
ਕੁੱਝ ਸਾਲ ਪਹਿਲਾਂ ਤਕ ਲੋਕਾਂ ਨੂੰ ਸਿਹਤ ਦੀ ਲਗਭਗ ਹਰ ਸਮੱਸਿਆ ਲਈ ਐਂਟੀਬਾਇਉਟਿਕ ਦਵਾਈਆਂ ਦਿਤੀਆਂ ਜਾ ਰਹੀਆਂ ਸਨ
ਕੁੱਝ ਸਾਲ ਪਹਿਲਾਂ ਤਕ ਲੋਕਾਂ ਨੂੰ ਸਿਹਤ ਦੀ ਲਗਭਗ ਹਰ ਸਮੱਸਿਆ ਲਈ ਐਂਟੀਬਾਇਉਟਿਕ ਦਵਾਈਆਂ ਦਿਤੀਆਂ ਜਾ ਰਹੀਆਂ ਸਨ। ਅਸਲ 'ਚ ਕਈ ਲੋਕ ਖ਼ੁਦ ਹੀ ਕੈਮਿਸਟਾਂ ਤੋਂ ਇਨ੍ਹਾਂ ਨੂੰ ਖ਼ਰੀਦ ਕੇ ਖਾ ਲੈਂਦੇ ਸਨ। ਪਰ ਅਜਿਹਾ ਕਰਨ ਨਾਲ ਐਂਟੀਬਾਇਉਟਿਕਸ ਦੇ ਕੁਪ੍ਰਯੋਗ ਦੀ ਖ਼ਤਰਨਾਕ ਸਥਿਤੀ ਪੈਦਾ ਹੋ ਗਈ ਹੈ। ਕੁੱਝ ਅਜਿਹੇ ਕੀਟਾਣੂ ਸਨ ਜੋ ਕਿ ਐਂਟੀਬਾਇਉਟਿਕਸ ਨਾਲ ਮਰ ਜਾਂਦੇ ਸਨ ਪਰ ਇਨ੍ਹਾਂ ਦੇ ਬਹੁਤਾਤ 'ਚ ਪ੍ਰਯੋਗ ਕਰ ਕੇ ਹੁਣ ਕੀਟਾਣੂਆਂ ਉਤੇ ਇਨ੍ਹਾਂ ਐਂਟੀਬਾਇਉਟਿਕਸ ਦਾ ਕੋਈ ਅਸਰ ਨਹੀਂ ਹੁੰਦਾ। ਇਸ ਕਰ ਕੇ ਗੰਭੀਰ ਇਨਫ਼ੈਕਸ਼ਨ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਨ੍ਹਾਂ 'ਚ ਚਮੜੀ ਦਾ ਇਨਫ਼ੈਕਸ਼ਨ, ਨਿਮੋਨੀਆ, ਕੰਨ ਦਾ ਇਨਫ਼ੈਕਸ਼ਨ, ਸਾਇਨਸ ਇਨਫ਼ੈਕਸ਼ਨ ਅਤੇ ਟੀ.ਬੀ. ਵੀ ਸ਼ਾਮਲ ਹੈ।
Commonly consumed antibiotics can also be the cause of a heart attack
ਇਕ ਨਵੀਂ ਖੋਜ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਫ਼ਲੋਰੋਕੁਨੋਲੋਨ ਦੇ ਪ੍ਰਯੋਗ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 2.4 ਫ਼ੀ ਸਦੀ ਵੱਧ ਜਾਂਦਾ ਹੈ। ਸੱਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋ ਸੱਭ ਤੋਂ ਵੱਧ ਦੱਸੇ ਗਏ ਐਂਟੀਬਾਇਉਟਿਕਸ ਦੋ ਤਰ੍ਹਾਂ ਦੀਆਂ ਦਿਲ ਦੀਆਂ ਸਮੱਸਿਆਵਾਂ ਨਾਲ ਸਬੰਧਤ ਹਨ। ਇਕ ਅਮਰੀਕੀ ਰਸਾਲੇ 'ਚ ਛਪੇ ਅਧਿਐਨ 'ਚ ਦਸਿਆ ਗਿਆ ਹੈ ਕਿ ਅਮੋਕਸੀਸਿਲਿਨ ਮੁਕਾਬਲੇ ਫ਼ਲੋਰੋਕੁਨੋਲੋਨ ਵਾਲੀਆਂ ਐਂਟੀਬਾਇਉਟਿਕਸ ਦਵਾਈਆਂ ਖਾਣ ਵਾਲੇ ਲੋਕਾਂ ਦੀਆਂ ਦਿਲ ਦੀਆਂ ਨਾੜੀਆਂ 'ਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ। ਇਸ ਦਾ ਸੱਭ ਤੋਂ ਵੱਧ ਖ਼ਤਰਾ ਪ੍ਰਯੋਗ ਤੋਂ 30 ਦਿਨਾਂ ਅੰਦਰ ਹੁੰਦਾ ਹੈ।