
ਸਰੋਂ ਦਾ ਤੇਲ ਜ਼ਿਆਦਾਤਰ ਹਰ ਘਰ ਵਿਚ ਇਸਤੇਮਾਲ ਹੁੰਦਾ ਹੈ। ਕਦੇ ਤੁਸੀਂ ਇਸ ਨਾਲ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ ਵਿਚ ਤੜਕਾ ਲਗਾਉਂਦੇ ਹੋ। ਤੁਸੀਂ ਇਸ...
ਸਰੋਂ ਦਾ ਤੇਲ ਜ਼ਿਆਦਾਤਰ ਹਰ ਘਰ ਵਿਚ ਇਸਤੇਮਾਲ ਹੁੰਦਾ ਹੈ। ਕਦੇ ਤੁਸੀਂ ਇਸ ਨਾਲ ਸਿਰ ਦੀ ਮਾਲਿਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ ਵਿਚ ਤੜਕਾ ਲਗਾਉਂਦੇ ਹੋ। ਤੁਸੀਂ ਇਸ ਤੇਲ ਨੂੰ ਚਾਹੇ ਖਾਓ ਜਾਂ ਫਿਰ ਲਗਾਓ, ਹਰ ਰੂਪ ਵਿਚ ਇਹ ਤੁਹਾਨੂੰ ਫ਼ਾਇਦਾ ਹੀ ਪਹੁੰਚਾਉਂਦਾ ਹੈ। ਇੰਨਾ ਹੀ ਨਹੀਂ, ਸਿਰ ਤੋਂ ਲੈ ਕੇ ਪੈਰ ਤੱਕ ਹਰ ਸਮੱਸਿਆ ਨੂੰ ਦੂਰ ਕਰਨ ਵਿਚ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਸਰੋਂ ਦੇ ਤੇਲ ਦੀ ਵਰਤੋਂ ਕਰਨ ਦੇ ਤਰੀਕਿਆਂ ਬਾਰੇ।
Mustard oil for hair
ਜੇਕਰ ਤੁਹਾਡੇ ਵਾਲ ਰੁੱਖੇ, ਦੋਮੁੰਹੇ, ਪਤਲੇ ਜਾਂ ਵਾਰ - ਵਾਰ ਟੁੱਟਦੇ ਹਨ ਤਾਂ ਤੁਸੀਂ ਅਪਣੇ ਸਿਰ ਵਿਚ ਸਰੋਂ ਦੇ ਤੇਲ ਦੀ ਮਾਲੀਸ਼ ਕਰੋ। ਸਰੋਂ ਦੇ ਤੇਲ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ਿਅਮ, ਮੈਗਨੀਸ਼ਿਅਮ, ਆਇਰਨ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ। ਜੋ ਤੁਹਾਡੇ ਵਾਲਾਂ ਦੀ ਹਰ ਸਮੱਸਿਆ ਨੂੰ ਦੂਰ ਕਰ ਕੇ ਉਸ ਨੂੰ ਸੰਘਣਾ ਕਰਨ ਅਤੇ ਨਵੇਂ ਵਾਲ ਉਗਾਉਣ 'ਚ ਮਦਦ ਕਰਦਾ ਹੈ।
Mustard oil for ear
ਜੇਕਰ ਤੁਹਾਨੂੰ ਅਕਸਰ ਕੰਨ ਵਿਚ ਦਰਦ ਰਹਿੰਦਾ ਹੈ ਤਾਂ ਵੀ ਤੁਸੀਂ ਸਰੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਦਰਦ ਦੇ ਸਮੇਂ ਇਸ ਨੂੰ ਕੰਨ ਵਿਚ ਪਾਉਣ ਨਾਲ ਤੁਰਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਪਾ ਕੇ ਗਰਮ ਕਰ ਕੇ ਵੀ ਕੰਨ ਵਿਚ ਪਾਇਆ ਜਾ ਸਕਦਾ ਹੈ।
Mustard oil for teeth
ਦੰਦਾਂ ਦੇ ਦਰਦ ਅਤੇ ਪਾਇਰਿਆ ਤੋਂ ਲੈ ਕੇ ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਵਿਚ ਸਰੋਂ ਦਾ ਤੇਲ ਕਾਫ਼ੀ ਪਰਭਾਵੀ ਹੁੰਦਾ ਹੈ। ਦੰਦ ਵਿਚ ਦਰਦ ਹੋਣ 'ਤੇ ਤੁਸੀਂ ਸਰੋਂ ਦੇ ਤੇਲ ਨੂੰ ਦਰਦ ਵਾਲੀ ਜਗ੍ਹਾ 'ਤੇ ਲਗਾਓ। ਉਥੇ ਹੀ ਪਾਇਰਿਆ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਤੇਲ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਰੋਜ਼ ਇਸ ਤੋਂ ਮੰਜਨ ਕਰੋ। ਥੋੜ੍ਹੇ ਦਿਨ ਵਿਚ ਤੁਹਾਡਾ ਪਾਇਰਿਆ ਠੀਕ ਹੋ ਜਾਵੇਗਾ।
Mustard oil
ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇ ਪਰ ਸਰੋਂ ਦਾ ਤੇਲ ਧੁੰਨੀ ਵਿਚ ਲਗਾਉਣ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਜੇਕਰ ਤੁਹਾਡੇ ਬੁੱਲ੍ਹ ਫੱਟ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਸਰੋਂ ਦਾ ਤੇਲ ਧੁੰਨੀ ਵਿਚ ਲਗਾਓ, ਸਵੇਰੇ ਤੱਕ ਬੁੱਲ੍ਹ ਮੁਲਾਇਮ ਹੋ ਜਾਣਗੇ। ਸਰੋਂ ਦਾ ਤੇਲ ਚਮੜੀ ਲਈ ਮਾਸ਼ਚਰਾਇਜ਼ਰ ਦਾ ਵੀ ਕੰਮ ਕਰਦਾ ਹੈ।
Mustard oil
ਜਿਨ੍ਹਾਂ ਲੋਕਾਂ ਨੂੰ ਦਮੇ ਦੀ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਨੂੰ ਵੀ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਦਰਅਸਲ, ਸਰੋਂ ਦੇ ਤੇਲ ਵਿਚ ਮੈਗਨੀਸ਼ਿਅਮ ਅਤੇ ਸੇਲੇਨਿਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਇਸ ਲਈ ਇਹ ਦਮੇ ਦੇ ਰੋਗੀਆਂ ਲਈ ਇਕ ਚੰਗਾ ਕੁਦਰਤੀ ਉਪਚਾਰ ਹੈ। ਦਮੇ ਦੇ ਦੌਰੇ ਵਿਚ ਸਰੋਂ ਦੇ ਤੇਲ ਨਾਲ ਛਾਤੀ ਉਤੇ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ।