
ਅੱਖਾਂ ਦੀ ਰੌਸ਼ਨੀ ਹੋਵੇਗੀ ਤੇਜ਼ ਤੇ ਦੂਰ ਹੋਣਗੀਆਂ ਕਈ ਬੀਮਾਰੀਆਂ
ਮੋਹਾਲੀ : ਅਸੀਂ ਸਾਰੇ ਜਾਣਦੇ ਹਾਂ ਕਿ ਅੱਖਾਂ ਸਾਡੇ ਸਰੀਰ ਦਾ ਸਭ ਤੋਂ ਕੋਮਲ ਹਿੱਸਾ ਹਨ, ਪਰ ਅਸੀਂ ਇਨ੍ਹਾਂ 'ਤੇ ਸਭ ਤੋਂ ਵੱਧ ਦਬਾਅ ਪਾਉਂਦੇ ਹਾਂ। ਘੰਟਿਆਂ ਬੱਧੀ ਮੋਬਾਈਲ ਦੇਖਣਾ, ਕੰਪਿਊਟਰ, ਲੈਪਟਾਪ ਜਾਂ ਧੂੜ ਭਰੀ ਹਵਾ ਤੇ ਧੁੱਪ ਆ੍ਦਿ ’ਚ ਬੈਠਣਾ ਸਭ ਤੋਂ ਵੱਧ ਪ੍ਰਭਾਵਤ ਕਰਦਾ ਹੈ। ਅਜਿਹੇ 'ਚ ਛੋਟੀ ਉਮਰ 'ਚ ਹੀ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਇਸ ਦੀ ਰੌਸ਼ਨੀ ਵੀ ਪ੍ਰਭਾਵਤ ਹੋਣ ਲੱਗਦੀ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ 6 ਅਜਿਹੇ ਸੁਪਰਫ਼ੂਡ ਜੋ ਅੱਖਾਂ ਦੀ ਰੌਸ਼ਨੀ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹਨ।
ਗਾਜਰ
ਗਾਜਰ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੀ ਹੈ, ਜੋ ਵਿਟਾਮਿਨ ਏ ਦਾ ਵਧੀਆ ਸਰੋਤ ਹੈ। ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਅਤੇ ਰਾਤ ਦੇ ਅੰਨ੍ਹੇਪਣ ਲਈ ਫ਼ਾਇਦੇਮੰਦ ਹੈ। ਗਾਜਰ ਤੋਂ ਇਲਾਵਾ ਹੋਰ ਨਾਰੰਗੀ ਸਬਜ਼ੀਆਂ ਜਿਵੇਂ ਕਿ ਸ਼ਕਰਕੰਦੀ ਅਤੇ ਕੱਦੂ ਵੀ ਬੀਟਾ-ਕੈਰੋਟੀਨ ਦੇ ਚੰਗੇ ਸਰੋਤ ਹਨ।
ਪਾਲਕ
ਪਾਲਕ ਵਿਚ ਲੂਟੀਨ ਅਤੇ ਜ਼ੀਐਕਸੈਂਥਿਨ ਦਾ ਕਾਫ਼ੀ ਮਾਤਰਾ ਪਾਈ ਜਾਂਦੀ ਹੈ, ਇਰ ਦੋ ਐਂਟੀਆਕਸੀਡੈਂਟ ਜੋ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਣ, ਮੋਤੀਆਬਿੰਦ ਦੇ ਜੋਖਮ ਨੂੰ ਘਟਾਉਣ ਲਈ ਵਧੀਆ ਮੰਨੇ ਜਾਂਦੇ ਹਨ। ਇੰਨਾ ਹੀ ਨਹੀਂ, ਇਹ ਐਂਟੀਆਕਸੀਡੈਂਟ ਰੈਟਿਨਾ ਨੂੰ ਹਾਨੀਕਾਰਕ ਨੀਲੀਆਂ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ: ਖ਼ੁਦ ਨੂੰ ਮੰਤਰੀ ਦਾ ਪੀ.ਏ. ਦੱਸ ਕੇ 'ਆਪ' ਮਹਿਲਾ ਆਗੂ ਨੂੰ ਤੰਗ ਕਰ ਰਿਹਾ ਸੀ ਸ਼ਖ਼ਸ, ਦਰਜ ਹੋਈ ਐਫ਼.ਆਈ.ਆਰ.
ਮੱਛੀ
ਫੈਟੀ ਮੱਛੀ ਜਿਵੇਂ ਕਿ ਸੈਲਮਨ, ਟੂਨਾ ਅਤੇ ਮੈਕਰੇਲ ਉਮੇਗਾ -3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹ ਸਿਹਤਮੰਦ ਚਰਬੀ ਰੈਟੀਨਾ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਕਰਦੀ ਹੈ। ਇਸ ਦੀ ਵਰਤੋਂ ਸੁੱਕੀਆਂ ਅੱਖਾਂ ਅਤੇ ਮੋਤੀਆਬਿੰਦ ਦੇ ਲੱਛਣਾਂ ਨੂੰ ਵੀ ਘਟਾਉਂਦੀ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਜਾਂ ਮੱਛੀ ਦਾ ਸੇਵਨ ਨਹੀਂ ਕਰਦੇ, ਤਾਂ ਤੁਸੀਂ ਫ਼ਲੈਕਸਸੀਡ ਅਤੇ ਚਿਆ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ।
ਖੱਟੇ ਫੱਲ
ਸੰਤਰੇ, ਨਿੰਬੂ ਅਤੇ ਅੰਗੂਰ ਆਦਿ ਵਰਗੇ ਫੱਲ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਅੱਖਾਂ ਵਿਚ ਸਿਹਤਮੰਦ ਖ਼ੂਨ ਦੇ ਸੈੱਲਾਂ ਨੂੰ ਬਣਾਈ ਰਖਣ ਵਿਚ ਮਦਦਗਾਰ ਹੁੰਦੇ ਹਨ। ਵਿਟਾਮਿਨ ਸੀ ਮੋਤੀਆਬਿੰਦ ਦੇ ਖ਼ਤਰੇ ਨੂੰ ਘਟਾਉਣ ਅਤੇ ਅੱਖਾਂ ਦੀ ਲਾਗ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।
ਆਂਡੇ
ਆਂਡੇ ਵਿਚ ਅੱਖਾਂ ਲਈ ਜ਼ਰੂਰੀ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਸ ਵਿਚ ਲੂਟੀਨ, ਜ਼ੈਕਸਨਥਿਨ, ਵਿਟਾਮਿਨ ਈ ਅਤੇ ਜ਼ਿੰਕ ਸ਼ਾਮਲ ਹਨ। ਲੂਟੀਨ ਅਤੇ ਜ਼ੈਕਸਨਥਿਨ ਹਾਨੀਕਾਰਕ ਨੀਲੀਆਂ ਕਿਰਨਾਂ ਨੂੰ ਫਿਲਟਰ ਕਰਨ ਅਤੇ ਅੱਖਾਂ ਦੀਆਂ ਪੁਰਾਣੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦ ਕਰਦੇ ਹਨ, ਜਦੋਂ ਕਿ ਵਿਟਾਮਿਨ ਈ ਅਤੇ ਜ਼ਿੰਕ ਅੱਖਾਂ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ।
ਗਿਰੀਦਾਰ ਭੋਜਨ ਅਤੇ ਬੀਜ
ਬਦਾਮ, ਅਖਰੋਟ, ਸੂਰਜਮੁਖੀ ਦੇ ਬੀਜ ਅਤੇ ਫ਼ਲੈਕਸਸੀਡ ਵਿਟਾਮਿਨ ਈ ਅਤੇ ਓਮੇਗਾ -3 ਫੈਟੀ ਐਸਿਡ ਦੇ ਸਾਰੇ ਚੰਗੇ ਸਰੋਤ ਹਨ। ਵਿਟਾਮਿਨ ਈ ਅੱਖਾਂ ਨੂੰ ਫ਼ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਇਨ੍ਹਾਂ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰ ਕੇ ਤੁਸੀਂ ਵੀ ਲਾਭ ਲੈ ਸਕਦੇ ਹੋ।