
ਸ਼ੂਗਰ ਤੋਂ ਪੀੜਤ ਲੋਕਾਂ ਲਈ ਅਲਸੀ ਦਾ ਕਾੜ੍ਹਾ ਵਰਦਾਨ ਸਾਬਤ ਹੁੰਦਾ ਹੈ।
Flax seeds should be used by heart patients: ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ। ਇਸ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ਦੇ ਰੂਪ ’ਚ ਕੀਤੀ ਜਾਂਦੀ ਹੈ। ਇਸ ’ਚ ਮੌਜੂਦ ਫ਼ਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫ਼ੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਦੋ ਚਮਚ ਅਲਸੀ ਦੇ ਬੀਜਾਂ ਨੂੰ ਦੋ ਕੱਪ ਪਾਣੀ ’ਚ ਰਲਾ ਕੇ ਗਰਮ ਕਰੋ ਅਤੇ ਅੱਧਾ ਰਹਿ ਜਾਣ ਤਕ ਉਬਾਲੋ। ਤਿਆਰ ਕਾੜ੍ਹਾ ਛਾਣ ਲਉ ਅਤੇ ਥੋੜ੍ਹਾ ਠੰਢਾ ਹੋਣ ਮਗਰੋਂ ਉਸ ਦਾ ਸੇਵਨ ਕਰੋ।
ਸ਼ੂਗਰ ਤੋਂ ਪੀੜਤ ਲੋਕਾਂ ਲਈ ਅਲਸੀ ਦਾ ਕਾੜ੍ਹਾ ਵਰਦਾਨ ਸਾਬਤ ਹੁੰਦਾ ਹੈ। ਸਵੇਰੇ ਖ਼ਾਲੀ ਪੇਟ ਕਾੜ੍ਹੇ ਦੀ ਵਰਤੋਂ ਕਰਨ ਨਾਲ ਸ਼ੂਗਰ ਕਾਬੂ ’ਚ ਰਹਿੰਦੀ ਹੈ।
ਸਵੇਰੇ ਖ਼ਾਲੀ ਪੇਟ ਅਲਸੀ ਦਾ ਇਕ ਕੱਪ ਕਾੜ੍ਹਾ ਹਾਇਪੋਥਾਇਰਾਇਡ ਅਤੇ ਹਾਇਪਰਥਾਇਰਾਇਡ ਦੋਹਾਂ ਹਾਲਾਤ ’ਚ ਫ਼ਾਇਦੇਮੰਦ ਹੈ।
ਰੋਜ਼ ਤਿੰਨ ਮਹੀਨੇ ਤਕ ਅਲਸੀ ਦਾ ਕਾੜ੍ਹਾ ਪੀਣ ਨਾਲ ਦਿਲ ਦੀਆਂ ਨਾੜਾਂ ’ਚ ਰੁਕਾਵਟ ਦੂਰ ਹੁੰਦੀ ਹੈ ਅਤੇ ਤੁਹਾਨੂੰ ਐਂਜਿਉਪਲਾਸਟੀ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ’ਚ ਫ਼ੈਟੀ ਐਸਿਡ ਅਤੇ ਅਲਫ਼ਾ ਲਿਨੋਲੇਨਿਕ ਐਸਿਡ ਵੀ ਪਾਇਆ ਜਾਂਦਾ ਹੈ ਜਿਸ ਨੂੰ ਓਮੇਗਾ-3 ਦੇ ਨਾਂ ਨਾਲ ਜਾਣਿਆ ਜਾਂਦਾ ਹੈ।