ਜ਼ਰੂਰਤ ਤੋਂ ਜ਼ਿਆਦਾ ਖਾਣਾ ਹੂੰਦੈ ਖ਼ਤਰਨਾਕ
Published : Jun 19, 2018, 7:02 pm IST
Updated : Jun 19, 2018, 7:02 pm IST
SHARE ARTICLE
Overeating
Overeating

ਐਲਰਜੀ ਸਰੀਰ ਦੀ ਇਕ ਵਖਰੀ ਅਤੇ ਵਚਿੱਤਰ ਵਿਅਕਤੀਗਤ ਰੁਚੀ ਹੈ। ਇਸ ਖ਼ਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਅਜਿਹੇ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ...

ਐਲਰਜੀ ਸਰੀਰ ਦੀ ਇਕ ਵਖਰੀ ਅਤੇ ਵਚਿੱਤਰ ਵਿਅਕਤੀਗਤ ਰੁਚੀ ਹੈ। ਇਸ ਖ਼ਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਅਜਿਹੇ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿਚ ਕਈ ਪ੍ਰਕਾਰ ਦੇ ਰੋਗ ਉਤਪਨ ਹੋ ਜਾਂਦੇ ਹਨ। ਇਨ੍ਹਾਂ ਖ਼ਾਸ ਹਾਲਤਾਂ ਜਾਂ ਵਸਤੂਆਂ ਨੂੰ ਐਲਰਜੀ ਕਿਹਾ ਜਾਂਦਾ ਹੈ। ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਨਾਲ ਰੋਗ ਵਧੇ,

Overeating Overeating

ਉਨ੍ਹਾਂ ਵਿਚ ਪਿਆਜ਼, ਮੱਛੀ, ਆਈਸ ਕਰੀਮ, ਚਾਕਲੇਟ, ਸ਼ਹਿਦ, ਖੰਡ ਜਾਂ ਗੁੜ, ਪੇਸਟਰੀ, ਘਿਉ ਅਤੇ ਭਾਰੀਆਂ ਚੀਜ਼ਾਂ, ਨਵੀਂ ਕਣਕ ਜਾਂ ਨਵਾਂ ਅਨਾਜ, ਚਾਹ ਕਾਹਵਾ ਮਸਾਲੇ, ਸ਼ਰਾਬ-ਬੀਅਰ, ਖੱਟੀਆਂ ਚੀਜ਼ਾਂ, ਖੱਟੀ ਸ਼ਰਾਬ, ਪੱਤਾ ਗੋਭੀ, ਆਲੂ, ਅੰਡਿਆਂ ਤੋਂ ਐਲਰਜੀ, ਦੁੱਧ ਪੀਣ ਤੋਂ ਐਲਰਜੀ, ਛਪਾਕੀ ਨਿਕਲ ਆਵੇ। ਇਹ ਰੋਗ ਕਈ ਪ੍ਰਕਾਰ ਧੂੜ-ਮਿੱਟੀ, ਤੇਲਾਂ, ਪਟਰੌਲ ਅਤੇ ਰੁਤ ਬਦਲੀ ਤੋਂ ਵੀ ਹੋ ਜਾਂਦਾ ਹੈ।

Overeating Overeating

ਇਸ ਤਰ੍ਹਾਂ ਦੇ ਅਜੀਬ ਰੋਗ ਪੈਦਾ ਕਰਨ ਵਾਲੀ ਐਲਰਜੀ ਦੇ ਇਲਾਜ ਲਈ ਬਾਹਰਲੇ ਦੇਸ਼ਾਂ ਵਿਚ ਐਲਰਜੀ ਦੇ ਵੱਖ-ਵੱਖ ਵਿਭਾਗ ਖੁੱਲ੍ਹੇ ਹੋਏ ਹਨ, ਇਸ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਐਲਰਜੀ ਦੀ ਹਾਲਤ ਵਿਚ ਸਰੀਰ ਵਿਚ ਕੀ ਕੀ ਵਾਰਪਦਾ ਹੈ। ਇਸ ਦਾ ਸੱਭ ਨੂੰ ਪਤਾ ਹੀ ਹੈ ਕਿ ਸਰੀਰ ਦੀ ਰਖਵਾਲੀ ਲਈ ਸਰੀਰ ਵਿਚ ਐਂਟੀਬਾਡੀਜ਼ ਦਾ ਪੂਰਾ ਪ੍ਰਬੰਧ ਹੈ।

Overeating Overeating

ਭਾਰਤ ਵਿਚ ਪਿਛਲੇ ਕਈ ਸਾਲਾਂ ਤੋਂ ਕੋਈ ਨਾ ਕੋਈ ਨਾ ਕੋਈ ਫ਼ਲੂ ਚਲਿਆ ਹੀ ਰਹਿੰਦਾ ਹੈ। ਜਿੰਨਾ ਅਸੀਂ ਆਰਾਮ ਪ੍ਰਸਤ, ਆਲਸੀ ਹੁੰਦੇ ਜਾ ਰਹੇ ਹਾਂ, ਉਨਾ ਹੀ ਬੀਮਾਰੀਆਂ ਸਾਨੂੰ ਘੇਰਦੀਆਂ ਜਾ ਰਹੀਆਂ ਹਨ। ਅਸੀ ਅਪਣੇ ਸਰੀਰ ਲਈ ਜਿੰਨੀ ਜ਼ਿਆਦਾ ਫ਼ਾਸਟ ਫ਼ੂਡ ਦੀ ਵਰਤੋਂ ਕਰਾਂਗੇ ਉਨਾ ਹੀ ਦਿਨ ਬ ਦਿਨ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਜਾਵਾਂਗੇ।

Overeating Overeating

ਖਾਣ-ਪੀਣ ਦੀਆਂ ਚੀਜ਼ਾਂ ਘਿਉ, ਪਨੀਰ, ਦੁੱਧ, ਫੱਲ, ਸਬਜ਼ੀਆਂ ਅਤੇ ਹੋਰ ਮਿਲਾਵਟੀ ਚੀਜ਼ਾਂ ਭਾਰਤ ਵਿਚ ਲਗਾਤਾਰ ਵੱਧ ਰਹੀਆਂ ਹਨ। ਦੁੱਧ ਤਾਂ ਬਹੁਤ ਦੂਰ ਦੀ ਗੱਲ ਹੈ, ਇਥੋਂ ਦਾ ਤਾਂ ਪਾਣੀ ਵੀ ਚੰਗਾ ਨਹੀਂ। ਹਰ ਘਰ ਵਿਚ ਫ਼ਿਲਟਰ ਲੱਗੇ ਹਨ। ਅਸੀ ਸਰੀਰ ਨੂੰ ਖੇਚਲ ਨਹੀਂ ਦਿੰਦੇ। ਸਵੇਰ ਦੀ ਸੈਰ, ਮਾਲਿਸ਼, ਵਰਜ਼ਿਸ਼, ਕਸਰਤ ਆਦਿ ਸੱਭ ਤੋਂ ਦੂਰ ਭਜਦੇ ਹਾਂ। ਸਾਰੀਆਂ ਬੀਮਾਰੀਆਂ ਦੀ ਜੜ੍ਹ ਗ਼ਲਤ ਸੋਚ ਹੈ।

Overeating Overeating

ਅਸੀ ਕਿੰਨੇ ਵੀ ਚੰਗੇ ਪਦਾਰਥ, ਚੰਗੀਆਂ ਚੀਜ਼ਾਂ ਖਾ ਲਈਏ ਪਰ ਜੇ ਸਾਡੀ ਸੋਚ  ਗ਼ਲਤ ਹੈ ਤਾਂ ਸਾਡਾ ਖਾਧਾ ਸੱਭ ਵਿਅਰਥ ਹੈ। ਮਨ ਵਿਚ ਬੁਰਾ ਸੋਚਣਾ, ਗ਼ਲਤ ਸੋਚ ਸਾਡੇ ਸਾਰੇ ਸਰੀਰ ਦੇ ਅੰਗਾਂ ਨੂੰ ਬੀਮਾਰ ਕਰ ਦਿੰਦੀ ਹੈ। ਡਿਪਰੈਸ਼ਨ, ਮਾਨਸਕ ਤਣਾਅ ਸੱਭ ਤੋਂ ਵੱਡੀ ਬੀਮਾਰੀ ਹੈ ਜੋ ਇਨਸਾਨ ਦੇ ਸਰੀਰ ਨੂੰ ਉਮਰ ਤੋਂ ਪਹਿਲਾਂ ਹੀ ਕਮਜ਼ੋਰ ਨਿਢਾਲ, ਬੇਚੈਨ ਕਰ ਦੇਂਦੀ ਹੈ। ਘਰ ਦਾ ਮਾਹੌਲ ਖ਼ਰਾਬ, ਘਰ ਵਿਚ ਲੜਾਈ ਝਗੜਾ, ਹਰ ਗੱਲ ਵਿਚ ਉਲਟ ਸੋਚਣਾ, ਇਹ ਬੀਮਾਰੀ ਦੀ ਜੜ੍ਹ ਹਨ। ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ, ਦਿਲ ਦੇ ਰੋਗਾਂ ਨੂੰ ਹੋਰ ਵਧਾ ਦਿੰਦੀਆਂ ਹਨ। ਹਰ ਹਾਲ ਵਿਚ ਖ਼ੁਸ਼ ਰਹਿਣਾ ਬੜਾ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement