
Health News: ਕੋਲਡ ਡ੍ਰਿੰਕ ਅਤੇ ਅੰਬ ਦੋਹਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ
ਗਰਮੀਆਂ ਵਿਚ ਜ਼ਿਆਦਾਤਰ ਲੋਕ ਅੰਬ ਖਾਣਾ ਪਸੰਦ ਕਰਦੇ ਹਨ ਇੰਨਾ ਹੀ ਨਹੀਂ ਸਗੋਂ ਅੰਬ ਤੋਂ ਮੈਂਗੋ ਸ਼ੇਕ, ਖੀਰ, ਕਸਟਰਡ ਵੀ ਬਣਾਏ ਜਾਂਦੇ ਹਨ। ਇਸ ਨੂੰ ਕਈ ਫਲਾਂ ਨਾਲ ਮਿਲਾ ਕੇ ਸਲਾਦ ਵੀ ਤਿਆਰ ਕੀਤਾ ਜਾਂਦਾ ਹੈ। ਭੋਜਨ ਤੋਂ ਬਾਅਦ ਮਿੱਠੇ ਦੀ ਥਾਂ ’ਤੇ ਵੀ ਅੰਬ ਨੂੰ ਤਰਜੀਹ ਦਿਤੀ ਜਾਂਦੀ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅੰਬ ਦੇ ਨਾਲ ਜਾਂ ਖਾਣ ਤੋਂ ਬਾਅਦ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਗਰਮੀਆਂ ’ਚ ਠੰਢਾ ਰਹਿਣ ਲਈ ਦਹੀਂ, ਲੱਸੀ ਅਤੇ ਵੇਸਣ ਦਾ ਸੇਵਨ ਕਰੋ। ਦੂਜੇ ਪਾਸੇ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ’ਚ ਜਦੋਂ ਅੰਬ ਖਾਣ ਤੋਂ ਬਾਅਦ ਦਹੀਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਠੰਢਾ ਅਤੇ ਗਰਮ ਦੋਵਾਂ ਦਾ ਅਸਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਚਮੜੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕੋਲਡ ਡ੍ਰਿੰਕ ਅਤੇ ਅੰਬ ਦੋਹਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਅੰਬ ਖਾਣ ਦੇ ਤੁਰਤ ਬਾਅਦ ਕੋਲਡ ਡਰਿੰਕ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਤ ਹੁੰਦੀ ਹੈ ਅਤੇ ਪੇਟ ਫੁਲਣ ਦੀ ਸਮੱਸਿਆ ਹੋ ਸਕਦੀ ਹੈ। ਅੰਬਾਂ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅੰਬ ਅਪਣੇ ਆਪ ਵਿਚ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸ ਨੂੰ ਹੋਰ ਖੱਟੇ ਫਲਾਂ ਦੇ ਨਾਲ ਖਾਣ ਨਾਲ ਐਸੀਡਿਟੀ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਖੱਟੇ ਫਲਾਂ, ਜਿਵੇਂ ਕਿ ਸੰਤਰੇ ਜਾਂ ਨਿੰਬੂ ਵਿਚ ਉੱਚ ਪਧਰੀ ਐਸੀਡਿਟੀ, ਆਮ ਪਾਚਨ ਵਿਚ ਰੁਕਾਵਟ ਪਾ ਸਕਦੀ ਹੈ ਅਤੇ ਦਿਲ ਵਿਚ ਜਲਨ ਜਾਂ ਪੇਟ ਵਿਚ ਬੇਅਰਾਮੀ ਦਾ ਕਾਰਨ ਬਣ ਸਕਦੀ ਹੈ। ਕੱੁਝ ਲੋਕ ਮਿਰਚ-ਮਸਾਲੇਦਾਰ ਭੋਜਨ ਤੋਂ ਬਾਅਦ ਅੰਬ ਨੂੰ ਮਿੱਠੇ ਵਿਚ ਖਾਂਦੇ ਹਨ ਪਰ ਇਨ੍ਹਾਂ ਦਾ ਸੁਮੇਲ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਾਚਨ ਕਿਰਿਆ ਪ੍ਰਭਾਵਤ ਹੋ ਸਕਦੀ ਹੈ, ਪੇਟ ਵਿਚ ਜਲਨ, ਐਸੀਡਿਟੀ, ਦਸਤ, ਗੈਸ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿਚ ਮਸਾਲੇਦਾਰ ਭੋਜਨ ਅਤੇ ਅੰਬ ਖਾਣ ਵਿਚ ਦੋ ਤੋਂ ਤਿੰਨ ਘੰਟੇ ਦਾ ਅੰਤਰ ਰੱਖੋ।