ਰੋਜ਼ 9 ਘੰਟੇ ਤੋਂ ਜ਼ਿਆਦਾ ਬੈਠਣ ਵਾਲੇ ਜਲਦ ਹੋ ਸਕਦੇ ਹਨ ਮੌਤ ਦਾ ਸ਼ਿਕਾਰ
Published : Aug 23, 2019, 4:47 pm IST
Updated : Aug 23, 2019, 4:47 pm IST
SHARE ARTICLE
Sitting for more than 9 hours a day increases the risk of premature death
Sitting for more than 9 hours a day increases the risk of premature death

ਪਰ ਹੁਣ ਇੱਕ ਲੰਡਨ 'ਚ ਹੋਈ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਘੰਟੇ ਤੋਂ ਵੱਧ ਸਮੇਂ ਤਕ ਲਗਾਤਾਰ ਬੈਠੇ ਰਹਿਣ ਨਾਲ ਮੌਤ ਦਾ ਰਿਸਕ ਵਧ ਸਕਦਾ ਹੈ।

ਲੰਡਨ : ਅੱਜ ਦੀ ਜੀਵਨਸ਼ੈਲੀ ਅਜਿਹੀ ਹੋ ਗਈ ਹੈ ਕਿ ਸਾਰਾ ਕੰਮ ਲੋਕਾਂ ਦਾ ਲਗਾਤਾਰ ਕੰਪਿਊਟਰ ਜਾਂ ਲੈਪਟਾਪ ਦੇ ਸਾਹਮਣੇ ਬੈਠੇ ਰਹਿਣ ਨਾਲ ਹੀ ਚੱਲਦਾ ਹੈ। ਲਗਾਤਾਰ ਬੈਠ ਕੇ ਕੰਮ ਕਰਨ ਦੀ ਆਦਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੱਲ ਧਕੇਲ ਰਹੀ ਹੈ।  ਪਰ ਹੁਣ ਇੱਕ ਲੰਡਨ 'ਚ ਹੋਈ ਇਕ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਘੰਟੇ ਤੋਂ ਵੱਧ ਸਮੇਂ ਤਕ ਲਗਾਤਾਰ ਬੈਠੇ ਰਹਿਣ ਨਾਲ ਮੌਤ ਦਾ ਰਿਸਕ ਵਧ ਸਕਦਾ ਹੈ।

SittingSitting

ਬ੍ਰਿਟਿਸ਼ ਮੈਡੀਕਲ ਜਨਰਲ (ਬੀ. ਐੱਮ. ਜੇ.) 'ਚ ਇਹ ਖੋਜ ਛਪੀ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ 'ਚ 18 ਤੋਂ 64 ਸਾਲ ਦੀ ਉਮਰ ਦੇ ਲੋਕਾਂ ਲਈ ਹਰ ਹਫ਼ਤੇ ਘਟੋਂ-ਘੱਟ 150 ਮਿੰਟਾਂ ਤਕ ਮੱਧਮ ਜਾਂ 74 ਮਿੰਟਾਂ ਤਕ ਸਖ਼ਤ ਸਰੀਰਕ ਮਿਹਨਤ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਵੇਂ ਇਹ ਨਹੀਂ ਦੱਸਿਆ ਗਿਆ ਕਿ ਸਰੀਰਕ ਸਰਗਰਮੀਆਂ ਕਿਸ ਉਮਰ 'ਚ ਕਿੰਨੀਆਂ ਜ਼ਰੂਰੀ ਹਨ। ਖੋਜੀਆਂ ਨੇ ਸਰੀਰਕ ਸਰਗਰਮੀਆਂ ਤੇ ਮੌਤ ਨਾਲ ਗਤੀਹੀਣ ਸਮੇਂ ਦੇ ਸਬੰਧਾਂ ਦਾ ਮੁਲਾਂਕਣ ਕਰਦੇ ਹੋਏ ਖੋਜਾਂ ਦਾ ਵਿਸ਼ਲੇਸ਼ਣ ਕੀਤਾ।

SittingSitting

ਸਰੀਰਕ ਸਰਗਰਮੀਆਂ ਦੇ ਪੱਧਰ ਦੀਆਂ ਉਦਾਹਰਣਾਂ 'ਚ ਹੌਲੀ-ਹੌਲੀ ਤੁਰਨਾ ਜਾਂ ਖਾਣਾ ਪਕਾਉਣਾ ਜਾਂ ਬਰਤਣ ਧੋਣੇ ਜਿਹੇ ਹਲਕੇ ਕੰਮ ਘੱਟ ਤੀਬਰਤਾ ਵਾਲੀਆਂ ਸਰਗਰਮੀਆਂ 'ਚ ਆਉਂਦੇ ਹਨ। ਮੱਧ ਤੀਬਰਤਾ ਵਾਲੀ ਸਰਗਰਮੀ 'ਚ ਅਜਿਹੀ ਕੋਈ ਵੀ ਕਿਰਿਆ ਸ਼ਾਮਲ ਨਹੀਂ ਹੈ, ਜਿਸ ਨਾਲ ਤੁਹਾਡੇ ਸਾਹਾਂ ਦੀ ਗਤੀ ਤੇਜ਼ ਹੋ ਜਾਂਦੀ ਹੈ, ਜਿਵੇਂ ਤੇਜ਼ ਤੁਰਨਾ ਆਦਿ।

SittingSitting

ਖੋਜ 'ਚ ਕਿਹਾ ਗਿਆ ਹੈ ਕਿ ਗਤੀਹੀਣ ਹੋਣਾ, ਉਦਾਹਰਣ ਲਈ ਦਿਨ ਭਰ 'ਚ ਨੀਂਦ ਦੇ ਸਮੇਂ ਨੂੰ ਛੱਡ ਕੇ 9 ਘੰਟੇ ਜਾਂ ਉਸ ਤੋਂ ਵੱਧ ਸਮੇਂ ਤਕ ਬੈਠੇ ਰਹਿਣਾ ਸਮੇਂ ਤੋਂ ਪਹਿਲਾਂ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ। ਖੋਜ 'ਚ ਉਨ੍ਹਾਂ ਦੇਖਿਆ ਕਿ ਕਿਸੇ ਵੀ ਪੱਧਰ ਦੀ ਸਰੀਰਕ ਸਰਗਰਮੀ ਭਾਵੇਂ ਉਹ ਕਿਸੇ ਵੀ ਤੀਬਰਤਾ ਦੀ ਹੋਵੇ, ਮੌਤ ਦੇ ਰਿਸਕ ਨੂੰ ਕਾਫੀ ਘੱਟ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement