ਠੰਡ 'ਚ ਹੱਥਾਂ - ਪੈੈਰਾਂ ਦੀ ਸੋਜ ਦੂਰ ਕਰਨਗੇ ਦੇਸੀ ਟਿਪਸ
Published : Nov 19, 2018, 4:46 pm IST
Updated : Nov 19, 2018, 4:46 pm IST
SHARE ARTICLE
hand swelling problem
hand swelling problem

ਸਰਦੀਆਂ ਦਾ ਮੌਸਮ ਅਪਣੇ ਨਾਲ ਕਈ ਛੋਟੀਆਂ ਛੋਟੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ ਜਿਵੇਂ ਜ਼ੁਕਾਮ, ਗਲਾ ਦੁਖਣਾ, ਠੰਡ ਲੱਗਣਾ ਆਦਿ।  ਇਸ ਦੇ ਨਾਲ ਹੀ ਇਕ ਹੋਰ ਸਮਸਿਆਵਾਂ ...

ਸਰਦੀਆਂ ਦਾ ਮੌਸਮ ਅਪਣੇ ਨਾਲ ਕਈ ਛੋਟੀਆਂ ਛੋਟੀਆਂ ਬਿਮਾਰੀਆਂ ਲੈ ਕੇ ਆਉਂਦਾ ਹੈ ਜਿਵੇਂ ਜ਼ੁਕਾਮ, ਗਲਾ ਦੁਖਣਾ, ਠੰਡ ਲੱਗਣਾ ਆਦਿ।  ਇਸ ਦੇ ਨਾਲ ਹੀ ਇਕ ਹੋਰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਹੈ ਹੱਥਾਂ - ਪੈਰਾਂ ਦੀ ਉਂਗਲਿਆ ਸੁਜਣਾ। ਉਂਗਲੀਆਂ ਸੁਜਨ ਕਾਰਨ ਕੋਈ ਵੀ ਕੰਮ ਸਹੀ ਤਰੀਕੇ ਨਾਲ ਹੋ ਪਾਉਂਦਾ। ਕਈ ਵਾਰ ਇਸ ਦੇ ਕਾਰਨ ਸਕਿਨ ਵੀ ਉੱਤਰਨ ਲੱਗਦੀ ਹੈ।

hand swellinghand swelling

ਸੁੱਜੀ ਹੋਈ ਉਂਗਲੀਆਂ ਦੇ ਕਾਰਨ ਕੰਮ ਵਿਚ ਵੀ ਮੁਸ਼ਕਿਲ ਹੁੰਦੀ ਹੈ, ਇਸ ਲਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨ ਲੱਗਦੇ ਹਨ ਪਰ ਰਸੋਈ ਵਿਚ ਰੱਖੀ ਕੁੱਝ ਚੀਜ਼ਾਂ ਇਸ ਦੇ ਲਈ ਕਾਫ਼ੀ ਹਨ। ਠੰਡ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ ਕੁੱਝ ਨਸਾਂ ਸਿਕੁੜ ਜਾਂਦੀਆਂ ਹਨ। ਇਸ ਦਾ ਸਿੱਧਾ ਅਸਰ ਬਲਡ ਸਰਕੁਲੇਸ਼ਨ 'ਤੇ ਪੈਂਦਾ ਹੈ, ਜਿਸ ਦੇ ਨਾਲ ਹੱਥਾਂ - ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ।

Hand swellingHand swelling

ਕਈ ਵਾਰ ਸੋਜ ਦੇ ਨਾਲ - ਨਾਲ ਉਂਗਲੀਆਂ 'ਤੇ ਲਾਲਗੀ, ਜਲਨ ਅਤੇ ਖੁਰਕ ਵੀ ਹੋਣ ਲੱਗਦੀ ਹੈ ਅਤੇ ਕਈ ਵਾਰ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਮਨੁੱਖ ਦੇ ਸਰੀਰ ਦੇ ਹਰ ਅੰਗ ਦਾ ਅਪਣਾ ਮਹੱਤਵ ਹੁੰਦਾ ਹੈ। ਹੱਥ ਸਾਡੇ ਰੋਜ਼ ਦੇ ਕੰਮਾਂ 'ਚ ਕਾਫੀ ਸਾਥ ਨਿਭਾਉਂਦੇ ਹਨ। ਇਸੇ ਕਾਰਣ ਸਾਡੇ ਸਰੀਰ ਦੇ ਅੰਦਰ ਅਤੇ ਬਾਹਰ ਦਾ ਅਸਰ ਹੱਥਾਂ 'ਤੇ ਵੀ ਆਉਂਦਾ ਹੈ। ਵੈਸੇ ਤਾਂ ਸਰੀਰ ਦਾ ਹਰ ਅੰਗ ਸਾਡੇ ਅੰਦਰ ਦੀ ਪੜਤਾਲ ਕਰਵਾਉਂਦਾ ਹੈ। ਜੇਕਰ ਅਸੀਂ ਧਿਆਨ ਨਾਲ ਦੇਖਿਏ ਤਾਂ ਅੱਖਾਂ, ਚਿਹਰੇ ਦੇ ਰੰਗ, ਹੋਠਾਂ ਦੇ ਰੰਗ ਆਦਿ ਹੋਰ ਬਹੁਤ ਕੁਝ ਸਰੀਰ ਸਾਨੂੰ ਦੱਸ ਦਿੰਦਾ ਹੈ।

 

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੱਥਾਂ ਬਾਰੇ। ਜੇਕਰ ਤੁਹਾਡਾ ਹੱਥ ਜ਼ਿਆਦਾ ਦੇਰ ਤੱਕ ਲਾਲ ਰਹਿੰਦਾ ਹੈ ਤਾਂ ਇਹ ਲੀਵਰ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਜੇਕਰ ਕੋਈ ਗਰਭਵਤੀ ਔਰਤ ਹੈ ਤਾਂ ਖੂਨ ਦਾ ਦੌਰਾ ਵੱਧਣ ਨਾਲ ਹੱਥ ਲਾਲ ਹੋਣਾ ਆਮ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੱਛਣਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਉਂਗਲੀਆਂ 'ਚ ਸੋਜ ਹੈ ਅਤੇ ਮਹਾਂਵਾਰੀ ਦੀ ਤਾਰੀਖ਼ ਆਸ-ਪਾਸ ਨਹੀਂ ਹੈ ਤਾਂ ਇਹ 'ਹਾਈਪੋਥਾਇਡਿਜ਼ਮ' ਦੇ ਲੱਛਣ ਹੋ ਸਕਦੇ ਹੈ।

handhand

ਇਸ ਤਰ੍ਹਾਂ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ। ਉਂਗਲੀਆਂ ਦੇ ਜੋੜਾਂ ਦੀਆਂ ਹੱਡੀਆਂ 'ਚੋਂ ਹੱਡੀ ਨਿਕਲਣ ਦਾ ਅਹਿਸਾਸ ਹੁੰਦਾ ਹੈ ਅਤੇ ਕੰਮ ਕਰਨ 'ਚ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਉਂਗਲੀਆਂ ਦਾ ਅਕਾਰ ਵੀ ਵਿਗੜਣ ਲੱਗ ਜਾਂਦਾ ਹੈ। ਇਸ ਸਮੱਸਿਆ ਨੂੰ ਬਿਲਕੁੱਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ 'ਓਰਿਟਯੋਅਥਰਾਇਟਿਸ' ਦੇ ਲੱਛਣ ਹੋ ਸਕਦੇ ਹਨ। ਉਂਗਲੀਆਂ ਦੀ ਲੰਬਾਈ ਬਹੁਤ ਕੁਝ ਕਹਿੰਦੀ ਹੈ। ਇਕ ਖੋਜ ਤੋਂ ਪਤਾ ਲੱਗਾ ਹੈ ਕਿ 'ਆਰਥਰਾਇਟਸ' ਅਤੇ 'ਗਠਿਆ' 'ਚ ਜਿਨ੍ਹਾਂ ਔਰਤਾਂ ਦੀ 'ਰਿੰਗ ਫਿੰਗਰ', 'ਇੰਡੈਕਸ ਫਿੰਗਰ' ਤੋਂ ਵੱਡੀ ਹੁੰਦੀ ਹੈ, ਉਨ੍ਹਾਂ ਨੂੰ 'ਆਰਥਰਾਇਟਸ' ਦਾ ਖ਼ਤਰਾ ਹੋ ਸਕਦਾ ਹੈ।

handhand

ਇਹ ਖ਼ਤਰਾ ਆਦਮੀਆਂ ਨੂੰ ਜ਼ਿਆਦਾ ਹੁੰਦਾ ਹੈ। ਜੇਕਰ ਤੁਹਾਡੀ ਉਂਗਲੀ ਮੋਟੀ ਅਤੇ ਟੇਡੀ-ਮੇਡੀ ਉਂਗਲੀ ਹੈ ਤਾਂ ਦਿਲ ਦੀ ਜਾਂ ਗੁਰਦੇ ਦੀ ਸਮੱਸਿਆ ਹੋ ਸਕਦੀ ਹੈ। ਡਾਕਟਰ ਤੋਂ ਸਲਾਹ ਜ਼ਰੂਰ ਲਵੋ। ਨਹੁੰਆਂ 'ਚ ਪੀਲਾਪਨ ਹੋਣਾ - ਜੇਕਰ ਨਹੁੰਆਂ ਨੂੰ ਦਬਾਉਣ ਤੋਂ ਬਾਅਦ ਇਕ ਮਿੰਟ ਤੋਂ ਜ਼ਿਆਦਾ ਦੇਰ ਤੱਕ ਨਹੁੰ ਸਫ਼ੈਦ ਰਹਿੰਦਾ ਹੈ ਤਾਂ ਇਹ 'ਅਨੀਮੀਆ' ਦੇ ਲੱਛਣ ਹਨ। ਉਂਗਲੀਆਂ ਦਾ ਨੀਲਾ ਅਤੇ ਸੁੰਨ ਹੋਣ ਦਾ ਮਤਲਬ ਹੈ ਖੂਨ ਦਾ ਸੰਚਾਰ ਸਹੀ ਨਹੀਂ ਹੈ। ਇਹ 'ਰੇਨਾਡਸ ਸਿੰਡਰੋਮ' ਦੇ ਲੱਛਣ ਹਨ।

Musturd oilMustard oil

ਸਰੋਂ ਦਾ ਤੇਲ - 4 ਚਮਚ ਸਰੋਂ ਦਾ ਤੇਲ ਅਤੇ 1 ਚਮਚ ਸੇਂਧਾ ਲੂਣ ਨੂੰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਸੋਣ ਤੋਂ ਪਹਿਲਾਂ ਹੱਥਾਂ - ਪੈਰਾਂ ਦੀਆਂ ਉਂਗਲੀਆਂ ਉੱਤੇ ਲਗਾਓ ਅਤੇ ਜੁਰਾਬਾਂ ਪਹਿਨ ਕੇ ਸੋ ਜਾਓ। ਇਸ ਨਾਲ ਕੁੱਝ ਸਮੇਂ ਵਿਚ ਹੀ ਉਂਗਲੀਆਂ ਦਾ ਸੋਜਾ ਦੂਰ ਹੋ ਜਾਵੇਗਾ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨੂੰ ਗਰਮ ਕਰ ਕੇ ਉਸ ਨਾਲ ਮਾਲਿਸ਼ ਵੀ ਕਰ ਸਕਦੇ ਹੋ। 

OnionOnion

ਪਿਆਜ - ਐਂਟੀ - ਬਾਇਓਟਿਕ ਅਤੇ ਐਂਟੀ - ਸੇਪਟਿਕ ਗੁਣ ਹੋਣ ਦੇ ਕਾਰਨ ਪਿਆਜ ਵੀ ਉਂਗਲੀਆਂ ਵਿਚ ਹੋਣੀ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ ਦੇ ਰਸ ਨੂੰ ਸੋਜ ਵਾਲੀ ਜਗ੍ਹਾ ਉੱਤੇ ਲਗਾ ਕੇ ਕੁੱਝ ਦੇਰ ਛੱਡ ਦਿਓ। ਇਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ। 

Lemon JuiceLemon Juice

ਨੀਂਬੂ ਦਾ ਰਸ -  ਨੀਂਬੂ ਦਾ ਰਸ ਵੀ ਸੋਜ ਨੂੰ ਘੱਟ ਕਰਣ ਲਈ ਕਿਸੇ ਅਚੂਕ ਔਸ਼ਧੀ ਤੋਂ ਘੱਟ ਨਹੀਂ ਹੈ। ਹੱਥ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਹੋਣ 'ਤੇ ਨੀਂਬੂ ਦਾ ਰਸ ਲਗਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ। 

PotatoPotato

ਆਲੂ - ਆਲੂ ਕੱਟ ਕੇ ਉਸ ਵਿਚ ਲੂਣ ਮਿਲਾਓ ਅਤੇ ਫਿਰ ਇਸ ਨੂੰ ਸੁੱਜੀ ਹੋਈ ਉਂਗਲੀਆਂ 'ਤੇ ਲਗਾਓ। ਇਸ ਨਾਲ ਤੁਹਾਨੂੰ ਕੁੱਝ ਸਮੇਂ ਵਿਚ ਹੀ ਅਸਰ ਵਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ਵਿਚ ਲੂਣ ਘੱਟ ਇਸ‍ਤੇਮਾਲ ਕਰੋ। 

PeasPeas

ਮਟਰ - ਮਟਰ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਉਸ ਨਾਲ ਹੱਥਾਂ - ਪੈਰਾਂ ਨੂੰ ਧੋਵੋ। ਦਿਨ ਵਿਚ ਜਦੋਂ ਵੀ ਹੱਥ - ਪੈਰ ਧੋਵੋ ਤਾਂ ਮਟਰ ਦੇ ਪਾਣੀ ਦਾ ਹੀ ਇਸਤੇਮਾਲ ਕਰੋ। ਇਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ। 

TurmericTurmeric

ਹਲਦੀ - ਜੈਤੂਨ ਦੇ ਤੇਲ ਵਿਚ 1/2 ਚਮਚ ਹਲਦੀ ਮਿਲਾ ਕੇ ਪ੍ਰਭਾਵਿਤ ਜਗ੍ਹਾ ਉੱਤੇ ਲਗਾਓ। ਇਸ ਨਾਲ ਸੋਜ ਦੇ ਨਾਲ - ਨਾਲ ਖਾਜ, ਦਰਦ ਅਤੇ ਜਲਨ ਤੋਂ ਵੀ ਰਾਹਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement