Health news: ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ

By : BALJINDERK

Published : Mar 19, 2024, 3:57 pm IST
Updated : Mar 19, 2024, 3:57 pm IST
SHARE ARTICLE
Cancer patient
Cancer patient

Health news: ਜਾਣੋ ਕੈਂਸਰ ਦੇ 10 ਆਮ ਲੱਛਣਾਂ ਬਾਰੇ

Health news: ਲੋਕ ਕੈਂਸਰ ਦਾ ਨਾਮ ਸੁਣਦਿਆਂ ਘਾਤਕ ਨਤੀਜਿਆਂ ਅਤੇ ਲਾ-ਇਲਾਜ ਬਿਮਾਰੀ ਨਾਲ ਜੋੜ ਲੈਂਦੇ ਹਨ। ਦਹਾਕੇ ਤੋਂ ਬਾਅਦ ਬਚਾਅ ਦਰ ਤਿੰਨ ਗੁਣਾ ਹੋ ਗਈ ਹੈ ਅਤੇ ਇਸ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਾਉਣ ਦਾ ਸਮਾਂ ਬਹੁਤ ਘਟਿਆ ਹੈ। ਜ਼ਿਆਦਾਤਰ ਕੈਂਸਰ ਮਰੀਜ਼ਾਂ ਲਈ ਇਲਾਜ ਉਦੋਂ ਲਾਹੇਵੰਦ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਇਸ ਦੇ ਵਿਕਸਿਤ ਹੋਣ ਤੋਂ ਪਹਿਲਾਂ ਹੀ ਇਸ ਦਾ ਪਤਾ ਲੱਗ ਜਾਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਡਾਕਟਰ ਨੂੰ ਤਰਜੀਹ ਨਹੀਂ ਦਿੰਦੇ ਹਨ ਅਤੇ ਕੁਝ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਛੇਤੀ ਬਿਮਾਰੀ ਪਤਾ ਲੱਗਣ ਲਈ ਮਹੱਤਵਪੂਰਨ ਹੋ ਸਕਦੇ ਹਨ।

ਇਹ ਵੀ ਪੜੋ:


ਕੈਂਸਰ ਰਿਸਰਚ ਸੰਸਥਾ ਯੂਕੇ ਵੱਲੋਂ ਕੀਤੇ ਗਏ ਇੱਥ ਅਧਿਐਨ ਅਨੁਸਾਰ, ਅੱਧੇ ਤੋਂ ਵੱਧ ਬ੍ਰਿਟੇਨ ਵਾਸੀ ਕਿਸੇ ਸਮੇਂ ਕੈਂਸਰ ਦੀ ਮੌਜੂਦਗੀ ਨੂੰ ਦਰਸਾਉਣ ਵਾਲੇ ਲੱਛਣਾਂ ‘ਚੋਂ ਕਿਸੇ ਇੱਕ ਦਾ ਸ਼ਿਕਾਰ ਹੋਏ ਹਨ। ਪਰ ਸਿਰਫ 2% ਨੇ ਸੋਚਿਆ ਕਿ ਉਹ ਕੈਂਸਰ ਨਾਲ ਪੀੜਤ ਹੋ ਸਕਦੇ ਹਨ ਅਤੇ ਤੀਜੇ ਵਿੱਚੋਂ ਕਿਸੇ ਇੱਕ ਨੇ ਅਲਾਰਮ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਅਤੇ ਡਾਕਟਰ ਕੋਲ ਨਹੀਂ ਗਏ।
ਯੂਨੀਵਰਸਿਟੀ ਕਾਲਜ ਲੰਡਨ ਦੀ ਖੋਜਕਰਤਾ ਅਤੇ ਖੋਜ ਦੀ ਪ੍ਰਮੁੱਖ ਲੇਖਕ ਕੈਟਰੀਨਾ ਵਿਟੇਕਰ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਸਾਨੂੰ ਲੋਕਾਂ ਨੂੰ ਹਾਈਪੋਕੌਂਡ੍ਰਿਆਕ (ਇੱਕ ਤਰ੍ਹਾਂ ਦੀ ਚਿੰਤਾ ਸਬੰਧੀ ਸਮੱਸਿਆ ਹੈ) ਹੋਣ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਉਨ੍ਹਾਂ ਲੋਕਾਂ ਨਾਲ ਸਮੱਸਿਆ ਹੈ ਜੋ ਡਾਕਟਰ ਕੋਲ ਜਾਣ ਤੋਂ ਸ਼ਰਮ ਮਹਿਸੂਸ ਕਰਦੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਉਹ ਤੁਹਾਡਾ ਸਮਾਂ ਬਰਬਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਛਣ ਹਨ ਜੋ ਦੂਰ ਨਹੀਂ ਹੋ ਰਹੇ, ਖ਼ਾਸ ਤੌਰ ’ਤੇ ਚਿਤਾਵਨੀ ਚਿੰਨ੍ਹ ਮਹਿਸੂਸ ਹੋ ਰਹੇ ਹਨ, ਤਾਂ ਤੁਹਾਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਮਦਦ ਲੈਣੀ ਚਾਹੀਦੀ ਹੈ।

ਇਹ ਵੀ ਪੜੋ:Rohtak Road Accident News : ਹਰਿਆਣਵੀ ਗਾਇਕ ਦੇ ਬੇਟੇ ਦੀ ਸੜਕ ਹਾਦਸੇ ’ਚ ਹੋਈ ਮੌਤ 

ਅਮਰੀਕਨ ਕੈਂਸਰ ਸੁਸਾਇਟੀ ਦੇ ਅਨੁਸਾਰ ਤੁਹਾਨੂੰ ਕੈਂਸਰ ਦੇ 10 ਆਮ ਲੱਛਣਾਂ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ

1. ਭਾਰ ਘਟਣਾ
ਕੈਂਸਰ ਵਾਲੇ ਜ਼ਿਆਦਾਤਰ ਲੋਕ ਭਾਰ ਘਟਣ ਦਾ ਤਜਰਬਾ ਕਰਦੇ ਹਨ।
ਜਦੋਂ ਤੁਸੀਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਭਾਰ ਘਟਾਉਂਦੇ ਹੋ, ਤਾਂ ਇਸ ਨੂੰ ਅਸਪੱਸ਼ਟ ਭਾਰ ਘਟਾਉਣਾ ਕਿਹਾ ਜਾਂਦਾ ਹੈ। 
5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦਾ ਭਾਰ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਘਟਣਾ ਕੈਂਸਰ ਦਾ ਪਹਿਲਾ ਲੱਛਣ ਹੋ ਸਕਦਾ ਹੈ।

ਇਹ ਪੈਨਕ੍ਰੀਆਸ, ਪੇਟ, ਅੰਨ ਨਾਲੀ (ਖਾਣ ਵਾਲੀ) ਜਾਂ ਫੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਵਿੱਚ ਅਕਸਰ ਅਜਿਹਾ ਹੁੰਦਾ ਹੈ।
2. ਬੁਖ਼ਾਰ ਹੋਣਾ
ਕੈਂਸਰ ਵਾਲੇ ਲਗਭਗ ਹਰ ਵਿਅਕਤੀ ਨੂੰ ਕਿਸੇ ਸਮੇਂ ਬੁਖ਼ਾਰ ਦਾ ਤਜਰਬਾ ਹੋਵੇਗਾ, ਖ਼ਾਸ ਕਰਕੇ ਜੇ ਕੈਂਸਰ ਜਾਂ ਇਸਦੇ ਇਲਾਜ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ।
ਕੈਂਸਰ ਵਾਲੇ ਮਰੀਜ਼ਾਂ ਨੂੰ ਬੁਖ਼ਾਰ ਆਮ ਹੀ ਹੁੰਦਾ ਹੈ, ਹਾਲਾਂਕਿ ਸ਼ੁਰੂਆਤੀ ਥਾਂ ਤੋਂ ਕੈਂਸਰ ਦੇ ਫੈਲਣ ਤੋਂ ਬਾਅਦ ਅਕਸਰ ਜ਼ਿਆਦਾ ਵਾਰ ਹੁੰਦਾ ਹੈ।
3. ਥਕਾਵਟ
ਜੇਕਰ ਜ਼ਿਆਦਾ ਥਕਾਵਟ ਹੁੰਦੀ ਹੈ ਜੋ ਆਰਾਮ ਕਰਨ ਨਾਲ ਵੀ ਨਹੀਂ  ਜਾਂਦੀ। ਕੈਂਸਰ ਦੇ ਵਧਣ ਦੇ ਨਾਲ ਇਹ ਇੱਕ ਮਹੱਤਵਪੂਰਨ ਲੱਛਣ ਹੋ ਸਕਦਾ ਹੈ।
ਕੈਂਸਰਾਂ ’ਚ, ਜਿਵੇਂ ਕਿ ਲਿਊਕੇਮੀਆ, ਸ਼ੁਰੂਆਤ ’ਚ ਥਕਾਵਟ ਹੋ ਸਕਦੀ ਹੈ।
ਕੁਝ ਕੋਲਨ ਜਾਂ ਪੇਟ ਦੇ ਕੈਂਸਰ ਖ਼ੂਨ ਦੀ ਕਮੀ ਦਾ ਕਾਰਨ ਬਣ ਸਕਦੇ ਹਨ ਜੋ ਸਪੱਸ਼ਟ ਨਹੀਂ ਹਨ।
ਇਹ ਇੱਕ ਹੋਰ ਤਰੀਕਾ ਹੈ ਜਿਸ ਨਾਲ ਕੈਂਸਰ ਥਕਾਟਵ ਪੈਦਾ ਕਰਨ ਸਕਦਾ ਹੈ।
4. ਚਮੜੀ ਵਿੱਚ ਬਦਲਾਅ
ਕੈਂਸਰ ਚਮੜੀ ਦੇ ਬਦਲਾਅ ਦਾ ਕਾਰਨ ਬਣ ਸਕਦੇ ਹਨ ਜੋ ਦੇਖਿਆ ਜਾ ਸਕਦਾ ਹੈ।
ਇਹਨਾਂ ਚਿੰਨ੍ਹਾਂ ਅਤੇ ਲੱਛਣਾਂ ਵਿੱਚ ਸ਼ਾਮਲ ਹਨ-
ਚਮੜੀ ਦਾ ਕਾਲਾ ਹੋਣਾ (ਹਾਈਪਰਪੀਗਮੈਂਟੇਸ਼ਨ)
ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ (ਪੀਲੀਆ)
ਚਮੜੀ ਦੀ ਲਾਲੀ (ਏਰੀਥਿਮਾ) ਖੁਜਲੀ
ਬਹੁਤ ਜ਼ਿਆਦਾ ਵਾਲ ਵਧਣਾ

5. ਅੰਤੜੀਆਂ ਜਾਂ ਬਲੈਡਰ ਫੰਕਸ਼ਨ ’ਚ ਬਦਲਾਅ
ਕੈਂਸਰ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਕਬਜ਼, ਦਸਤ ਜਾਂ ਮਲ ਦੇ ਆਕਾਰ ਵਿੱਚ ਬਦਲਾਅ ਕੋਲਨ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
ਪਿਸ਼ਾਬ ਕਰਦੇ ਸਮੇਂ ਦਰਦ, ਪਿਸ਼ਾਬ ਵਿੱਚ ਖੂਨ ਜਾਂ ਬਲੈਡਰ ਫੰਕਸ਼ਨ ਵਿੱਚ ਬਦਲਾਅ (ਜਿਵੇਂ ਕਿ ਜ਼ਿਆਦਾ ਜਾਂ ਘੱਟ ਵਾਰ ਪਿਸ਼ਾਬ ਕਰਨਾ) ਬਲੈਡਰ ਜਾਂ ਪ੍ਰੋਸਟੇਟ ਕੈਂਸਰ ਨਾਲ ਸਬੰਧਤ ਹੋ ਸਕਦਾ ਹੈ।

6. ਜ਼ਖ਼ਮ ਠੀਕ ਨਾ ਹੋਣ
ਮੂੰਹ ਦਾ ਦਰਦ ਜੋ ਠੀਕ ਨਹੀਂ ਹੁੰਦਾ ਮੂੰਹ ਦੇ ਕੈਂਸਰ ਕਾਰਨ ਹੋ ਸਕਦਾ ਹੈ।
ਤਿਲ ਜੋ ਵਧਦੇ ਹਨ, ਜਖ਼ਮ ਕਰਦੇ ਹਨ ਜਾਂ ਜਿਨ੍ਹਾਂ ਵਿੱਚੋਂ ਖੂਨ ਵਗਦਾ ਹੈ, ਚਮੜੀ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ। ਪਰ ਸਾਨੂੰ ਛੋਟੇ ਜ਼ਖ਼ਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਚਾਰ ਹਫ਼ਤਿਆਂ ਤੋਂ ਵੱਧ ਸਮੇਂ ’ਚ ਠੀਕ ਨਹੀਂ ਹੁੰਦੇ ਹਨ।
ਮੂੰਹ ’ਚ ਕੋਈ ਵੀ ਤਬਦੀਲੀ ਜੋ ਲੰਬੇ ਸਮੇਂ ਤੱਕ ਰਹਿੰਦੀ ਹੈ, ਤੁਰੰਤ ਡਾਕਟਰ ਜਾਂ ਦੰਦਾਂ ਦੇ ਡਾਕਟਰ ਕੋਲੋਂ ਜਾਂਚ ਕੀਤੀ ਕਰਵਾਉਣੀ ਚਾਹੀਦੀ ਹੈ।
ਲਿੰਗ ਜਾਂ ਯੋਨੀ ’ਤੇ ਜ਼ਖ਼ਮ ਕਿਸੇ ਲਾਗ ਜਾਂ ਸ਼ੁਰੂਆਤੀ ਪੜਾਅ ਦੇ ਕੈਂਸਰ ਦੇ ਸੰਕੇਤ ਹੋ ਸਕਦੇ ਹਨ। ਕਿਸੇ ਸਿਹਤ ਸੰਭਾਲ ਪੇਸ਼ੇਵਰ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ।
7. ਖ਼ੂਨ ਦਾ ਵਗਣਾ
ਖੰਘਣ ਦੌਰਾਨ ਖ਼ੂਨ ਫੇਫੜਿਆਂ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਪਿਸ਼ਾਬ ’ਚ ਖ਼ੂਨ ਬਲੈਡਰ ਜਾਂ ਗੁਰਦੇ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਕੈਂਸਰ ਦੇ ਸ਼ੁਰੂਆਤੀ ਜਾਂ ਵਿਕਸਿਤ ਸਟੇਜਾਂ ਵਿੱਚ ਅਸਧਾਰਨ ਢੰਗ ਨਾਲ ਖ਼ੂਨ ਵਹਿ ਸਕਦਾ ਹੈ।
ਜੇਕਰ ਮਲ Çੱਚ ਖ਼ੂਨ ਆਉਂਦਾ ਹੈ (ਜਿਸਦਾ ਰੰਗ ਬਹੁਤ ਗੂੜਾ ਹੋ ਸਕਦਾ ਹੈ) ਤਾਂ ਇਹ ਕੋਲਨ ਕੈਂਸਰ ਜਾਂ ਰੈਕਟਲ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਐਂਡੋਮੈਟ੍ਰਿਅਮ (ਬੱਚੇਦਾਨੀ ਦੀ ਪਰਤ) ਦਾ ਸਰਵਾਈਕਲ ਕੈਂਸਰ ਅਸਧਾਰਨ ਯੋਨੀ ਖ਼ੂਨ ਵਗਣ ਦਾ ਕਾਰਨ ਬਣ ਸਕਦਾ ਹੈ।
ਛਾਤੀ ਦੇ ਨਿੱਪਲ ਤੋਂ ਖ਼ੂਨ ਦਾ ਵਗਣਾ, ਛਾਤੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।


8. ਸਰੀਰ ’ਚ ਗੱਠ ਦਾ ਬਣਨਾ ਜਾਂ ਕਿਤੇ ਵੀ ਕਠੋਰਤਾ ਹੋਣਾ
ਗੱਠ ਜਾਂ ਸਰੀਰ ਦੇ ਕਿਤੇ ਦਾ ਸਖ਼ਤ ਹੋਣਾ ਕੈਂਸਰ ਦੀ ਸ਼ੁਰੂਆਤੀ ਜਾਂ ਦੇਰ ਦੀ ਨਿਸ਼ਾਨੀ ਹੋ ਸਕਦਾ ਹੈ।
ਕੈਂਸਰ ਮੁੱਖ ਤੌਰ ’ਤੇ ਛਾਤੀਆਂ, ਅੰਡਕੋਸ਼ਾਂ, ਲਿੰਫ ਨੋਡਸ (ਗਲੈਂਡਜ਼) ਅਤੇ ਸਰੀਰ ਦੇ ਨਰਮ ਟਿਸ਼ੂਆਂ ਵਿੱਚ ਹੁੰਦੇ ਹਨ।
ਬਹੁਤ ਸਾਰੇ ਕੈਂਸਰ ਚਮੜੀ ਰਾਹੀਂ ਮਹਿਸੂਸ ਕੀਤੇ ਜਾ ਸਕਦੇ ਹਨ।

9. ਖਾਣਾ ਨਿਗਲਣ ਵਿੱਚ ਮੁਸ਼ਕਲ
ਖਾਣਾ ਨਿਗਲਣ ਜਾਂ ਲਗਾਤਾਰ ਬਦਹਜ਼ਮੀ ’ਚ ਮੁਸ਼ਕਲ ਅੰਨ ਨਲੀ (ਨਿਗਲਣ ਵਾਲੀ ਨਲੀ ਜੋ ਪੇਟ ਵੱਲ ਜਾਂਦੀ ਹੈ), ਪੇਟ, ਜਾਂ ਗਲੇ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਜ਼ਿਆਦਾਤਰ ਲੱਛਣਾਂ ਦੀ ਤਰ੍ਹਾਂ, ਇਹ ਅਕਸਰ ਕੈਂਸਰ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਵੀ ਹੋ ਸਕਦੇ ਹਨ।

10. ਗਲਾ ਬੈਠਣਾ ਜਾਂ ਲਗਾਤਾਰ ਖੰਘਣਾ 
ਗਲਾ ਬੈਠਣਾ ਲੇਰੀਨਕਸ ਜਾਂ ਥਾਇਰਾਇਡ ਗਲੈਂਡ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ।
ਲਗਾਤਾਰ ਖੰਘਣ ਨਾਲ ਫੇਫੜਿਆਂ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ।
ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਪੀੜਤ ਹੋ ਤਾਂ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜੋ:Delhi News : ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ, ਜੋ ਘੁੰਮਦੇ-ਘੁੰਮਦੇ ਲਾਹੌਰ ਚਲੇ ਗਏ 

 

 (For more news apart from Do not ignore the early symptoms of cancer News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement