
ਰਹਿਣ-ਸਹਿਣ ਬਦਲਣ ਦੇ ਕਾਰਨ ਲੋਕਾਂ ਦੀ ਸਿਹਤ ਸਮੱਸਿਆਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਵਿਚ ਘੱਟ ਅਤੇ ਵੱਧ ਬਲਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ...
ਰਹਿਣ-ਸਹਿਣ ਬਦਲਣ ਦੇ ਕਾਰਨ ਲੋਕਾਂ ਦੀ ਸਿਹਤ ਸਮੱਸਿਆਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਵਿਚ ਘੱਟ ਅਤੇ ਵੱਧ ਬਲਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਬਲਡ ਪ੍ਰੈਸ਼ਰ ਇਕ ਦਮ ਘੱਟ ਹੋਣਾ ਜਾਂ ਇਕ ਦਮ ਵੱਧ ਹੋਣਾ, ਦੋਨਾਂ ਹੀ ਹਾਲਾਤਾਂ ਵਿਚ ਇਹ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਤੰਦਰੁਸਤ ਜਿੰਦਗੀ ਲਈ ਬਲਡ ਪ੍ਰੈਸ਼ਰ ਨਾਰਮਲ ਹੋਣਾ ਬਹੁਤ ਜਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਉਪਾਅ ਦੱਸਾਂਗੇ ,ਜੋ ਤੁਹਾਨੂੰ ਬਲੱਡ ਪ੍ਰੈਸ਼ਰ ਘੱਟ ਅਤੇ ਵੱਧ ਹੋਣ ਉਤੇ ਕਰਨੇ ਚਾਹੀਦੇ ਹਨ।
blood pressure
ਵਧੇ ਹੋਏ ਬਲੱਡ ਪ੍ਰੈਸ਼ਰ ਦੇ ਘਰੇਲੂ ਨੁਸਖ਼ੇ
ਨਿੰਬੂ : ਵੱਧ ਬਲਡ ਪ੍ਰੈਸ਼ਰ ਹੋਣ ਉਤੇ ਨਿੰਬੂ ਪਾਣੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਵੱਧ ਬਲਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ ਸਵੇਰੇ ਖਾਲੀ ਢਿੱਡ ਇਕ ਗਲਾਸ ਗੁਨਗੁਨੇ ਪਾਣੀ ਵਿਚ ਅੱਧਾ ਨਿੰਬੂ ਨਚੋੜ ਕੇ ਪੀਓ ਜਾਂ ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਇਕ ਗਲਾਸ ਨਿੰਬੂ ਪਾਣੀ ਪੀਓ।
lemon
ਲਸਣ : ਲਸਣ ਨਾਈਟ੍ਰੋਜਨ, ਆਕਸਾਇਡ, ਹਾਇਡਰੋਜਨ ਅਤੇ ਸਲਫਾਇਡ ਨੂੰ ਵਧਾ ਕੇ ਬਲਡ ਵੇਸਲਸ ਨੂੰ ਆਰਮਦਾਇਕ ਕਰਨ ਵਿਚ ਮਦਦ ਕਰਦਾ ਹੈ। ਇਹ ਬਲਡ ਵਿਚ ਥੱਕਾ ਨਹੀਂ ਜਮਣ ਦਿੰਦਾ ਅਤੇ ਕੋਲੇਸਟਰਾਲ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ।
Garlices
ਕੇਲੇ : ਕੇਲੇ ਵਿਚ ਪੋਟਾਸ਼ੀਅਮ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਵਿਚ ਸੋਡੀਅਮ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਹਾਈ ਬਲਡ ਪ੍ਰੇਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲਡ ਪ੍ਰੇਸ਼ਰ ਦੀ ਸਮੱਸਿਆ ਹੈ ਉਹ ਰੋਜਾਨਾਂ ਇਕ ਜਾਂ ਦੋ ਕੇਲੇ ਜ਼ਰੂਰ ਖਾਣ। Banana
ਨਾਰੀਅਲ ਪਾਣੀ : ਹਾਈ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਕਾਫ਼ੀ ਫਾਇਦੇਮੰਦ ਹੈ। ਇਹ ਸਿਸਟੋਲਿਕ ਦਾਬ ਨੂੰ ਘੱਟ ਕਰਦਾ ਹੈ।ਇਸ ਦੇ ਲਈ ਦਿਨ ਵਿਚ ਇਕ ਵਾਰ ਨਾਰੀਅਲ ਪਾਣੀ ਜਰੂਰ ਪੀਣਾ ਚਾਹੀਦਾ ਹੈ। ਖਾਲੀ ਢਿੱਡ ਨਾਰੀਅਲ ਪਾਣੀ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
Coconut water
ਘਟੇ ਹੋਏ ਬਲੱਡ ਪ੍ਰੈਸ਼ਰ ਦੇ ਘਰੇਲੂ ਨੁਸਖ਼ੇ
ਸ਼ੱਕਰਕੰਦੀ : ਲੋ ਬਲਡ ਪ੍ਰੈਸ਼ਰ ਦੀ ਸਮੱਸਿਆ ਹੋਣ ਤੇ ਸ਼ੱਕਰਕੰਦੀ ਬਹੁਤ ਵਧੀਆ ਉਪਾਅ ਹੈ। ਇਸ ਦੇ ਲਈ ਦਿਨ ਵਿਚ ਦੋ ਵਾਰ ਇਕ ਕਪ ਸ਼ੱਕਰਕੰਦੀ ਦਾ ਜੂਸ ਪੀਣਾ ਚਾਹੀਦਾ ਹੈ।
Sweet potatoes
ਤੁਲਸੀ : ਜਿਨ੍ਹਾਂ ਲੋਕਾਂ ਨੂੰ ਘੱਟ ਬਲਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ , ਉਹ 10-15 ਤੁਲਸੀ ਦੇ ਪੱਤੇ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਨੂੰ ਇਕ ਚਮਚ ਸ਼ਹਿਦ ਦੇ ਨਾਲ ਖਾਲੀ ਢਿੱਡ ਖਾਓ।
Tulsi
ਬਦਾਮ : ਰਾਤ ਨੂੰ 7-8 ਬਦਾਮ ਪਾਣੀ ਵਿਚ ਭਿਓਂ ਕੇ ਰੱਖ ਦੇਵੋ। ਸਵੇਰੇ ਇਸ ਦੇ ਛਿਲਕੇ ਉਤਾਰ ਕੇ ਪੀਸ ਲਓ ਅਤੇ ਫਿਰ ਥੋੜ੍ਹੀ ਦੇਰ ਦੁੱਧ ਵਿਚ ਉਬਾਲ ਲਓ। ਫਿਰ ਇਸ ਨੂੰ ਕੋਸਾ ਕਰ ਕੇ ਪੀ ਲਓ।
Almonds
ਕਾਫ਼ੀ : ਇਸ ਵਿਚ ਕੈਫੀਨ ਜ਼ਿਆਦਾ ਮਾਤਰਾ ਵਿਚ ਹੁੰਦਾ ਹੈ ਜੋ ਘੱਟ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਹ ਘੱਟ ਬਲਡ ਪ੍ਰੈਸ਼ਰ ਨੂੰ ਬਹੁਤ ਤੇਜੀ ਨਾਲ ਵਧਾ ਦਿੰਦਾ ਹੈ। ਜਿਨ੍ਹਾਂ ਦਾ ਬਲਡ ਪ੍ਰੈਸ਼ਰ ਜਿਆਦਾ ਰਹਿੰਦਾ ਹੈ, ਉਨ੍ਹਾਂ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
coffee