘ਚ ਪੱਥਰੀ ਵੀ ਨਹੀਂ ਬਣਦੀ।

ਪਿਸ਼ਾਬ ਨਾਲ ਵੀਰਜ ਨਿਕਲਣਾ: ਅੱਧਾ ਕੱਪ ਮੂਲੀ ਦੇ ਰਸ ਵਿਚ 15-20 ਬੂੰਦਾਂ ਨਿੰਬੂ ਦੀਆਂ ਨਿਚੋੜ ਕੇ ਦਿਨ ਵਿਚ 3-4 ਵਾਰ ਪੀਣ ਨਾਲ ਕੁਝ ਹੀ ਦਿਨਾਂ ਵਿਚ ਪਿਸ਼ਾਬ ਦੇ ਨਾਲ ਵੀਰਜ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਮਾਸਪੇਸ਼ੀਆਂ ‘ਚ ਦਰਦ: ਮੂਲੀ ਖਾਂਦੇ ਰਹਿਣ ਨਾਲ ਮਾਸਪੇਸ਼ੀਆਂ ਵਿਚ ਦਰਦ ਤੋਂ ਆਰਾਮ ਮਿਲਦਾ ਹੈ।

ਗਠੀਆ: ਮੂਲੀ ਦੇ ਇਕ ਕੱਪ ਰਸ ਵਿਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ ਦਿਨ ਵਿਚ 2 ਵਾਰ ਪੀਣ ਨਾਲ ਅਤੇ ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਹ ਕੇ ਤਿਲਾਂ ਦੇ ਤੇਲ ਵਿਚ ਭੁੰਨ ਕੇ ਇਸ ਦਾ ਗਠੀਆ ਤੋਂ ਪ੍ਰਭਾਵਿਤ ਅੰਗਾਂ ‘ਤੇ ਲੇਪ ਕਰ ਕੇ ਪੱਟੀ ਬੰਨ੍ਹਣ ਨਾਲ ਗਠੀਏ ਵੇਲੇ ਬਹੁਤ ਫਾਇਦਾ ਮਿਲਦਾ ਹੈ।

ਹੱਡੀਆਂ ਦੀ ਕੜਕੜਾਹਟ: ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।

ਚਿਹਰੇ ਦੇ ਦਾਗ, ਛਾਈਆਂ: ਭੋਜਨ ਵਿਚ ਪੋਟਾਸ਼ੀਅਮ ਦੀ ਕਮੀ ਹੋਣ ਨਾਲ ਚਿਹਰੇ ‘ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫਤਾ ਰੋਜ਼ਾਨਾ ਇਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਜਾਂਦਾ ਹੈ।

ਵਾਲ ਝੜਨਾ: ਫਾਸਫੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

ਜੂੰਆਂ ਤੇ ਲੀਖਾਂ : ਵਾਲ ਧੋ ਕੇ ਤੌਲੀਏ ਨਾਲ ਪੂੰਝ ਕੇ ਸੁਕਾ ਲਵੋ ਅਤੇ ਮੂਲੀ ਦਾ ਤਾਜ਼ਾ ਰਸ ਕੱਢ ਕੇ ਉਸ ਨੂੰ ਸਿਰ ਵਿਚ ਪਾ ਕੇ ਚੰਗੀ ਤਰ੍ਹਾਂ ਰਚਾ ਕੇ ਇਕ-ਦੋ ਘੰਟਿਆਂ ਲਈ ਧੁੱਪ ਵਿਚ ਬੈਠ ਜਾਵੋ। ਇੰਝ ਕਰਨ ਨਾਲ ਜੂੰਆਂ ਤੇ ਲੀਖਾਂ ਮਰ ਜਾਂਦੀਆਂ ਹਨ। ਹੁਣ ਸਿਰ ਚੰਗੀ ਤਰ੍ਹਾਂ ਧੋ ਕੇ ਉਸ ਵਿਚ ਸੁਗੰਧਿਤ ਤੇਲ ਲਗਾ ਦਿਓ।

ਖੁਜਲੀ : ਮੂਲੀ ਕੱਦੂਕਸ ਕਰ ਕੇ ਉਸ ਦੀ ਲੁਗਦੀ ਖੁਜਲੀ ਵਾਲੀ ਥਾਂ ‘ਤੇ ਮਲ ਦੇਣ ਨਾਲ ਖੁਜਲੀ ਵੇਲੇ ਫਾਇਦਾ ਪਹੁੰਚਦਾ ਹੈ।

ਦੱਦ : ਰੋਜ਼ਾਨਾ ਮੂਲੀ ਦੇ ਪੱਤਿਆਂ ਤੇ ਸੁੱਕੇ ਪੱਤਿਆਂ ਨੂੰ ਨਿੰਬੂ ਦੇ ਰਸ ਵਿਚ ਪੀਹ ਕੇ ਗਰਮ ਕਰ ਕੇ ਲਗਾਉਂਦੇ ਰਹਿਣ ਨਾਲ ਕੁਝ ਹੀ ਦਿਨਾਂ ਵਿਚ ਫਾਇਦਾ ਮਿਲੇਗਾ।

ਫੋੜੇ-ਫਿੰਸੀਆਂ : ਮੂਲੀ ਕੱਦੂਕਸ ਕਰ ਕੇ ਲੁਗਦੀ ਬਣਾਓ ਅਤੇ ਰੋਜ਼ਾਨਾ ਇਸ ਦਾ ਫੋੜੇ-ਫਿੰਸੀਆਂ ‘ਤੇ ਲੇਪ ਕਰੋ। ਨਾਲ ਹੀ ਮੂਲੀ ਤੇ ਇਸ ਦੇ ਨਰਮ ਪੱਤੇ ਖਾਓ ਜਾਂ ਸਵੇਰੇ-ਸ਼ਾਮ ਇਕ-ਇਕ ਕੱਪ ਰਸ ਪੀਂਦੇ ਰਹਿਣ ਨਾਲ ਕੁਝ ਹੀ ਦਿਨਾਂ ਵਿਚ ਫੋੜੇ-ਫਿੰਸੀਆਂ ਠੀਕ ਹੋ ਜਾਂਦੇ ਹਨ ਅਤੇ ਚਮੜੀ ਸਾਫ ਹੋ ਜਾਂਦੀ ਹੈ।

ਮਾਹਵਾਰੀ ਰੁਕਣੀ : ਦੋ-ਢਾਈ ਗ੍ਰਾਮ ਮੂਲੀ ਦੇ ਬੀਜਾਂ ਦਾ ਪਾਊਡਰ ਸਵੇਰੇ-ਸ਼ਾਮ ਪਾਣੀ ਨਾਲ ਖਾਣ ਨਾਲ ਕੁਝ ਹੀ ਦਿਨਾਂ ਵਿਚ ਮਾਹਵਾਰੀ ਖੁੱਲ੍ਹ ਕੇ ਆਉਣ ਲਗਦੀ ਹੈ।

ਬਵਾਸੀਰ : ਰੋਜ਼ ਸਵੇਰੇ ਇਕ ਕੱਪ ਮੂਲੀ ਦਾ ਰਸ ਪੀਂਦੇ ਰਹਿਣ ਨਾਲ ਅਤੇ ਪਖਾਨਾ ਜਾਣ ਤੋਂ ਬਾਅਦ ਹੱਥ ਧੋਣ ਤੋਂ ਬਾਅਦ ਮੂਲੀ ਦੇ ਪਾਣੀ ਨਾਲ ਮੁੜ ਗੁਦਾ ਧੋਣ ਨਾਲ ਕੁਝ ਹੀ ਦਿਨਾਂ ਵਿਚ ਬਵਾਸੀਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

ਬਿੱਛੂ ਦਾ ਕੱਟਣਾ: ਮੂਲੀ ਦੇ ਬੀਜ ‘ਚੋਂ ਇਕ ਗੋਲ ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਬਿੱਛੂ ਦੇ ਕੱਟੇ ਵਾਲੀ ਥਾਂ ‘ਤੇ ਚਿਪਕਾ ਦਿਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਦਰਦ ਤੇ ਜਲਣ ਤੋਂ ਛੁਟਕਾਰਾ ਮਿਲਦਾ ਹੈ।

ਪਿਸ਼ਾਬ ‘ਚ ਤਕਲੀਫ ਤੇ ਜਲਣ: ਇਕ ਕੱਪ ਮੂਲੀ ਦੇ ਪੱਤਿਆਂ ਦਾ ਰਸ ਦਿਨ ਵਿਚ 2-3 ਵਾਰ ਪੀਣ ਨਾਲ ਪਿਸ਼ਾਬ ਬਿਨਾਂ ਤਕਲੀਫ ਦੇ ਖੁੱਲ੍ਹ ਕੇ ਆਉਂਦਾ ਹੈ ਅਤੇ ਜਲਨ ਵੀ ਨਹੀਂ ਹੁੰਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement