
ਮੋਦੀ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਗਊਆਂ ਦੀ ਸੁਰੱਖਿਆ ਅਤੇ ਸੁਧਾਰ ਲਈ ‘ਰਾਸ਼ਟਰੀ ਕਾਮਧੇਨੁ ਕਮਿਸ਼ਨ’ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਨਵੀਂ ਦਿੱਲੀ: ਮੋਦੀ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਗਊਆਂ ਦੀ ਸੁਰੱਖਿਆ ਅਤੇ ਸੁਧਾਰ ਲਈ ‘ਰਾਸ਼ਟਰੀ ਕਾਮਧੇਨੁ ਕਮਿਸ਼ਨ’ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਕਮਿਸ਼ਨ ਆਯੂਸ਼ ਮੰਤਰਾਲੇ ਨਾਲ ਮਿਲ ਕੇ ਦਵਾਈਆਂ ਤਿਆਰ ਕਰਨ ‘ਤੇ ਕੰਮ ਕਰ ਰਿਹਾ ਹੈ। ਇਹ ਦਵਾਈਆਂ ਗਊ ਮੂਤਰ ਅਤੇ ਗੋਬਰ ਆਦਿ ਨਾਲ ਤਿਆਰ ਕੀਤੀਆਂ ਜਾਂਦੀਆ ਹਨ। ਕਮਿਸ਼ਨ ਦਾ ਦਾਅਵਾ ਹੈ ਕਿ ਜੇਕਰ ਗਰਭਵਤੀ ਔਰਤਾਂ ਇਹਨਾਂ ਦਵਾਈਆਂ ਦੀ ਵਰਤੋਂ ਕਰਨਗੀਆਂ ਤਾਂ ਉਹ ‘ਬੇਹੱਦ ਬੁੱਧੀਮਾਨ ਅਤੇ ਤੰਦਰੁਸਤ' ਬੱਚਿਆਂ ਨੂੰ ਜਨਮ ਦੇਣਗੀਆਂ।
Modi
ਰਾਸ਼ਟਰੀ ਕਾਮਧੇਨੁ ਕਮਿਸ਼ਨ ਦੇ ਚੇਅਰਮੈਨ ਵੱਲਭਭਾਈ ਕਥੀਰੀਆ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹਨਾਂ ਦਵਾਈਆਂ ਦੇ ਨਿਰਮਾਣ ਵਿਚ ਗਊ ਮੂਤਰ ਤੋਂ ਇਲਾਵਾ ਗਾਂ ਦਾ ਦੁੱਧ, ਗੋਬਰ, ਘੀ ਅਤੇ ਦਹੀਂ ਦੀ ਵਰਤੋਂ ਕੀਤੀ ਜਾਵੇਗੀ। ਕਥੀਰੀਆ ਗੁਜਰਾਤ ਦੇ ਭਾਜਪਾ ਸੰਸਦ ਵੀ ਰਹੇ ਹਨ। ਉਹਨਾਂ ਕਿਹਾ ਕਿ ਸ਼ਾਸਤਰ ਅਤੇ ਆਯੂਰਵੇਦ ਵਿਚ ਵੀ ਇਸ ‘ਪੰਚਗਵਿਆ ਦਵਾਈ’ ਦਾ ਜ਼ਿਕਰ ਹੈ, ਜੋ ਗਾਂ ਤੋਂ ਮਿਲਣ ਵਾਲੀਆਂ ਪੰਜ ਚੀਜ਼ਾਂ ਦਾ ਮਿਸ਼ਰਣ ਹੈ।
Vallabhbhai Kathiria
ਕਥੀਰੀਆ ਨੇ ਕਿਹਾ ਕਿ ਸ਼ਸਤਰਾਂ ਅਤੇ ਵੈਦਾਂ ਵਿਚ ਲਿਖਿਆ ਹੈ ਕਿ ਜੇਕਰ ਗਰਭਵਤੀ ਔਰਤਾਂ ਇਹਨਾਂ ਦਵਾਈਆਂ ਦਾ ਸੇਵਨ ਕਰਦੀਆਂ ਹਨ ਤਾਂ ਉਹ ਬੇਹੱਦ ਬੁੱਧੀਮਾਨ ਅਤੇ ਤੰਦਰੁਸਤ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹਨਾਂ ਦਵਾਈਆਂ ਦੇ ਵੱਡੇ ਪੱਧਰ ‘ਤੇ ਉਤਪਾਦਨ ਲਈ ਆਯੂਸ਼ ਮੰਤਰਾਲੇ ਤੋਂ ਮਦਦ ਮੰਗੀ ਹੈ। ਉਹਨਾਂ ਨੇ ਕਿਹਾ ਕਿ ਆਯੂਸ਼ ਮੰਤਰਾਲੇ ਤੋਂ ਇਲਾਵਾ ਹਾਲੀਆ ਗਠਿਤ ਪਸ਼ੂ ਪਾਲਣ ਮੰਤਰਾਲੇ ਵੱਲੋਂ ਵੀ ਮਦਦ ਮੰਗੀ ਜਾਵੇਗੀ ਤਾਂ ਜੋ ਇਹਨਾਂ ਦਵਾਈਆਂ ਦਾ ਉਤਪਾਦਨ ਅਤੇ ਮਾਰਕਿਟਿੰਗ ਕੀਤੀ ਜਾ ਸਕੇ।
Cow
ਕਥੀਰਿਆ ਨੇ ਕਿਹਾ ਕਿ ਇਕ ਵਾਰ ਵੱਡੇ ਪੱਧਰ ‘ਤੇ ਦਵਾਈਆਂ ਦਾ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਉਹ ਪਿੰਡਾਂ ਵਿਚ ਵੈਦਾਂ ਦੀ ਨਿਯੁਕਤੀ ਕਰਨਗੇ, ਜੋ ਗਰਭਵਤੀ ਔਰਤਾਂ ਨੂੰ ਇਹਨਾਂ ਦਵਾਈਆਂ ਦੀ ਵਰਤੋਂ ਕਰਨ ਲਈ ਕਹਿਣਗੇ। ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਦੇਸੀ ਗਾਵਾਂ ਦੀਆਂ ਨਸਲਾਂ ਦੇ ਵਿਕਾਸ ਅਤੇ ਉਹਨਾਂ ਦੀ ਸੁਰੱਖਿਆ ਦੀ ਵੀ ਹੈ। ਇਸ ਲਈ 22 ਦੇਸੀ ਨਸਲਾਂ ਦੀ ਚੋਣ ਕੀਤੀ ਜਾ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।