Health News: ਜੇਕਰ ਤੁਸੀਂ ਵੀ ਪਲਾਸਟਿਕ ਦੀਆਂ ਬੋਤਲਾਂ ’ਚ ਪੀਂਦੇ ਹੋ ਪਾਣੀ ਤਾਂ ਹੋ ਜਾਉ ਸਾਵਧਾਨ, ਸਿਹਤ ਲਈ ਹੈ ਬਹੁਤ ਹਾਨੀਕਾਰਕ
Published : Mar 27, 2025, 6:40 am IST
Updated : Mar 27, 2025, 10:45 am IST
SHARE ARTICLE
If you also drink water in plastic bottles, then be careful Health News
If you also drink water in plastic bottles, then be careful Health News

Health News: ਮਿੱਟੀ ਅਤੇ ਤਾਂਬੇ ਦੇ ਭਾਂਡਿਆਂ ਤੋਂ ਸਾਡੇ ਸਰੀਰ ਨੂੰ ਚੰਗੀ ਮਾਤਰਾ ਵਿਚ ਪੋਸ਼ਕ ਤੱਤ ਮਿਲ ਰਹੇ ਹਨ

ਅਸੀਂ ਅਕਸਰ ਡਾਕਟਰਾਂ ਅਤੇ ਸੋਸ਼ਲ ਮੀਡੀਆ ’ਤੇ ਸੁਣਦੇ ਹਾਂ ਕਿ ਪਲਾਸਟਿਕ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਉਪਲਬਧ ਪਾਣੀ ਸਿਹਤ ਲਈ ਹਾਨੀਕਾਰਕ ਹੈ। ਪਰ ਹੁਣ ਵਿਗਿਆਨੀਆਂ ਦੀ ਖੋਜ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਵਿਗਿਆਨੀਆਂ ਅਨੁਸਾਰ ਪਲਾਸਟਿਕ ਦੀਆਂ ਬੋਤਲਾਂ ਵਿਚ ਭਰੇ ਪਾਣੀ ਵਿਚ ਪਲਾਸਟਿਕ ਦੇ ਲੱਖਾਂ ਛੋਟੇ ਕਣ ਮੌਜੂਦ ਹਨ।

ਇਹ ਦਿਮਾਗ, ਦਿਲ ਅਤੇ ਗੁਰਦਿਆਂ ਸਮੇਤ ਹੋਰ ਅੰਗਾਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਮਾਹਰਾਂ ਨੇ ਦਸਿਆ ਕਿ ਪੁਰਾਣੇ ਸਮਿਆਂ ਵਿਚ ਮਟਕੋਰ ਤਾਂਬੇ ਦੇ ਭਾਂਡਿਆਂ ਵਿਚ ਪੀਣ ਵਾਲਾ ਪਾਣੀ ਸਟੋਰ ਕੀਤਾ ਜਾਂਦਾ ਸੀ। ਅੱਜ ਵੀ ਪੇਂਡੂ ਖੇਤਰਾਂ ਵਿਚ ਦਾਦੀ ਇਨ੍ਹਾਂ ਭਾਂਡਿਆਂ ਦੀ ਵਰਤੋਂ ਕਰਦੇ ਰਹਿੰਦੇ ਹਨ। ਹਾਲਾਂਕਿ ਆਧੁਨਿਕ ਸਮੇਂ ਵਿਚ ਲੋਕ ਪਲਾਸਟਿਕ ਦੀਆਂ ਬੋਤਲਾਂ ਦੀ ਸੱਭ ਤੋਂ ਵੱਧ ਵਰਤੋਂ ਕਰਦੇ ਹਨ। ਪਲਾਸਟਿਕ ਦੀ ਵਰਤੋਂ ਪਾਣੀ ਭਰਨ ਤੋਂ ਲੈ ਕੇ ਖਪਤ ਤਕ ਹਰ ਪਾਸੇ ਦੇਖਣ ਨੂੰ ਮਿਲਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਮਿੱਟੀ ਅਤੇ ਤਾਂਬੇ ਦੇ ਭਾਂਡਿਆਂ ਤੋਂ ਸਾਡੇ ਸਰੀਰ ਨੂੰ ਚੰਗੀ ਮਾਤਰਾ ਵਿਚ ਪੋਸ਼ਕ ਤੱਤ ਮਿਲ ਰਹੇ ਹਨ। ਹਾਲਾਂਕਿ ਅੱਜ ਦੇ ਸਮੇਂ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬਹੁਤ ਵੱਧ ਗਈ ਹੈ ਜਿਸ ਕਾਰਨ ਸਰੀਰ ਨੂੰ ਕਈ ਬੀਮਾਰੀਆਂ ਦਾ ਖ਼ਤਰਾ ਹੈ। ਬੋਤਲਾਂ ਵਿਚੋਂ ਮਾਈਕ੍ਰੋ ਪਲਾਸਟਿਕ ਸਾਡੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਹੀ ਇਹ ਸਾਡੇ ਦਿਮਾਗ ਦੇ ਸੈੱਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਅਮਰੀਕੀ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਪਲਾਸਟਿਕ ਦੀ ਬੋਤਲ ਦੇ ਪਾਣੀ ਵਿਚ ਲੱਖਾਂ ਛੋਟੇ ਪਲਾਸਟਿਕ ਦੇ ਕਣ ਮੌਜੂਦ ਹਨ। ਵਿਗਿਆਨੀਆਂ ਦਾ ਦਾਅਵਾ ਹੈ ਕਿ ਖੋਜ ਦੌਰਾਨ ਇਕ ਲੀਟਰ ਬੋਤਲਬੰਦ ਪਾਣੀ ਵਿਚ ਕਰੀਬ 2.4 ਲੱਖ ਕਣ ਪਾਏ ਗਏ। ਉਨ੍ਹਾਂ ਨੇ ਕਈ ਕੰਪਨੀਆਂ ਵਲੋਂ ਵੇਚੇ ਜਾ ਰਹੇ ਪਾਣੀ ਦੀ ਜਾਂਚ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਕਣਾਂ ਦੀ ਗਿਣਤੀ ਪਹਿਲਾਂ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement