ਜੇਕਰ ਤੁਸੀਂ ਕਸਰਤ ਨਹੀਂ ਕਰ ਪਾਉਂਦੇ ਤਾਂ ਇੰਝ ਘਟਾਓ ਆਪਣਾ ਭਾਰ
Published : Aug 20, 2019, 12:25 pm IST
Updated : Aug 20, 2019, 12:25 pm IST
SHARE ARTICLE
Health tips not able to do exercise try these tips
Health tips not able to do exercise try these tips

ਕਈ ਵਾਰ ਅਸੀਂ ਰੋਜ ਦੀ ਜ਼ਿੰਦਗੀ 'ਚ ਇਨ੍ਹੇ ਘਿਰ ਜਾਂਦੇ ਹਾਂ ਕਿ ਆਪਣੀ ਫਿਟਨੈੱਸ 'ਤੇ ਵੀ ਧਿਆਨ ਨਹੀਂ ਦੇ ਪਾਉਂਦੇ ਕਿ .....

ਨਵੀਂ ਦਿੱਲੀ : ਕਈ ਵਾਰ ਅਸੀਂ ਰੋਜ ਦੀ ਜ਼ਿੰਦਗੀ 'ਚ ਇਨ੍ਹੇ ਘਿਰ ਜਾਂਦੇ ਹਾਂ ਕਿ ਆਪਣੀ ਫਿਟਨੈੱਸ 'ਤੇ ਵੀ ਧਿਆਨ ਨਹੀਂ ਦੇ ਪਾਉਂਦੇ ਕਿ ਅਸੀ ਪਤਲੇ ਹੋ ਰਹੇ ਹਾਂ ਜਾਂ ਮੋਟੇ। ਇਸ ਗੱਲ 'ਤੇ ਧਿਆਨ ਹੀ ਨਹੀਂ ਜਾਂਦਾ ਅਤੇ ਜਦੋਂ ਧਿਆਨ ਜਾਂਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਤੁਸੀਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਸਰਤ ਨਹੀਂ ਕਰ ਪਾਉਂਦੇ ਤਾਂ ਦੂਜੇ ਸੰਭਵ ਉਪਾਅ ਆਪਣਾਓ। ਲਾਪਰਵਾਹੀ ਅਤੇ ਗਲਤ ਆਦਤਾਂ ਦੇ ਕਾਰਨ ਸਾਡਾ ਸਰੀਰ ਇੰਨਾ ਖ਼ਰਾਬ ਹੋ ਜਾਂਦਾ ਹੈ ਕਿ ਉਸਨੂੰ ਦੁਬਾਰਾ ਤੋਂ ਸ਼ੇਪ ਵਿੱਚ ਲਿਆਉਣ ਲਈ ਕਸਰਤ ਕਰਨਾ ਮੁਸ਼ਕਲ ਹੋ ਜਾਂਦਾ ਹੈ।

Health tips not able to do exercise try these tipsHealth tips not able to do exercise try these tips

ਕਈ ਵਾਰ ਲੋਕਾਂ ਦਾ ਭਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਨ੍ਹਾਂ  ਲਈ ਕਸਰਤ ਕਰਨਾ ਤਾਂ ਦੂਰ, ਸਰੀਰ ਨੂੰ ਹਿਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਲੋਕ ਜੇਕਰ ਭਾਰ ਘੱਟ ਕਰਨਾ ਵੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ੁਰੂਆਤ 'ਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਵਿਕਲਪਾਂ ਦੇ ਬਾਰੇ 'ਚ, ਜੋ ਤੁਹਾਡੀ ਸਿਹਤ ਨੂੰ ਕਸਰਤ ਵਾਲੇ ਮੁਨਾਫ਼ੇ ਦੇ ਸਕਦੇ ਹਨ। 

Health tips not able to do exercise try these tipsHealth tips not able to do exercise try these tips

ਸਵੇਰ ਦੀ ਸੈਰ ਕਰੋ
ਜੇਕਰ ਤੁਸੀ ਸਵੇਰੇ - ਸਵੇਰੇ ਕਸਰਤ ਨਹੀਂ ਕਰ ਪਾਉਂਦੇ ਤਾਂ ਸ਼ੁਰੂਆਤ ਹਲਕੀ-ਫੁਲਕੀ ਕਸਰਤ ਤੋਂ ਕਰੋ। ਇਸਦੇ ਲਈ ਸਵੇਰੇ ਸੈਰ ਕਰਨਾ ਬਹੁਤ ਚੰਗਾ ਹੋਵੇਗਾ। ਧਿਆਨ ਰੱਖੋ ਕਿ ਪੈਦਲ ਚੱਲਣ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਹੈ ਅਤੇ ਅੰਗਾਂ ਨੂੰ ਹਿਲਾਉਣ ਨਾਲ ਹੌਲੀ - ਹੌਲੀ ਚਰਬੀ ਘੱਟਦੀ ਹੈ। ਜੇਕਰ ਤੁਸੀਂ ਸ਼ੁਰੂ 'ਚ ਜ਼ਿਆਦਾ ਨਹੀਂ ਚੱਲ ਪਾਉਂਦੇ ਹੋ,  ਤਾਂ ਘੱਟ ਤੋਂ ਘੱਟ 20 ਮਿੰਟ ਜਾਂ ਅੱਧਾ ਘੰਟਾ ਚੱਲਣ ਤੋਂ ਸ਼ੁਰੂਆਤ ਕਰੋ ਅਤੇ ਫਿਰ ਹੌਲੀ - ਹੌਲੀ ਸਮਾਂ ਵਧਾਉਂਦੇ ਜਾਓ।  ਇਸ ਨਾਲ ਹੌਲੀ-ਹੌਲੀ ਚਰਬੀ ਗਲਣ ਲੱਗੇਗੀ। 

Health tips not able to do exercise try these tipsHealth tips not able to do exercise try these tips

ਮਨੋਰੰਜਨ ਦੇ ਨਾਲ ਸਿਹਤ
ਘਰ 'ਚ ਜਦੋਂ ਵੀ ਤੁਸੀ ਖਾਲੀ ਰਹਿੰਦੇ ਹੋ ਜਾਂ ਟੀਵੀ ਦੇਖਦੇ ਹੋ ਤਾਂ ਉਸ ਦੌਰਾਨ ਕਸਰਤ ਵੀ ਕਰ ਸਕਦੇ ਹੋ। ਟੀਵੀ ਦੇਖਦੇ ਹੋਏ ਤੁਸੀ ਸਟਰੈਚਿੰਗ, ਯੋਗ ਆਸਨ ਅਤੇ ਹਲਕੀ-ਫੁਲਕੀ ਕਸਰਤ ਕਰ ਸਕਦੇ ਹੋ। ਜੇਕਰ ਘਰ 'ਚ ਟਰੇਡਮਿਲ ਹੈ ਤਾਂ ਟਰੇਡਮਿਲ 'ਤੇ ਦੋੜ ਸਕਦੇ ਹੋ। ਇਸ ਨਾਲ ਤੁਸੀ ਮਨੋਰੰਜਨ ਅਤੇ ਸਿਹਤ ਦਾ ਚੰਗਾ ਕਾਕਟੇਲ ਬਣਾ ਸਕਦੇ ਹੋ। 

Health tips not able to do exercise try these tipsHealth tips not able to do exercise try these tips

ਪੌੜੀਆਂ ਦਾ ਪ੍ਰਯੋਗ ਕਰੋ
ਜੇਕਰ ਤੁਸੀ ਕਸਰਤ ਨਹੀਂ ਕਰਦੇ ਤਾਂ ਤੁਹਾਡੇ ਲਈ ਸਭ ਤੋਂ ਬਿਹਤਰ ਉਪਾਅ ਇਹ ਹੈ ਕਿ ਤੁਸੀ ਪੌੜੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ ਕਰੋ। ਪੌੜੀਆਂ ਤੇ ਚੜ੍ਹਨਾ ਅਤੇ ਉਤਰਨਾ ਸਭ ਤੋਂ ਬਿਹਤਰ ਕਸਰਤ ਹੈ।ਜੇਕਰ ਤੁਸੀ ਰੋਜ ਕਸਰਤ ਨਹੀਂ ਕਰ ਪਾਉਂਦੇ ਤਾਂ ਪੌੜੀਆਂ ਚੜ੍ਹਨ ਅਤੇ ਉੱਤਰਨ ਦਾ ਕੰਮ ਆਪਣੀ ਆਦਤ ਬਣਾ ਲਓ। ਇਹ ਅਜਿਹੀ ਕਸਰਤ ਹੈ, ਜਿਸਦੇ ਲਈ ਤੁਹਾਨੂੰ ਅਲੱਗ ਤੋਂ ਕੋਈ ਤਿਆਰੀ ਨਹੀਂ ਕਰਨੀ ਪੈਂਦੀ। ਬਸ ਤੁਹਾਨੂੰ ਘਰ ਆਉਂਦੇ - ਜਾਂਦੇ ਅਤੇ ਆਫਿਸ 'ਚ ਆਉਣ - ਜਾਣ ਲਈ ਪੌੜੀਆਂ ਦਾ ਵਰਤੋਂ ਕਰਨਾ ਹੈ। ਪੌੜੀਆਂ ਦੀ ਵਰਤੋ ਨਾਲ ਤੁਸੀ ਹਮੇਸ਼ਾ ਫਿਟ ਰਹਿ ਸਕਦੇ ਹੋ। ਇਹ ਕੰਮ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। 

Health tips not able to do exercise try these tipsHealth tips not able to do exercise try these tips

ਦਫਤਰ 'ਚ ਰੱਖੋ ਧਿਆਨ
ਜੇਕਰ ਤੁਸੀ ਕਾਰ 'ਚ ਆਫਿਸ ਜਾਂਦੇ ਹੋ ਤਾਂ ਆਪਣੀ ਗੱਡੀ ਆਫਿਸ ਤੋਂ ਥੋੜ੍ਹੀ ਦੂਰ ਪਾਰਕ ਕਰੋ, ਤਾਂ ਕਿ ਗੱਡੀ ਤੱਕ ਆਉਣ - ਜਾਣ  ਦੇ ਦੌਰਾਨ ਤੁਸੀ ਥੋੜ੍ਹਾ ਪੈਦਲ ਚੱਲ ਲਵੋਂ। ਇਸ ਤੋਂ ਇਲਾਵਾ ਛੋਟੇ - ਮੋਟੇ ਕੰਮਾਂ ਲਈ ਨਜ਼ਦੀਕ ਦੇ ਬਾਜ਼ਾਰ ਜਾਣਾ ਹੋਵੇ ਤਾਂ ਪੈਦਲ ਹੀ ਨਿਕਲ ਪਓ। ਸਭ ਤੋਂ ਜਰੂਰੀ ਇਹ ਹੈ ਕਿ ਲੰਚ ਕਰਨ ਤੋਂ ਬਾਅਦ ਤੁਰੰਤ ਕੁਰਸੀ 'ਤੇ ਬੈਠਕੇ ਕੰਮ ਨਾ ਸ਼ੁਰੂ ਕਰੋ, 10 - 15 ਮਿੰਟ ਦੀ ਵਾਕ ਜਰੂਰ ਕਰੋ। 

Health tips not able to do exercise try these tipsHealth tips not able to do exercise try these tips

ਸੈਰ ਸਮੇਂ ਰੱਖੋ ਧਿਆਨ
ਆਮ ਤੌਰ 'ਤੇ ਸੈਰ ਕਰਨ ਦਾ ਮਤਲੱਬ ਚੱਲਣਾ ਹੀ ਹੁੰਦਾ ਹੈ, ਪਰ ਜੇਕਰ ਤੁਸੀ ਫਿਟ ਰਹਿਣ ਲਈ ਸੈਰ ਕਰ ਰਹੇ ਹੋ,  ਤਾਂ ਤੁਹਾਨੂੰ ਸੈਰ 'ਚ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਚਲਦੇ ਸਮੇਂ ਹੱਥਾਂ ਨੂੰ ਹਿਲਾਉਂਦੇ ਹੋਏ ਤੇਜ ਰਫ਼ਤਾਰ ਨਾਲ ਚੱਲਣਾ ਨਾਲ ਜਮਾਂ ਚਰਬੀ ਘੱਟ ਹੋਵੇਗੀ। ਇਸ ਤੋਂ ਇਲਾਵਾ ਧਿਆਨ ਦਿਓ ਕਿ ਸਾਂਹ ਪੂਰੀ ਤਰ੍ਹਾਂ ਨੱਕ ਤੋਂ ਲਓ ਅਤੇ ਮੂੰਹ ਨੂੰ ਬੰਦ ਰੱਖੋ।  

Health tips not able to do exercise try these tipsHealth tips not able to do exercise try these tips

ਹੁਣ ਅਲੱਗ-ਅਲੱਗ ਕਸਰਤ ਕਰੋ ਸ਼ੁਰੂ 
ਅਜਿਹੀ ਕਸਰਤ ਤੋਂ ਬਾਅਦ ਹੌਲੀ - ਹੌਲੀ ਅਲੱਗ-ਅਲੱਗ ਕਸਰਤ ਕਰਨਾ ਸ਼ੁਰੂ ਕਰੋ। ਤੁਸੀ ਦੇਖੋਗੇ ਕਿ ਹੁਣ ਤੁਹਾਨੂੰ ਉਵੇਂ ਸਰੀਰਕ ਪ੍ਰੇਸ਼ਾਨੀ ਨਹੀਂ ਆਵੇਗੀ ਜਿਵੇਂ ਪਹਿਲਾਂ ਆਇਆ ਕਰਦੀ ਸੀ। ਸ਼ੁਰੁਆਤ 'ਚ 20 ਮਿੰਟ ਤੋਂ ਅੱਧਾ ਘੰਟਿਆ ਵੀ ਇਹ ਸਾਰੇ ਕੰਮ ਕਰ ਲਵੋਂ ਤਾਂ ਠੀਕ ਹੈ ਪਰ ਬਾਅਦ ਵਿੱਚ ਇਸਦਾ ਸਮਾਂ ਤੁਹਾਨੂੰ ਵਧਾ ਦੇਣਾ ਚਾਹੀਦਾ ਹੈ। ਜੇਕਰ ਤੁਸੀ ਇਕੱਠੀ ਇੰਨੀ ਮਿਹਨਤ ਨਹੀਂ ਕਰ ਸਕਦੇ ਜਾਂ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਤਾਂ ਦਿਨ 'ਚ ਦੋ - ਤਿੰਨ ਵਾਰ ਕਸਰਤ ਕਰ ਸਕਦੇ ਹਨ ਅਤੇ ਉਸਦੇ ਲਈ 10-15 ਮਿੰਟ ਕੱਢ ਸਕਦੇ ਹੋ।

Health tips not able to do exercise try these tipsHealth tips not able to do exercise try these tips

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement