50 ਗਰਾਮ ਭੁੰਨੇ ਹੋਏ ਮਖਾਣੇ ਵਿਚ ਲਗਭਗ 180 ਕੈਲੋਰੀ ਹੁੰਦੀ ਹੈ।
ਮੁਹਾਲੀ : ਮਖਾਣੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਇਹ ਮਿੱਠੇ ਵਿਚ ਵੀ ਇਸਤੇਮਾਲ ਹੁੰਦਾ ਹੈ ਅਤੇ ਨਮਕੀਨ ਵਿਚ ਵੀ। ਇਸ ਨੂੰ ਕਿਸੇ ਵੀ ਤਰ੍ਹਾਂ ਖਾ ਸਕਦੇ ਹਾਂ। ਮਖਾਣੇ ਦੇ ਬੀਜ ਕੱਚੇ ਅਤੇ ਭੁੰਨ ਕੇ ਦੋਹਾਂ ਤਰ੍ਹਾਂ ਨਾਲ ਖਾਧੇ ਜਾ ਸਕਦੇ ਹਨ। ਪੁਰਾਣੇ ਲੋਕ ਮਖਾਣਿਆਂ ਨੂੰ ਪੀਸ ਕੇ ਉਨ੍ਹਾਂ ਦੇ ਆਟੇ ਨੂੰ ਕਣਕ ਦੇ ਆਟੇ ਵਿਚ ਮਿਲਾ ਕੇ ਖਾਂਦੇ ਸਨ ਤਾਂ ਜੋ ਆਟੇ ਨੂੰ ਪ੍ਰੋਟੀਨ ਭਰਪੂਰ ਬਣਾਇਆ ਜਾ ਸਕੇ। ਮਖਾਣਿਆਂ ਨੂੰ ਅਸੀ ਅਕਸਰ ਸਰਦੀਆਂ ਵਿਚ ਪੰਜੀਰੀ ਜਾਂ ਪਿੰਨੀਆਂ ਆਦਿ ਵਿਚ ਵੀ ਪਾਉਂਦੇ ਹਾਂ, ਕਿਉੁਂਕਿ ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹਨ। ਮਖਾਣਿਆਂ ਦੇ ਫ਼ਾਇਦੇ:
ਲੱਕ ਦਰਦ ਦੀ ਸਮੱਸਿਆ: ਬੱਚਾ ਪੈਦਾ ਹੋਣ ਮਗਰੋਂ ਅਕਸਰ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਰੂਪ ਚ ਫੁੱਲ ਮਖਾਣੇ ਖਾਣੇ ਚਾਹੀਦੇ ਹਨ। ਇਸ ਨਾਲ ਲੱਕ ਨੂੰ ਤਾਕਤ ਮਿਲਦੀ ਹੈ। ਗੁਰਦਿਆਂ ਲਈ ਚੰਗੇ: ਮਖਾਣੇ ਖਾਣ ਨਾਲ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ, ਜਿਸ ਨਾਲ ਸਿਹਤ ਚੰਗੀ ਰਹਿੰਦੀ ਹੈ। ਇਨ੍ਹਾਂ ਨੂੰ ਪਚਾਉਣਾ ਸੌਖਾ ਹੈ, ਇਸ ਲਈ ਇਨ੍ਹਾਂ ਨੂੰ ਪਚਣਯੋਗ ਕਹਿ ਸਕਦੇ ਹਾਂ।
ਇਹ ਵੀ ਪੜ੍ਹੋ: ਡਾਗ ਫ਼ਾਰਮਿੰਗ ਨਾਲ ਵੀ ਕੀਤੀ ਜਾ ਸਕਦੀ ਹੈ ਦੁਗਣੀ ਕਮਾਈ
ਭੁੱਖ ਤੋਂ ਰਾਹਤ: 50 ਗਰਾਮ ਭੁੰਨੇ ਹੋਏ ਮਖਾਣੇ ਵਿਚ ਲਗਭਗ 180 ਕੈਲੋਰੀ ਹੁੰਦੀ ਹੈ। ਭੁੰਨੇ ਹੋਏ ਮਖਾਣਿਆਂ ਨੂੰ ਕਾਲੇ ਨਮਕ ਅਤੇ ਕਾਲੀ ਮਿਰਚ ਵਿਚ ਮਿਲਾ ਕੇ ਪੋਪਕੋਰਨ ਦੀ ਤਰ੍ਹਾਂ ਖਾਣ ਨਾਲ ਭੁੱਖ ਤੋਂ ਰਾਹਤ ਮਿਲਦੀ ਹੈ। ਉਨੀਂਦਰਾ ਦੂਰ ਕਰੇ: ਮਖਾਣੇ ਖਾਣ ਨਾਲ ਤਣਾਅ ਤਾਂ ਘਟਦਾ ਹੀ ਹੈ, ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ। ਰਾਤ ਨੂੰ ਸੌਣ ਵੇਲੇ ਦੁੱਧ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਉਨੀਂਦਰੇ ਦੀ ਸਮੱਸਿਆ ਦੂਰ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਟੀ ਵਿਚ ਸਿੱਖ ਵਿਚਾਰਧਾਰਾ ਉਤੇ ਹਮਲੇ ਕਰਨ ਵਾਲਾ ਕਾਮਰੇਡ ਪ੍ਰੋਫ਼ੈਸਰ ਤੇ ਇਕ ਵਿਦਿਆਰਥਣ ਦੀ ਮੌਤ
ਪੇਟ ਵਿਚ ਹੋਣ ਵਾਲੀ ਜਲਣ ਨੂੰ ਕਰੇ ਦੂਰ: ਬਹੁਤ ਸਾਰੇ ਲੋਕ ਮਸਾਲੇ ਵਾਲੀਆਂ ਚੀਜ਼ਾਂ ਖਾ ਲੈਂਦੇ ਹਨ ਜਿਸ ਕਰ ਕੇ ਉਨ੍ਹਾਂ ਦੇ ਪੇਟ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਮਖਾਣਿਆਂ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਪੇਟ ਦੀ ਜਲਣ ਦੂਰ ਹੁੰਦੀ ਹੈ।