ਮਠਿਆਈਆਂ ਉਤੇ ਲੱਗਿਆ ਚਾਂਦੀ ਦਾ ਵਰਕ ਹੈ ਖ਼ਤਰਨਾਕ
Published : Dec 17, 2018, 4:17 pm IST
Updated : Dec 17, 2018, 8:13 pm IST
SHARE ARTICLE
Vark on Sweets
Vark on Sweets

ਨਵੇਂ ਸਾਲ ਦੇ ਆਉਣ ਦੇ ਨਾਲ - ਨਾਲ ਬਾਜ਼ਾਰਾਂ ਵਿਚ ਮਠਿਆਈਆਂ ਅਤੇ ਡਰਾਈ ਫਰੂਟਸ ਦੀ ਮੰਗ ਵੱਧ ਗਈ ਹੈ। ਹੁਣ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਸੁੰਦਰ ਵੀ ਨਹੀਂ ਦਿਖਦੀ...

ਨਵੇਂ ਸਾਲ ਦੇ ਆਉਣ ਦੇ ਨਾਲ - ਨਾਲ ਬਾਜ਼ਾਰਾਂ ਵਿਚ ਮਠਿਆਈਆਂ ਅਤੇ ਡਰਾਈ ਫਰੂਟਸ ਦੀ ਮੰਗ ਵੱਧ ਗਈ ਹੈ। ਹੁਣ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਸੁੰਦਰ ਵੀ ਨਹੀਂ ਦਿਖਦੀ ਲਿਹਾਜ਼ਾ ਸਵਾਦ ਦੇ ਨਾਲ - ਨਾਲ ਲੁੱਕ ਵੀ ਵਧੀਆ ਦਿਖੇ ਇਸ ਲਈ ਜ਼ਿਆਦਾਤਰ ਮਠਿਆਈਆਂ ਨੂੰ ਚਾਂਦੀ ਦੇ ਵਰਕ ਨਾਲ ਸਜਾ ਕੇ ਰੱਖਿਆ ਜਾਂਦਾ ਹੈ। ਸਿਲਵਰ ਫੌਇਲ ਜਾਂ ਚਾਂਦੀ ਦਾ ਵਰਕ ਆਯੁਰਵੈਦਿਕ ਦਵਾਈ ਦਾ ਸਦੀਆਂ ਪੁਰਾਣਾ ਹਿੱਸਾ ਰਿਹਾ ਹੈ ਅਤੇ ਖਾਣ ਦੀਆਂ ਸਮੱਗਰੀਆਂ ਨੂੰ ਸਜਾਉਣ ਲਈ ਇਸ ਦਾ ਇਸਤੇਮਾਲ ਹੁੰਦਾ ਰਿਹਾ ਹੈ।

Silver Vark Silver Vark

ਇਹ ਖੂਬਸੂਰਤ ਚਾਂਦੀ ਦਾ ਵਰਕ ਹਮੇਸ਼ਾ ਚਾਂਦੀ ਹੀ ਨਹੀਂ ਹੁੰਦਾ ਸਗੋਂ ਅਜਕੱਲ ਸਿਲਵਰ ਵਰਗੇ ਦਿਖਣ ਵਾਲੇ ਕਈ ਟਾਕਸਿਕ ਮੈਟਲ ਵੀ ਬਾਜ਼ਾਰ ਵਿਚ ਆ ਗਏ ਹਨ ਅਤੇ ਮਠਿਆਈਆਂ ਦੇ ਨਾਲ - ਨਾਲ ਕਈ ਦੂਜੀਆਂ ਚੀਜ਼ਾਂ ਸਜਾਉਣ ਵਿਚ ਇਸ ਟੌਕਸਿਕ ਮੈਟਲ ਦੀ ਵਰਤੋਂ ਹੋ ਰਹੀ ਹੈ। ਖਾਣ ਦੀਆਂ ਚੀਜ਼ਾਂ ਅਤੇ ਮਠਿਆਈਆਂ ਵਿਚ ਤਿਓਹਾਰਾਂ ਦੇ ਸਮੇਂ ਸੱਭ ਤੋਂ ਜ਼ਿਆਦਾ ਮਿਲਾਵਟ ਹੁੰਦੀ ਹੈ। ਇਸ ਸਮੇਂ ਸਿਲਵਰ ਦੇ ਨਾਮ 'ਤੇ ਅਲਮੀਨੀਅਮ ਦੀ ਵਰਤੋਂ ਹੁੰਦਾ ਹੈ, ਜੋ ਕਿ ਸਿਹਤ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

Silver Vark or aluminiumSilver Vark or aluminium

ਖ਼ਰਾਬ ਕੁਆਲਿਟੀ ਦੇ ਸਿਲਵਰ ਦਾ ਇਸਤੇਮਾਲ ਵੀ ਕਈ ਥਾਵਾਂ ਉਤੇ ਕੀਤਾ ਜਾਂਦਾ ਹੈ। ਹਾਨੀਕਾਰਕ ਤਰੀਕੇ ਨਾਲ ਮਠਿਆਈਆਂ ਵਿਚ ਇਸ ਨੂੰ ਲਗਾਇਆ ਜਾਂਦਾ ਹੈ। ਕਈ ਵਾਰ ਇਸ ਵਿਚ ਨਿੱਕਲ, ਲੇਡ ਵਰਗੇ ਖ਼ਤਰਨਾਕ ਤੱਤ ਵੀ ਮਿਲੇ ਹਨ। ਇਸ ਨਾਲ ਕਈ ਤਰ੍ਹਾਂ ਦੀ ਖ਼ਤਰਨਾਕ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਸਿਲਵਰ ਲੀਫ਼ ਜਾਂ ਚਾਂਦੀ ਦਾ ਵਰਕ ਬਣਾਉਣ ਦੇ ਤਰੀਕੇ 'ਤੇ ਵੀ ਇਹ ਨਿਰਭਰ ਕਰਦਾ ਹੈ ਕਿ ਇਹ ਸਾਡੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰੇਗਾ।

Silver Vark on SweetsSilver Vark on Sweets

ਸਾਡੇ ਦੇਸ਼ ਦੇ ਵੱਖ - ਵੱਖ ਖੂੰਜਿਆਂ ਵਿਚ ਵੱਖ - ਵੱਖ ਤਰੀਕੇ ਨਾਲ ਸਿਲਵਰ ਲੀਫ਼ ਬਣਾਏ ਜਾਂਦੇ ਹਨ। ਕੁੱਝ ਖੇਤਰਾਂ ਵਿਚ ਗਰੇਨਾਈਟ ਸਟੋਨ ਉਤੇ ਲੈਦਰ ਪੰਚ ਦੇ ਨਾਲ ਸਿਲਵਰ ਸਟਰਿਪਸ ਰੱਖ ਕੇ ਉਸ ਨੂੰ ਕੁੱਟ ਕੇ ਸਿਲਵਰ ਲੀਫ਼ ਬਣਾਇਆ ਜਾਂਦਾ ਹੈ। ਹੁਣ ਇਸ ਨੂੰ ਬਣਾਉਣ ਲਈ ਮਾਰਡਨ ਮਸ਼ੀਨਾਂ ਵੀ ਆ ਗਈਆਂ ਹਨ ਪਰ ਇਸ ਸਾਰੀ ਪ੍ਰਕਿਰਿਆਵਾਂ ਨਾਲ ਬਣੀ ਸਿਲਵਰ ਲੀਫ਼ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੁੰਦਾ ਹੈ।  

Vark on SweetsVark on Sweets

ਕਿਸ ਤਰ੍ਹਾਂ ਕਰੋ ਪਹਿਚਾਣ : ਮਠਿਆਈਆਂ ਦੇ ਉਤੇ ਤੋਂ ਸਿਲਵਰ ਲੀਫ਼ ਨੂੰ ਹਟਾਓ। ਜੇਕਰ ਇਹ ਉਂਗਲੀਆਂ ਉਤੇ ਚਿਪਕ ਜਾਂਦੀ ਹੈ।  ਇਸ ਦਾ ਮਤਲੱਬ ਹੈ ਕਿ ਇਸ ਵਿਚ ਅਲਮੀਨੀਅਮ ਮਿਲਾਇਆ ਗਿਆ ਹੈ। ਮਠਿਆਈਆਂ ਤੋਂ ਸਿਲਵਰ ਲੀਫ਼ ਕੱਢ ਕੇ ਸਾੜੋ।  ਜੇਕਰ ਇਹ ਸਿਲਵਰ ਹੈ ਤਾਂ ਜਲ ਕੇ ਇਕ ਸਿਲਵਰ ਬੌਲ ਵਿਚ ਬਦਲ ਜਾਵੇਗਾ। ਜੇਕਰ ਅਲਮੀਨੀਅਮ ਹੋਇਆ ਤਾਂ ਸੜ ਕੇ ਸਿਫ਼ ਸਵਾਹ ਬਚ ਜਾਵੇਗੀ। ਹਥੇਲੀਆਂ ਦੇ ਵਿਚ ਸਿਲਵਰ ਲੀਫ਼ ਨੂੰ ਰਗੜੋ। ਜੇਕਰ ਗਾਇਬ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਸਿਲਵਰ ਹੈ ਅਤੇ ਜੇਕਰ ਇਸ ਦੀ ਬੌਲ ਬਣ ਜਾਂਦੀ ਹੈ ਤਾਂ ਇਹ ਸਿਲਵਰ ਨਹੀਂ ਸਗੋਂ ਅਲਮੀਨੀਅਮ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement