
ਭਾਰਤ 'ਚ ਆਮ ਤੌਰ 'ਤੇ ਲੋਕ ਕੈਲਸ਼ੀਅਮ ਦੀ ਉਨੀਂ ਖ਼ੁਰਾਕ ਨਹੀਂ ਲੈਂਦੇ ਹਨ ਜਿੰਨੀ ਸਰੀਰ ਦੀਆਂ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ। ਕੈਲਸ਼ੀਅਮ ਦੀ ਖ਼ੁਰਾਕ ਨੂੰ ਲੈ...
ਭਾਰਤ 'ਚ ਆਮ ਤੌਰ 'ਤੇ ਲੋਕ ਕੈਲਸ਼ੀਅਮ ਦੀ ਉਨੀਂ ਖ਼ੁਰਾਕ ਨਹੀਂ ਲੈਂਦੇ ਹਨ ਜਿੰਨੀ ਸਰੀਰ ਦੀਆਂ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ। ਕੈਲਸ਼ੀਅਮ ਦੀ ਖ਼ੁਰਾਕ ਨੂੰ ਲੈ ਕੇ ਜਾਰੀ ਇਕ ਜਨਤਕ ਰਿਪੋਰਟ ਮੁਤਾਬਕ, ਭਾਰਤੀਆਂ ਦੀ ਖ਼ੁਰਾਕ 'ਚ ਕੈਲਸ਼ੀਅਮ ਲਗਭਗ ਜ਼ਰੂਰਤ ਤੋਂ ਅੱਧੀ ਮਾਤਰਾ 'ਚ ਹੁੰਦੀ ਹੈ।
Calcium
ਕੈਲਸ਼ੀਅਮ ਹੱਡ ਦਾ ਮੁੱਖ ਹਿੱਸਾ ਹੈ ਅਤੇ ਤੰਦਰੁਸਤ ਸਰੀਰ 'ਚ ਇਸ ਦੀ ਮਾਤਰਾ 30 - 35 ਫ਼ੀ ਸਦੀ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਘੱਟ ਮਾਤਰਾ 'ਚ ਕੈਲਸ਼ੀਅਮ ਦੀ ਖ਼ੁਰਾਕ ਲੈਣ ਨਾਲ ਹੱਡ ਕਮਜ਼ੋਰ ਹੋ ਜਾਂਦੇ ਹਨ ਅਤੇ ਆਸਟੀਯੋਪੋਰੋਸਿਸ ਨਾਂਅ ਦੇ ਰੋਗ ਦਾ ਖ਼ਤਰਾ ਬਣਿਆ ਰਹਿੰਦਾ ਹੈ।
calcium diet
ਇੰਟਰਨੈਸ਼ਨਲ ਓਸਟੀਪੋਰੋਸਿਸ ਫਾਊਂਡੇਸ਼ਨ (ਆਈਓਐਫ਼) ਨਾਂਅ ਗੈਰ - ਸਰਕਾਰੀ ਸੰਸਥਾ ਦੁਆਰਾ ਜਾਰੀ ਰਿਪੋਰਟ ਮੁਤਾਬਕ, ਭਾਰਤ 'ਚ ਲੋਕ ਔਸਤਨ ਸਿਰਫ਼ 429 ਮਿਲੀਗਰਾਮ ਕੈਲਸ਼ੀਅ ਰੋਜ਼ਾਨਾ ਅਪਣੇ ਭੋਜਨ 'ਚ ਲੈਂਦੇ ਹਨ ਜਦਕਿ ਸਰੀਰ ਨੂੰ ਇਸ ਦੀ ਜ਼ਰੂਰਤ 800 - 1000 ਮਿਲੀਗਰਾਮ ਰੋਜ਼ਾਨਾ ਹੁੰਦੀ ਹੈ।
Joint pain
ਰਿਪੋਰਟ 'ਚ 74 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਸੱਭ ਤੋਂ ਘੱਟ ਕੈਲਸ਼ੀਅਮ ਦੀ ਖ਼ੁਰਾਕ 175 ਮਿਲੀਗਰਾਮ ਰੋਜ਼ ਨੇਪਾਲ ਦੇ ਲੋਕ ਲੈਂਦੇ ਹਨ ਜਦਕਿ ਆਇਸਲੈਂਡ ਦੇ ਲੋਕ ਰੋਜ਼ਾਨਾ ਅਪਣੇ ਭੋਜਨ 'ਚ 1233 ਮਿਲੀਗਰਾਮ ਕੈਲਸ਼ੀਅਮ ਦੀ ਖ਼ੁਰਾਕ ਲੈਂਦੇ ਹਨ।