Health News: ਜੇਕਰ ਤੁਸੀਂ ਹੱਥਾਂ-ਪੈਰਾਂ ਦੇ ਪਸੀਨੇ ਤੋਂ ਪ੍ਰੇਸ਼ਾਨ ਹੋ ਤਾਂ ਇਸ ਤਰ੍ਹਾਂ ਕਰੋ ਇਲਾਜ

By : GAGANDEEP

Published : Apr 24, 2024, 7:26 am IST
Updated : Apr 24, 2024, 7:41 am IST
SHARE ARTICLE
Sweating of hands and feet Health News
Sweating of hands and feet Health News

Health News:

Sweating of hands and feet Health News: ਗਰਮੀਆਂ ਵਿਚ ਸਾਰਿਆਂ ਨੂੰ ਪਸੀਨਾ ਆਉਣਾ ਆਮ ਗੱਲ ਹੈ। ਇਸ ਤੋਂ ਪਤਾ ਚਲਦਾ ਹੈ ਕਿ ਸਰੀਰ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ। ਪਸੀਨਾ ਆਉਣ ਨਾਲ ਸਰੀਰ ਵਿਚ ਮੌਜੂਦ ਨੁਕਸਾਨਦੇਹ ਪਦਾਰਥਾਂ ਜਿਵੇਂ ਸ਼ਰਾਬ, ਕੈਲੇਸਟੋਰਲ, ਨਮਕ ਆਦਿ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪਰ ਕੁੱਝ ਲੋਕ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਖ਼ਾਸ ਤੌਰ ’ਤੇ ਉਨ੍ਹਾਂ ਦੇ ਹੱਥ ਅਤੇ ਪੈਰ ਥੋੜ੍ਹੇ ਸਮੇਂ ਵਿਚ ਪਸੀਨੇ ਨਾਲ ਭਰ ਜਾਂਦੇ ਹਨ। ਨਾਲ ਹੀ ਪਸੀਨੇ ਤੋਂ ਬਦਬੂ ਆਉਂਦੀ ਹੈ। ਇਸ ਨੂੰ ਇਕ ਬੀਮਾਰੀ ਵੀ ਮੰਨਿਆ ਜਾ ਸਕਦਾ ਹੈ। ਇਸ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਕਸਰ ਲੋਕਾਂ ਸਾਹਮਣੇ ਸ਼ਰਮਿੰਦਾ ਮਹਿਸੂਸ ਕਰਦੇ ਹਨ। ਅਜਿਹੀ ਸਥਿਤੀ ਵਿਚ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਦੇ ਹਾਂ ਜੋ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਵਿਚ ਸਹਾਇਤਾ ਕਰਨਗੇ।

ਇਹ ਵੀ ਪੜ੍ਹੋ: Editorial: ਘੱਟ ਗਿਣਤੀਆਂ ਨਾਲ ਦੇਸ਼ ਦਾ ਸੰਵਿਧਾਨ ਬਣਾਉਣ ਵੇਲੇ ਜੋ ਧੱਕਾ ਕੀਤਾ, ਉਹ ਹੁਣ ਚੋਣਾਂ ਵਿਚ ਹੋਰ ਵੀ ਖ਼ਤਰਨਾਕ 

ਪਸੀਨਾ ਤਾਂ ਸਾਰਿਆਂ ਨੂੰ ਆਉਂਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਹ ਹਾਈਪ੍ਰਹਾਈਡ੍ਰੋਸਿਸ ਤੋਂ ਪੀੜਤ ਹੁੰਦੇ ਹਨ। ਉਨ੍ਹਾਂ ਦੇ ਪਸੀਨਾ ਗਲੈਂਡ ਵਿਚ ਗੜਬੜੀ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ। ਜ਼ਿਆਦਾ ਤਣਾਅ ਲੈਣਾ, ਤਮਾਕੂਨੋਸ਼ੀ, ਮੋਟਾਪਾ, ਜ਼ਿਆਦਾ ਦਵਾਈਆਂ ਅਤੇ ਮਸਾਲੇਦਾਰ ਚੀਜ਼ਾਂ ਖਾਣਾ ਵੀ ਪਸੀਨਾ ਆਉਣ ਦੀ ਸਮੱਸਿਆ ਹੈ।

ਇਹ ਵੀ ਪੜ੍ਹੋ: IPL 2024: ਲਖਨਊ ਸੁਪਰਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ 

ਔਰਤਾਂ ਨੂੰ ਗਰਭ ਅਵਸਥਾ ਦੌਰਾਨ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨੀਆਂ ਹੁੰਦੀਆਂ ਹਨ।  ਛੋਟੇ ਬੱਚਿਆਂ ਨੂੰ ਸਰੀਰ ਵਿਚ ਹਾਰਮੋਨਲ ਤਬਦੀਲੀਆਂ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਆਦਾ ਚਿੰਤਾ, ਡਰ ਅਤੇ ਤਣਾਅ ਆਦਿ ਕਾਰਨ ਬੱਚਿਆਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ। ਅਜਿਹੀ ਸਥਿਤੀ ਵਿਚ ਬੱਚਿਆਂ ਵਿਚ ਤਣਾਅ ਅਤੇ ਹਾਰਮੋਨਲ ਕਾਰਨਾਂ ਕਰ ਕੇ ਡਾਕਟਰ ਨਾਲ ਤੁਰਤ ਸੰਪਰਕ ਕੀਤਾ ਜਾਣਾ ਚਾਹੀਦਾ ਹੈ।

ਜ਼ਿਆਦਾ ਦੇਰ ਤਕ ਧੁੱਪ ਵਿਚ ਰਹਿਣ ਨਾਲ ਜ਼ਿਆਦਾ ਪਸੀਨਾ ਆਉਂਦਾ ਹੈ। ਇਸ ਤੋਂ ਇਲਾਵਾ ਚਮੜੀ ਵਿਚ ਸੜਕਣ, ਖੁਜਲੀ ਹੁੰਦੀ ਹੈ। ਇਸ ਲਈ ਜਦੋਂ ਜ਼ਰੂਰੀ ਕੰਮ ਹੋਵੇ ਤਾਂ ਹੀ ਧੁੱਪ ਵਿਚ ਬਾਹਰ ਆਉ। ਨਾਲ ਹੀ ਬਾਹਰ ਜਾਣ ਵੇਲੇ ਛਤਰੀ, ਐਨਕ, ਕੈਪ ਅਤੇ ਪਾਣੀ ਦੀ ਬੋਤਲ ਲੈ ਕੇ ਜਾਉ। ਹਲਕੇ ਕੋਸੇ ਪਾਣੀ ਵਿਚ ਲਵੈਂਡਰ ਤੇਲ ਦੀਆਂ ਕੱੁਝ ਬੂੰਦਾਂ ਪਾਉ। ਫਿਰ ਇਸ ਨੂੰ ਪਸੀਨੇ ਵਾਲੀ ਥਾਂ ’ਤੇ 15-20 ਮਿੰਟ ਲਈ ਲਗਾਉ ਅਤੇ ਫਿਰ ਇਸ ਨੂੰ ਪਾਣੀ ਨਾਲ ਸਾਫ਼ ਕਰੋ। ਕੁੱਝ ਦਿਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।

 ਤੇਜ ਪੱਤੇ ਦੇ ਕੁੱਝ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਇਸ ਨੂੰ ਹੱਥਾਂ ਅਤੇ ਪੈਰਾਂ ’ਤੇ ਲਗਾਉ। ਇਹ ਪਸੀਨੇ ਨਾਲ ਹੋਣ ਵਾਲੀ ਬਦਬੂ ਤੋਂ ਵੀ ਰਾਹਤ ਦੇਵੇਗਾ। ਕੋਸੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਮਿਕਸ ਕਰੋ। ਅਪਣੇ ਹੱਥਾਂ ਅਤੇ ਪੈਰਾਂ ਨੂੰ ਥੋੜ੍ਹੇ ਸਮੇਂ ਲਈ ਤਿਆਰ ਪਾਣੀ ਵਿਚ ਡੁੱਬੋ ਕੇ ਰੱਖੋ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਪਾਣੀ ਨਾਲ ਨਹਾ ਵੀ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਪਣੇ ਸਰੀਰ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। ਜੇ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਦਿਨ ਵਿਚ 2 ਵਾਰ ਨਹਾਉ। ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਤੋਂ ਪਰਹੇਜ਼ ਕਰੋ।  ਗ੍ਰੀਨ ਟੀ, ਹਰਬਲ ਚਾਹ, ਟਮਾਟਰ, ਗੰਨਾ, ਲੌਕੀ, ਖੀਰਾ, ਤਰਬੂਜ਼ ਆਦਿ ਜ਼ਿਆਦਾ ਸਬਜ਼ੀਆਂ ਅਤੇ ਫਲਾਂ ਦੇ ਜੂਸ ਦਾ ਸੇਵਨ ਕਰੋ।
ਵਾਰ-ਵਾਰ ਸਾਦਾ ਪਾਣੀ ਦੀ ਬਜਾਏ ਦਿਨ ਵਿਚ 2-3 ਵਾਰ ਨਿੰਬੂ ਪਾਣੀ ਦਾ ਸੇਵਨ ਕਰੋ। ਇਹ ਸਰੀਰ ਵਿਚ ਨਮਕ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ। ਜ਼ਿਆਦਾ ਤੰਗ ਕਪੜੇ ਪਹਿਨਣ ਨਾਲ ਵੀ ਪਸੀਨੇ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਸਥਿਤੀ ਵਿਚ ਸੂਤੀ ਕਪੜੇ ਪਹਿਨੋ। ਰੋਜ਼ਾਨਾ 8-10 ਗਲਾਸ ਪਾਣੀ ਪੀਉ।  ਨਿਯਮਿਤ ਤੌਰ ’ਤੇ ਅਪਣੇ ਚਿਹਰੇ ਅਤੇ ਅੱਖਾਂ ’ਤੇ ਕੁੱਝ ਦੇਰ ਲਈ ਬਰਫ਼ ਦੇ ਕਿਊਬ ਰੱਖੋ। ਤੁਸੀਂ ਇਸ ਨਾਲ ਤਾਜ਼ਗੀ ਮਹਿਸੂਸ ਕਰੋਗੇ।

(For more Punjabi news apart from Sweating of hands and feet Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੋਸਤਾਂ-ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਿਡਾਰੀਆਂ ਨੂੰ ਓਲੰਪਿਕ ਲਈ ਤਿਆਰ ਕਰ ਰਿਹਾ ਫ਼ੌਜੀ ਪਤੀ-

17 Sep 2024 9:18 AM

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM
Advertisement