
ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਤਣਾਅ, ਮੌਸਮ 'ਚ ਬਦਲਾਅ, ਬੁਖ਼ਾਰ ਜਾਂ ਫਿਰ ਭੋਜਨ 'ਚ ਬਦਲਾਅ।
ਸਿਰ ਦਰਦ ਕਦੀ ਵੀ ਕਿਤੇ ਵੀ ਹੋ ਸਕਦਾ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਕਿ ਤਣਾਅ, ਮੌਸਮ 'ਚ ਬਦਲਾਅ, ਬੁਖ਼ਾਰ ਜਾਂ ਫਿਰ ਭੋਜਨ 'ਚ ਬਦਲਾਅ। ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ-ਇਫ਼ੈਕਟ ਵੀ ਹੋ ਸਕਦੇ ਹਨ। ਅੱਜ ਕੱਲ ਦੀ ਭੱਜ ਦੋੜ ਵਿਚ ਸਿਰ ਦਰਦ ਹੋਣਾ ਇਕ ਆਮ ਗੱਲ ਬਣਦੀ ਜਾ ਰਹੀ ਹੈ। ਹਰੇਕ ਉਮਰ ਦੇ ਲੋਕਾਂ ਦੀ ਇਹ ਸ਼ਿਕਾਇਤ ਬਣਦੀ ਜਾਂਦੀ ਹੈ। ਸਿਰ ਦਰਦ ਹੋਣ ਦਾ ਸੱਭ ਤੋ ਵੱਡਾ ਕਾਰਨ ਤਣਾਅ ਹੈ ਇਹ ਸਮਸਿਆ ਛੋਟੇ ਬਚਿਆ ਤੋਂ ਲੈ ਕੇ ਵੱਡਿਆ ਤਕ ਕਿਸੇ ਨੂੰ ਵੀ ਪ੍ਰੇਸ਼ਾਨ ਕਰ ਦਿੰਦੀ ਹੈ ਜੇ ਇਹ ਬੀਮਾਰੀ ਬਾਰ -ਬਾਰ ਹੁੰਦੀ ਹੈ ਤਾ ਇਹ migrane ਦਾ ਰੂਪ ਲੈ ਲੈਂਦੀ ਹੈ migrane ਨਾਲ ਸ਼ਿਰ ਦੇ ਅੱਧੇ ਹਿਸੇ ਵਿਚ ਦਰਦ ਹੁੰਦਾ ਹੈ ਜੋ ਕਈ ਵਾਰ ਅਸਹਿਣਸ਼ੀਲ ਹੋ ਜਾਂਦਾ ਹੈ।Headachesਸਿਰ ਦਰਦ ਦੀਆਂ ਨਿਸ਼ਾਨੀਆਂ ਅਤੇ ਲੱਛਣ
ਸਿਰ ਦਰਦ ਇਕ ਤਿਖੇ ਦਰਦ, ਫ਼ਰਕਵੀਂ ਸਨਸਨੀ, ਜਾਂ ਧੀਮੀ ਪੀੜ ਹੋਣ ਵਾਂਗ ਹੁੰਦਾ ਹੈ। ਇਹ ਦਰਦ ਸਿਰ ਦੇ ਇਕ ਜਾਂ ਦੋਹਾਂ ਪਾਸੇ ਹੋ ਸਕਦਾ ਹੈ। ਤੁਹਾਡਾ ਬੱਚਾ ਦਰਦ ਨੂੰ ਸਿਰ ਦੇ ਕੇਵਲ ਇਕ ਹਿੱਸੇ ਵਿਚ ਵੀ ਮਹਿਸੂਸ ਕਰ ਸਕਦਾ ਹੈ।
ਲਗਾਤਾਰ ਕੰਮ ਕਰਨ ਅਤੇ ਜ਼ਿਆਦਾ ਦੇਰ ਤਕ ਕੰਪਿਊਟਰ ਜਾਂ ਟੀਵੀ 'ਤੇ ਅੱਖਾਂ ਜਮਾਏ ਰਹਿਣ ਨਾਲ ਸਿਰ ਵਿਚ ਦਰਦ ਦੀ ਸ਼ਿਕਾਇਤ ਹੋਣ ਲਗਦੀ ਹੈ। ਸਿਰ ਦਰਦ ਮੌਸਮ ਦੇ ਬਦਲਾਅ ਦੇ ਕਾਰਨ ਵੀ ਹੋ ਸਕਦਾ ਹੈ ਪਰ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਵੀ ਸਿਰ ਦਰਦ ਤੋਂ ਪਰੇਸ਼ਾਨ ਹੋ ਅਤੇ ਡਾਕਟਰ ਦੀ ਦਿਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਜਿਸ ਦੀ ਵਰਤੋਂ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।Ginger
1. ਅਦਰਕ
ਮੌਸਮ ਦੇ ਬਦਲਾਅ ਦੇ ਕਾਰਨ ਜੁਕਾਮ ਦੀ ਸਮੱਸਿਆ ਹੋਣਾ ਆਮ ਹੈ, ਜਿਸ ਨਾਲ ਸਿਰ ਦਰਦ ਰਹਿੰਦਾ ਹੈ। ਇਸ ਲਈ ਅਦਰਕ ਦੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ ਸਿਰ ਦਰਦ ਤੋਂ ਆਰਾਮ ਮਿਲੇਗਾ।Mint oil
2. ਪੁਦੀਨੇ ਦਾ ਤੇਲ
ਪੁਦੀਨੇ 'ਚ ਮੌਜੂਦ ਮੇਥਲ ਸਿਰ ਦਰਦ ਦੀ ਪਰੇਸ਼ਾਨੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਲਈ ਪੁਦੀਨੇ ਦੇ ਤੇਲ ਦੀਆਂ 3 ਬੂੰਦਾਂ ਲੈ ਕੇ ਉਸ 'ਚ ਇਕ ਚਮਚ ਬਾਦਾਮ, ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਮਿਸ਼ਰਨ ਨਾਲ ਸਿਰ ਦੀ ਮਾਲਿਸ਼ ਕਰੋ।Holy Basil
3. ਤੁਲਸੀ
ਸਿਰ 'ਚ ਹਲਕਾ ਦਰਦ ਹੋਣ 'ਤੇ ਪਾਣੀ 'ਚ 3-4 ਤੁਲਸੀ ਦੀਆਂ ਪੱਤੀਆਂ ਉਬਾਲ ਲਓ। ਫਿਰ ਇਸ 'ਚ ਸ਼ਹਿਦ ਮਿਲਾ ਕੇ ਪਿਓ। ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ।Long
4. ਲੌਂਗ
ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕੇ ਸਾਫ਼ ਕੱਪੜੇ 'ਚ ਪਾ ਲਓ। ਹੁਣ ਇਸ ਨੂੰ ਸੁੰਗਦੇ ਰਹੋ। ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ।
5. ਦਾਲਚੀਨੀ
ਦਾਲਚੀਨੀ ਨੂੰ ਪੀਸ ਲਓ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਮੱਥੇ 'ਤੇ ਲਗਾਓ ਅਤੇ ਮਾਲਿਸ਼ ਕਰੋ।Headaches6. ਅਮਰੂਦ
ਸਵੇਰੇ ਤੜਕੇ ਹਰੇ-ਕੱਚੇ ਅਮਰੂਦ ਤੋੜੋ। ਫਿਰ ਇਸ ਦਾ ਲੇਪ ਬਣਾ ਲਓ। ਇਸ ਨੂੰ ਮੱਥੇ ਦੀ ਉਸ ਥਾਂ 'ਤੇ ਲਗਾਓ। ਜਿਥੇ ਦਰਦ ਹੋ ਰਿਹਾ ਹੋਵੇ। ਇਸ ਤਰ੍ਹਾਂ ਦਰਦ ਤੋਂ ਆਰਾਮ ਮਿਲੇਗਾ।
7. ਅਦਰਕ ਅਤੇ ਨਿੰਬੂ ਦਾ ਰਸ
ਅਦਰਕ ਅਤੇ ਨਿੰਬੂ ਦੇ ਰਸ ਨੂੰ ਚਮਚ 'ਚ ਹੀ ਗਰਮ ਕਰ ਲਓ। ਠੰਡਾ ਹੋਣ 'ਤੇ ਨੱਕ ਰਾਹੀ ਇਸ ਦੀ ਭਾਫ਼ ਲਓ। ਛਿੱਕਾਂ ਅਤੇ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।
- ਕੁਲਵਿੰਦਰ ਕੌਰ