
ਸੁੱਜੀ ਹੋਈ ਉਂਗਲੀਆਂ ਦੇ ਕਾਰਨ ਕੰਮ ਵਿਚ ਵੀ ਮੁਸ਼ਕਿਲ ਹੁੰਦੀ ਹੈ, ਇਸ ਲਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨ ਲੱਗਦੇ ਹਨ ਪਰ ...
ਸੁੱਜੀ ਹੋਈ ਉਂਗਲੀਆਂ ਦੇ ਕਾਰਨ ਕੰਮ ਵਿਚ ਵੀ ਮੁਸ਼ਕਿਲ ਹੁੰਦੀ ਹੈ, ਇਸ ਲਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨ ਲੱਗਦੇ ਹਨ ਪਰ ਰਸੋਈ ਵਿਚ ਰੱਖੀ ਕੁੱਝ ਚੀਜ਼ਾਂ ਇਸ ਦੇ ਲਈ ਕਾਫ਼ੀ ਹਨ। ਠੰਡ ਦੇ ਸੰਪਰਕ ਵਿਚ ਆਉਣ ਨਾਲ ਸਰੀਰ ਦੀ ਕੁੱਝ ਨਸਾਂ ਸਿਕੁੜ ਜਾਂਦੀਆਂ ਹਨ। ਇਸ ਦਾ ਸਿੱਧਾ ਅਸਰ ਬਲੱਡ ਸਰਕੁਲੇਸ਼ਨ 'ਤੇ ਪੈਂਦਾ ਹੈ, ਜਿਸ ਦੇ ਨਾਲ ਹੱਥਾਂ - ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ।
hand care
ਕਈ ਵਾਰ ਸੋਜ ਦੇ ਨਾਲ - ਨਾਲ ਉਂਗਲੀਆਂ 'ਤੇ ਲਾਲਗੀ, ਜਲਨ ਅਤੇ ਖੁਰਕ ਵੀ ਹੋਣ ਲੱਗਦੀ ਹੈ ਅਤੇ ਕਈ ਵਾਰ ਉਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਮਨੁੱਖ ਦੇ ਸਰੀਰ ਦੇ ਹਰ ਅੰਗ ਦਾ ਅਪਣਾ ਮਹੱਤਵ ਹੁੰਦਾ ਹੈ। ਹੱਥ ਸਾਡੇ ਰੋਜ਼ ਦੇ ਕੰਮਾਂ 'ਚ ਕਾਫੀ ਸਾਥ ਨਿਭਾਉਂਦੇ ਹਨ। ਇਸੇ ਕਾਰਣ ਸਾਡੇ ਸਰੀਰ ਦੇ ਅੰਦਰ ਅਤੇ ਬਾਹਰ ਦਾ ਅਸਰ ਹੱਥਾਂ 'ਤੇ ਵੀ ਆਉਂਦਾ ਹੈ। ਵੈਸੇ ਤਾਂ ਸਰੀਰ ਦਾ ਹਰ ਅੰਗ ਸਾਡੇ ਅੰਦਰ ਦੀ ਪੜਤਾਲ ਕਰਵਾਉਂਦਾ ਹੈ।
hand
ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਅੱਖਾਂ, ਚਿਹਰੇ ਦੇ ਰੰਗ, ਹੋਠਾਂ ਦੇ ਰੰਗ ਆਦਿ ਹੋਰ ਬਹੁਤ ਕੁਝ ਸਰੀਰ ਸਾਨੂੰ ਦੱਸ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੱਥਾਂ ਬਾਰੇ। ਜੇਕਰ ਤੁਹਾਡਾ ਹੱਥ ਜ਼ਿਆਦਾ ਦੇਰ ਤੱਕ ਲਾਲ ਰਹਿੰਦਾ ਹੈ ਤਾਂ ਇਹ ਲੀਵਰ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਜੇਕਰ ਕੋਈ ਗਰਭਵਤੀ ਔਰਤ ਹੈ ਤਾਂ ਖੂਨ ਦਾ ਦੌਰਾ ਵੱਧਣ ਨਾਲ ਹੱਥ ਲਾਲ ਹੋਣਾ ਆਮ ਗੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੱਛਣਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
Mustard oil
ਸਰੋਂ ਦਾ ਤੇਲ - 4 ਚਮਚ ਸਰੋਂ ਦਾ ਤੇਲ ਅਤੇ 1 ਚਮਚ ਸੇਂਧਾ ਲੂਣ ਨੂੰ ਮਿਲਾ ਕੇ ਗਰਮ ਕਰੋ। ਹੁਣ ਇਸ ਨੂੰ ਸੋਣ ਤੋਂ ਪਹਿਲਾਂ ਹੱਥਾਂ - ਪੈਰਾਂ ਦੀਆਂ ਉਂਗਲੀਆਂ 'ਤੇ ਲਗਾਓ ਅਤੇ ਜੁਰਾਬਾਂ ਪਹਿਨ ਕੇ ਸੋ ਜਾਓ। ਇਸ ਨਾਲ ਕੁੱਝ ਸਮੇਂ ਵਿਚ ਹੀ ਉਂਗਲੀਆਂ ਦਾ ਸੋਜਾ ਦੂਰ ਹੋ ਜਾਵੇਗਾ। ਤੁਸੀਂ ਚਾਹੋ ਤਾਂ ਜੈਤੂਨ ਦੇ ਤੇਲ ਨੂੰ ਗਰਮ ਕਰ ਕੇ ਉਸ ਨਾਲ ਮਾਲਿਸ਼ ਵੀ ਕਰ ਸਕਦੇ ਹੋ।
Onion
ਪਿਆਜ - ਐਂਟੀ - ਬਾਇਓਟਿਕ ਅਤੇ ਐਂਟੀ - ਸੇਪਟਿਕ ਗੁਣ ਹੋਣ ਦੇ ਕਾਰਨ ਪਿਆਜ ਵੀ ਉਂਗਲੀਆਂ ਵਿਚ ਹੋਣੀ ਵਾਲੀ ਸੋਜ ਨੂੰ ਦੂਰ ਕਰਦਾ ਹੈ। ਪਿਆਜ ਦੇ ਰਸ ਨੂੰ ਸੋਜ ਵਾਲੀ ਜਗ੍ਹਾ ਉੱਤੇ ਲਗਾ ਕੇ ਕੁੱਝ ਦੇਰ ਛੱਡ ਦਿਓ। ਇਸ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।
Lemon
ਨਿੰਬੂ ਦਾ ਰਸ - ਨਿੰਬੂ ਦਾ ਰਸ ਵੀ ਸੋਜ ਨੂੰ ਘੱਟ ਕਰਣ ਲਈ ਕਿਸੇ ਅਚੂਕ ਔਸ਼ਧੀ ਤੋਂ ਘੱਟ ਨਹੀਂ ਹੈ। ਹੱਥ ਜਾਂ ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਹੋਣ 'ਤੇ ਨਿੰਬੂ ਦਾ ਰਸ ਲਗਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
Potato
ਆਲੂ - ਆਲੂ ਕੱਟ ਕੇ ਉਸ ਵਿਚ ਲੂਣ ਮਿਲਾਓ ਅਤੇ ਫਿਰ ਇਸ ਨੂੰ ਸੁੱਜੀ ਹੋਈ ਉਂਗਲੀਆਂ 'ਤੇ ਲਗਾਓ। ਇਸ ਨਾਲ ਤੁਹਾਨੂੰ ਕੁੱਝ ਸਮੇਂ ਵਿਚ ਹੀ ਅਸਰ ਵਿਖਾਈ ਦੇਵੇਗਾ ਪਰ ਇਸ ਦੌਰਾਨ ਭੋਜਨ ਵਿਚ ਲੂਣ ਘੱਟ ਇਸਤੇਮਾਲ ਕਰੋ।