ਇਸ ਯੋਗ ਆਸਨ ਨਾਲ ਤੁਸੀਂ ਪਾ ਸਕਦੇ ਹੋ ਮਾਈਗ੍ਰੇਨ ਤੋਂ ਨਿਜਾਤ
Published : Jun 22, 2018, 9:42 am IST
Updated : Jun 22, 2018, 9:42 am IST
SHARE ARTICLE
migraine
migraine

ਭੱਜ ਦੌੜ ਅਤੇ ਤਨਾਵ ਭਰੀ ਜ਼ਿੰਦਗੀ ਵਿਚ ਡਿਪ੍ਰੈਸ਼ਨ ਅਤੇ ਮਾਈਗ੍ਰੇਨ ਵਰਗੀ ਗੰਭੀਰ ਸਮੱਸਿਆ ਹੋਣਾ ਆਮ ਹੋ ਚੁੱਕਿਆ ਹੈ। ਮਾਈਗ੍ਰੇਨ ਦਾ ਦਰਦ ਬਹੁਤ....

ਭੱਜ ਦੌੜ ਅਤੇ ਤਨਾਵ ਭਰੀ ਜ਼ਿੰਦਗੀ ਵਿਚ ਡਿਪ੍ਰੈਸ਼ਨ ਅਤੇ ਮਾਈਗ੍ਰੇਨ ਵਰਗੀ ਗੰਭੀਰ  ਸਮੱਸਿਆ ਹੋਣਾ ਆਮ ਹੋ ਚੁੱਕਿਆ ਹੈ। ਮਾਈਗ੍ਰੇਨ ਦਾ ਦਰਦ ਬਹੁਤ ਹੀ ਅਸਹਿਣਯੋਗ ਹੁੰਦਾ ਹੈ , ਜਿਸ ਵਿਚ ਵਾਰ - ਵਾਰ ਸਿਰ ਦਰਦ ਹੁੰਦਾ ਹੈ। ਇਹ ਦਰਦ ਕੇਵਲ ਸਿਰ ਦੇ ਅੱਧੇ ਹਿੱਸੇ ਵਿਚ ਹੁੰਦਾ ਹੈ ਅਤੇ 2 ਘੰਟਿਆਂ ਤੋਂ  72 ਘੰਟਿਆਂ ਤੱਕ ਰਹਿੰਦਾ ਹੈ , ਜਿਸ ਨੂੰ ਅਕਸਰ ਅਸੀਂ  ਮਾਮੂਲੀ ਦਰਦ ਸਮਝ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਜਾਂ ਕੋਈ ਵੀ ਪੇਨ ਕਿਲਰ ਜਾਂ ਦਵਾਈ ਦਾ ਸੇਵਨ ਕਰ ਲੈਂਦੇ ਹਾਂ।  ਹੌਲੀ - ਹੌਲੀ ਸਾਡੀ ਇਹੀ ਲਾਪਰਵਾਹੀ ਗੰਭੀਰ  ਸਮੱਸਿਆ ਦਾ ਰੂਪ ਲੈ ਲੈਂਦੀ ਹੈ।

migrainemigraine

ਜੇਕਰ ਮਾਈਗ੍ਰੇਨ ਨਾਲ ਪੀੜਿਤ ਵਿਅਕਤੀ ਕੋਈ ਕੰਮ ਕਰਣਾ ਵੀ ਚਾਹੇ ਤਾਂ ਦਰਦ ਹੋਰ ਵੀ ਵਧਦਾ ਜਾਂਦਾ ਹੈ। ਅਜਿਹੇ ਵਿਚ ਡਾਕਟਰ ਦੀ ਸਲਾਹ ਲੈਣਾ ਬਹੁਤ ਜਰੂਰੀ ਹੈ। ਇਸ ਤੋਂ  ਇਲਾਵਾ ਯੋਗ ਦੇ ਰਾਹੀਂ  ਵੀ ਮਾਈਗ੍ਰੇਨ ਵਰਗੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ  ਤੁਹਾਨੂੰ ਇਕ ਅਜਿਹੇ ਯੋਗ ਆਸਨ ਦੇ ਬਾਰੇ ਵਿਚ ਦੱਸਾਂਗੇ ਜੋ ਮਾਈਗ੍ਰੇਨ ਦੇ ਦਰਦ ਨਾਲ ਪੀੜਿਤ ਵਿਅਕਤੀ ਨੂੰ ਕਾਫ਼ੀ ਮੁਨਾਫ਼ਾ ਹੋਵੇਗਾ। ਮਾਈਗ੍ਰੇਨ ਦੇ ਦਰਦ ਵਿਚ ਕਰੋ ਊਰਧਵ ਪਦਮਾਸਨ - ਜੇਕਰ ਤੁਸੀਂ  ਲਗਾਤਾਰ ਮਾਈਗ੍ਰੇਨ  ਦੇ  ਦਰਦ ਨਾਲ ਝੂਜ ਰਹੇ ਹੋ  ਅਤੇ ਦਵਾਈਆ ਦਾ ਸੇਵਨ ਵੀ ਕਰ ਕੇ ਵੇਖ ਚੁੱਕੇ ਹੋ ਤਾਂ ਊਰਧਵ ਪਦਮਾਸਨ ਜ਼ਰੂਰ ਕਰੋ।

urdhva padmasanamurdhva padmasanam

ਇਸ ਯੋਗ ਆਸਨ ਨੂੰ ਨੇਮੀ 10 ਮਿੰਟ ਤੱਕ ਕਰੋ। ਇਸ ਨਾਲ ਮਾਈਗ੍ਰੇਨ ਹੀ ਨਹੀਂ ਸਗੋਂ ਦਿਮਾਗ ਵਿਚ ਬਲਡ ਸਰਕੁਲੇਸ਼ਨ  ਵੀ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ । ਇਸ ਤੋਂ  ਇਲਾਵਾ ਇਸ ਆਸਨ ਨੂੰ ਕਰਣ ਨਾਲ ਮੋਢੇ , ਗਰਦਨ ਅਤੇ ਬਾਕੀ ਸਾਰੀਆਂ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ। ਪਾਚਣ ਵਿਚ ਸੁਧਾਰ ਹੁੰਦਾ ਹੈ ਪਰ ਤੁਹਾਨੂੰ ਦੱਸ  ਦੇਈਏ ਕੇ ਇਹ ਯੋਗ ਆਸਨ ਥੋੜ੍ਹਾ ਔਖਾ ਹੈ , ਇਸ ਲਈ ਇਸ ਨੂੰ ਕਰਣ ਤੋਂ  ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜਰੂਰ ਲਓ , ਫਿਰ ਇਸ ਯੋਗ ਆਸਨ ਨੂੰ ਕਰੋ।  

Urdhva padmasnaUrdhva padmasna

ਊਰਧਵ ਪਦਮਾਸਨ ਕਰਣ ਦਾ ਤਰੀਕਾ - ਸਭ ਤੋਂ ਪਹਿਲਾਂ ਵਜਰ ਆਸਣ ਦੀ ਮੁਦਰਾ ਵਿਚ ਬੈਠੋ ਅਤੇ ਫਿਰ ਸ਼ੀਰ ਸ਼ਾਸਨ ਵਿਚ ਆ ਜਾਓ । ਹੁਣ ਅਪਣੇ ਸਰੀਰ ਨੂੰ ਬੈਲੇਂਸ ਕਰਦੇ ਹੋਏ ਅਤੇ ਹੌਲੀ - ਹੌਲੀ ਲੱਤਾਂ ਨੂੰ ਕਮਲ ਮੁਦਰਾ ਵਿਚ ਲਿਆਓ।  ਫਿਰ ਅਪਣੇ ਸਾਹ ਨੂੰ ਇੱਕੋ ਜਿਹੇ ਰੱਖਦੇ ਹੋਏ ਕੁੱਝ ਦੇਰ ਤੱਕ ਇਸ ਹਾਲਤ ਵਿਚ ਰਹੋ। ਹੁਣ ਹੌਲੀ - ਹੌਲੀ ਪਦਮਾਸਨ ਨਾਲ ਪਹਿਲਾ ਵਾਲੀ ਹਾਲਤ ਵਿਚ ਆ ਜਾਓ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement