ਸ਼ਹਿਦ ਦੇ ਫਾਇਦੇ
Published : Jan 30, 2019, 2:41 pm IST
Updated : Jan 30, 2019, 2:41 pm IST
SHARE ARTICLE
Honey
Honey

ਸ਼ਹਿਦ ਇਕ ਮਿੱਠਾ ਅਤੇ ਸਵਾਦਿਸ਼ਟ ਖਾਦ ਪਦਾਰਥ ਹੈ, ਜੋ ਰਸੋਈ ਦੇ ਇਲਾਵਾ ਦਵਾਈ ਦੇ ਰੂਪ ਵਿਚ ਸਾਲਾਂ ਤੋਂ ਪ੍ਰਯੋਗ ਕੀਤਾ ਜਾਂਦਾ ਹੈ। ਇਸਨੂੰ ਖਾਣ  ਅਤੇ ਲਗਾਉਣ ਨਾਲ ਤਵਚਾ...

ਸ਼ਹਿਦ ਇਕ ਮਿੱਠਾ ਅਤੇ ਸਵਾਦਿਸ਼ਟ ਖਾਦ ਪਦਾਰਥ ਹੈ, ਜੋ ਰਸੋਈ ਦੇ ਇਲਾਵਾ ਦਵਾਈ ਦੇ ਰੂਪ ਵਿਚ ਸਾਲਾਂ ਤੋਂ ਪ੍ਰਯੋਗ ਕੀਤਾ ਜਾਂਦਾ ਹੈ। ਇਸਨੂੰ ਖਾਣ  ਅਤੇ ਲਗਾਉਣ ਨਾਲ ਤਵਚਾ ਵਿਚ ਨਿਖਾਰ ਆ ਜਾਂਦਾ ਹੈ, ਨਾਲ ਹੀ ਸਰੀਰ ਉਤੇ ਹੋਏ ਕਿਸੇ ਜਖ਼ਮ ਅਤੇ ਜਲਨ ਉਤੇ ਲਗਾਉਣ ਨਾਲ ਇਹ ਕੁਦਰਤੀ ਰੂਪ ਤੋਂ ਜਖਮ ਭਰ ਦਿੰਦਾ ਹੈ। ਵਿਗਿਆਨ ਵੀ ਇਸਦੀ ਗੁਣਵੱਤਾ ਨੂੰ ਮੰਨਦਾ ਹੈ।

HoneyHoney

ਅਜੋਕੇ ਦੌਰ ਵਿਚ ਸ਼ਹਿਦ ਵਿਗਿਆਨੀਆਂ ਲਈ ਜਾਂਚ ਦਾ ਵਿਸ਼ਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸ਼ਹਿਦ ਵਿਚ ਮੌਜੂਦ ਐਂਟੀ ਮਾਇਕਰੋਬਿਅਲ, ਐਂਟੀ ਓਕਸੀਡੇਂਟ ਅਤੇ ਐਂਟੀ ਇੰਫਲੇਮੇਟਰੀ ਆਦਿ ਗੁਣਾਂ ਉਤੇ ਖੋਜ ਚੱਲ ਰਹੀ ਹੈ, ਜਿਸਦੇ ਦੁਆਰਾ ਕਈ ਪ੍ਰਕਾਰ ਦੇ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਕੁੱਝ ਹੱਦ ਤੱਕ ਕਾਬੂ ਵਿਚ ਕੀਤਾ ਜਾ ਸਕਦਾ ਹੈ।

CoughCough

ਸ਼ਹਿਦ ਦੀ ‘ਸੈਲਫ ਲਾਇਫ’ ਬਹੁਤ ਲੰਬੀ ਹੁੰਦੀ ਹੈ, ਕਿਉਂਕਿ ਮਧੂਮੱਖੀਆਂ ਇਸਨੂੰ ਇਕੱਠਾ ਕਰਦੇ ਸਮੇਂ ਇਸ ਵਿਚ ਇਕ ਖਾਸ ਐਨਜਾਈਮ ਮਿਲਾ ਦਿੰਦੀ ਹੈ, ਇਹ ਅੱਖਾਂ ਦੀ ਨਜ਼ਰ, ਬਾਂਝਪਨ, ਭਾਰ ਘੱਟ ਕਰਨਾ,  ਯੂਰੀਨ ਸਬੰਧੀ ਬੀਮਾਰੀਆਂ, ਅਸਥਮਾ, ਖੰਘ ਆਦਿ ਲਈ ਲਾਭਦਾਇਕ ਹੈ। ਸ਼ਹਿਦ ਵਿਚ ਮੌਜੂਦ ਚੀਨੀ ਆਮ ਚੀਨੀ ਦੀ ਤਰ੍ਹਾਂ ਨਹੀਂ ਹੁੰਦੀ, ਅਤੇ ਖੂਨ ਵਿਚ ਸ਼ੁਗਰ ਦੇ ਪੱਧਰ ਨੂੰ ਇੱਕੋ ਜਿਹੇ ਬਨਾਏ ਰੱਖਣ ਵਿਚ ਮਦਦ ਕਰਦਾ ਹੈ। 

HoneyHoney

ਸ਼ਹਿਦ ਤਵਚਾ ਲਈ ਨਮੀ ਅਤੇ ਕਲੀਂਜਰ ਦਾ ਕੰਮ ਕਰਦਾ ਹੈ, ਇਸਨੂੰ ਖਾਣ ਅਤੇ ਲਗਾਉਣ ਨਾਲ ਤਵਚਾ ਮੁਲਾਇਮ ਅਤੇ ਚਮਕਦਾਰ ਰਹਿੰਦੀ ਹੈ। ਸ਼ਹਿਦ ਵਿਚ ਐਂਟੀ ਓਕਸਿਡੈਂਟ ਬਹੁਤ ਜਿਆਦਾ ਮਾਤਰਾ ਵਿਚ ਹੁੰਦਾ ਹੈ, ਇਸ ਲਈ ਇਸਦਾ ਸੇਵਨ ਕਰਨ ਨਾਲ ਤਵਚਾ ਨੂੰ ਯੂਵੀ ਕਿਰਨਾਂ ਤੋਂ ਬਚਾਇਆ ਜਾ ਸਕਦਾ ਹੈ। ਸ਼ਹਿਦ ਰੁਸੀ ਲਈ ਸਭ ਤੋਂ ਵਧੀਆ ਘਰੇਲੂ ਉਪਚਾਰ ਹੈ। ਇਹ ਸੁੱਕੇ ਵਾਲਾਂ ਨੂੰ ਪੋਸ਼ਣ ਪ੍ਰਦਾਨ ਕਰਕੇ ਉਨ੍ਹਾਂ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ। 

Milk & HoneyMilk & Honey

ਠੰਡ ਦੇ ਦਿਨਾਂ ਵਿਚ ਗਰਮ ਦੁੱਧ ਵਿਚ ਇਕ ਚੱਮਚ ਸ਼ਹਿਦ ਮਿਲਾਕੇ ਪੀਣ ਨਾਲ ਅਨੀਂਦਰਾ ਘੱਟ ਹੋ ਜਾਂਦਾ ਹੈ। ਸ਼ਹਿਦ ਸਰੀਰ ਦੇ ਰੋਗ ਰੋਕਣ ਵਾਲੀ ਸਮਰੱਥਾ ਨੂੰ ਮਜਬੂਤ ਬਣਾਉਂਦਾ ਹੈ, ਨਾਲ ਹੀ ਪਾਚਣ ਤੰਤਰ ਵਿਚ ਸੁਧਾਰ ਲਿਆਕੇ ਤੰਦੁਰੁਸਤ ਬਣੇ ਰਹਿਣ ਵਿਚ ਸਹਾਇਕ ਹੁੰਦਾ ਹੈ। ਚੀਨੀ ਦੀ ਬਜਾਏ ਸ਼ਹਿਦ ਤੋਨ ਵੀ ਮਿਠਾਈਆਂ ਬਣਾਈਆਂ ਜਾ ਸਕਦੀਆਂ ਹਨ, ਇਹ ਕੁਦਰਤੀ ਸ਼ਰਕਰਾ ਹੈ। ਇਸ ਲਈ ਇਸਨੂੰ ਕੌਫੀ, ਚਾਹ, ਬੇਕਡ ਵਿਅੰਜਨਾਂ  ਆਦਿ ਸਾਰਿਆ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement