ਜ਼ਮੀਨ ’ਤੇ ਬੈਠ ਕੇ ਖਾਉਗੇ ਖਾਣਾ ਤਾਂ ਹਮੇਸ਼ਾ ਰਹੋਗੇ ਤੰਦਰੁਸਤ
Published : Oct 23, 2023, 8:37 pm IST
Updated : Oct 23, 2023, 8:37 pm IST
SHARE ARTICLE
Benefits of Sitting on the Floor while Eating
Benefits of Sitting on the Floor while Eating

ਆਉ ਜਾਣਦੇ ਹਾਂ ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਦੇ ਫ਼ਾਇਦਿਆਂ ਬਾਰੇ:


ਇਕ ਸਮਾਂ ਸੀ ਜਦੋਂ ਸਾਰਾ ਪ੍ਰਵਾਰ ਮਿਲ ਕੇ ਜ਼ਮੀਨ ’ਤੇ ਬੈਠ ਕੇ ਭੋਜਨ ਕਰਦਾ ਸੀ। ਹੁਣ ਤਾਂ ਸਮਾਂ ਇੰਨਾ ਬਦਲ ਗਿਆ ਹੈ ਕਿ ਪ੍ਰਵਾਰਕ ਜੀਆਂ ਕੋਲ ਦਿਨ ਵਿਚ ਇਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ। ਨਾਲ ਹੀ ਅੱਜਕਲ ਉਹ ਸਮਾਂ ਕਿਥੇ ਹੈ ਕਿ ਕੋਈ ਜ਼ਮੀਨ ’ਤੇ ਬੈਠ ਕੇ ਖਾਣਾ ਖਾਵੇ। ਅੱਜ ਦੇ ਬੱਚਿਆਂ ਨੂੰ ਤਾਂ ਬੱਸ ਬੈੱਡ ਤੇ ਜਾਂ ਫਿਰ ਡਾਈਨਿੰਗ ਟੇਬਲ ’ਤੇ ਭੋਜਨ ਦਿਉ। ਜੇ ਉਨ੍ਹਾਂ ਨੂੰ ਹੇਠਾਂ ਬੈਠਣ ਲਈ ਕਿਹਾ ਜਾਵੇ ਤਾਂ ਬੱਚੇ 100 ਮੁਸੀਬਤਾਂ ਗਿਣਾ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਆਉ ਜਾਣਦੇ ਹਾਂ ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਦੇ ਫ਼ਾਇਦਿਆਂ ਬਾਰੇ:

  • ਭਾਰ ਅਤੇ ਪਾਚਨ ਪ੍ਰਕਿਰਿਆ ਦਾ ਆਪਸ ਵਿਚ ਕੁਨੈਕਸ਼ਨ ਹੈ ਅਤੇ ਇਸ ਨਾਲ ਤੁਹਾਡਾ ਪਾਚਨ ਸਹੀ ਹੁੰਦਾ ਹੈ ਜਿਸ ਨਾਲ ਤੁਹਾਡਾ ਭਾਰ ਕੰਟਰੋਲ ਵਿਚ ਹੁੰਦਾ ਹੈ। ਇਸ ਦਾ ਇਕ ਕਾਰਨ ਇਹ ਹੁੰਦਾ ਹੈ ਕਿ ਭੋਜਨ ਦਾ ਸਾਮਾਨ ਲੈਣ ਲਈ ਤੁਹਾਨੂੰ ਉਠਣਾ-ਬੈਠਣਾ ਪੈਂਦਾ ਹੈ ਜਿਸ ਨਾਲ ਤੁਹਾਡੀ ਕਸਰਤ ਵੀ ਹੋ ਜਾਂਦੀ ਹੈ। ਅਜਿਹੇ ਵਿਚ ਭਾਰ ਵੀ ਕੰਟਰੋਲ ਵਿਚ ਰਹਿੰਦਾ ਹੈ। ਤੁਸੀਂ ਕਿੰਨੀ ਵਾਰ ਦੇਖਿਆ ਹੋਵੇਗਾ ਕਿ ਅੱਜ ਦੇ ਬੱਚੇ ਜਦੋਂ ਵੀ ਜ਼ਮੀਨ ’ਤੇ ਬੈਠਦੇ ਹਨ ਤਾਂ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਜ਼ਮੀਨ ’ਤੇ ਬੈਠਣ ਨਾਲ ਤੁਹਾਡੇ ਸਰੀਰ ਨੂੰ ਇਕ ਕੁਦਰਤੀ ਤਾਕਤ ਮਿਲਦੀ ਹੈ ਜਿਸ ਨਾਲ ਤੁਹਾਡੇ ਮਸਲਜ਼ ਵੀ ਮਜ਼ਬੂਤ ਹੁੰਦੇ ਹਨ।  
  • ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਸਹੀ ਹੁੰਦਾ ਹੈ। ਜਦੋਂ ਅਸੀ ਜ਼ਮੀਨ ’ਤੇ ਬੈਠਦੇ ਹਾਂ ਇਸ ਨਾਲ ਅਸੀ ਇਕਦਮ ਸਿੱਧੇ ਹੋ ਕੇ ਬੈਠਦੇ ਹਾਂ ਜਿਸ ਨਾਲ ਸਾਡੇ ਸਰੀਰ ਦਾ ਆਕਾਰ ਸਹੀ ਹੁੰਦਾ ਹੈ। ਜਦੋਂ ਤੁਸੀਂ ਇਕਦਮ ਸਹੀ ਤਰੀਕੇ ਨਾਲ ਬੈਠਦੇ ਹੋ ਤਾਂ ਇਸ ਨਾਲ ਸਰੀਰ ਵਿਚ ਖ਼ੂਨ ਦਾ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ। ਇਸ ਤੋਂ ਇਲਾਵਾ ਜ਼ਮੀਨ ’ਤੇ ਬੈਠ ਕੇ ਖਾਣਾ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਹ ਤੁਹਾਨੂੰ ਸ਼ਾਇਦ ਸੁਣਨ ਵਿਚ ਅਜੀਬ ਲੱਗੇ ਪਰ ਇਸ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ, ਨਾਲ ਹੀ ਇਸ ਨਾਲ ਖ਼ੂਨ ਦਾ ਸਰਕੂਲੇਸ਼ਨ ਵੀ ਵਧਦਾ ਹੈ। ਜ਼ਮੀਨ ’ਤੇ ਬੈਠ ਕੇ ਤੁਸੀਂ ਅਣਜਾਣੇ ਵਿਚ ਯੋਗਾ ਕਰ ਲੈਂਦੇ ਹੋ ਜਿਸ ਨਾਲ ਮਾਨਸਕ ਤਣਾਅ ਵੀ ਦੂਰ ਹੁੰਦਾ ਹੈ।
  • ਜੇਕਰ ਤੁਹਾਡਾ ਭੋਜਨ ਹਜ਼ਮ ਨਹੀਂ ਹੁੰਦਾ ਜਾਂ ਪੇਟ ਖ਼ਰਾਬ ਰਹਿੰਦਾ ਹੈ ਤਾਂ ਇਸ ਤੋਂ ਵਧੀਆ ਹੱਲ ਹੋਰ ਕੋਈ ਨਹੀਂ ਹੋ ਸਕਦਾ। ਜੇ ਤੁਸੀਂ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਮੀਨ ’ਤੇ ਬੈਠ ਕੇ ਭੋਜਨ ਖਾਣਾ ਚਾਹੀਦਾ ਹੈ। ਜਦੋਂ ਤੁਸੀਂ ਬਿਸਤਰੇ ’ਤੇ ਬੈਠਦੇ ਹੋ ਜਾਂ ਜਦੋਂ ਤੁਸੀਂ ਡਾਈਨਿੰਗ ਟੇਬਲ ’ਤੇ ਬੈਠਦੇ ਹੋ ਤਾਂ ਤੁਸੀਂ ਇਕੋ ਪੋਜ਼ ਵਿਚ ਰਹਿੰਦੇ ਹੋ ਪਰ ਜ਼ਮੀਨ ’ਤੇ ਖਾਣਾ ਖਾਣ ਵੇਲੇ ਤੁਸੀਂ ਥਾਲੀ ਵਲ ਝੁਕਦੇ ਹੋ ਅਤੇ ਫਿਰ ਪਿੱਛੇ ਹੁੰਦੇ ਹੋ। ਅਜਿਹੇ ਵਿਚ ਤੁਹਾਡੀ ਪਾਚਣ ਸ਼ਕਤੀ ਵੀ ਵਧੀਆ ਹੁੰਦੀ ਹੈ। ਜ਼ਮੀਨ ’ਤੇ ਬੈਠਣ ਨਾਲ ਨਾੜੀਆਂ ਵਿਚ ਖਿਚਾਅ ਆਉਂਦਾ ਹੈ। ਇਸ ਨਾਲ ਖ਼ੂਨ ਦਾ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਦਿਲ ਦੇ ਮਰੀਜ਼ਾਂ ਲਈ ਤਾਂ ਇਹ ਤਰੀਕਾ ਸੱਭ ਤੋਂ ਵਧੀਆ ਹੈ।
SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੋਸਤਾਂ-ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਿਡਾਰੀਆਂ ਨੂੰ ਓਲੰਪਿਕ ਲਈ ਤਿਆਰ ਕਰ ਰਿਹਾ ਫ਼ੌਜੀ ਪਤੀ-

17 Sep 2024 9:18 AM

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM
Advertisement