ਲੋਕਾਂ ਦੀ ਸਿਹਤ, ਸੁਰੱਖਿਆ ਤੇ ਬਚਾਉ ਵਿਚ ਵੀ ਆਤਮਨਿਰਭਰ ਹੋਵੇ ਦੇਸ਼
Published : Jun 18, 2019, 3:13 pm IST
Updated : Jun 18, 2019, 3:13 pm IST
SHARE ARTICLE
Country is also self-sufficient in the health, safety and protection of people
Country is also self-sufficient in the health, safety and protection of people

ਭਾਰਤ ਨੇ ਅਰਬਾਂ-ਖਰਬਾਂ ਰੁਪਏ ਖ਼ਰਚ ਕੇ ਦੇਸ਼ ਅੰਦਰ ਏਨੇ ਘਾਤਕ ਹਥਿਆਰ ਜਿਨ੍ਹਾਂ ਵਿਚ ਮਿਜ਼ਾਈਲਾਂ, ਲੜਾਕੂ ਜਹਾਜ਼ ਤੇ ਹੋਰ ਸਮਾਨ ਇਕੱਠਾ ਕਰ ਕੇ ਦੁਨੀਆਂ ਅੰਦਰ...

ਭਾਰਤ ਨੇ ਅਰਬਾਂ-ਖਰਬਾਂ ਰੁਪਏ ਖ਼ਰਚ ਕੇ ਦੇਸ਼ ਅੰਦਰ ਏਨੇ ਘਾਤਕ ਹਥਿਆਰ ਜਿਨ੍ਹਾਂ ਵਿਚ ਮਿਜ਼ਾਈਲਾਂ, ਲੜਾਕੂ ਜਹਾਜ਼ ਤੇ ਹੋਰ ਸਮਾਨ ਇਕੱਠਾ ਕਰ ਕੇ ਦੁਨੀਆਂ ਅੰਦਰ ਇਕ ਮਹਾਨ ਲੜਾਕੂ ਸ਼ਕਤੀ ਬਣਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਕਿਸੇ ਵੀ ਦੇਸ਼ ਨੂੰ ਦੁਸ਼ਮਣ ਦੇਸ਼ ਤੋਂ ਬਚਾਉਣ ਲਈ ਤੇ ਅਪਣੀ ਰਖਿਆ ਲਈ ਹਥਿਆਰਾਂ ਵਿਚ ਆਤਮ ਨਿਰਭਰ ਹੋਣਾ ਜ਼ਰੂਰੀ ਹੈ। ਪਰ ਅਪਣੇ ਲੋਕਾਂ ਦੀ ਸਿਹਤ, ਸੁਰੱਖਿਆ ਤੇ ਬਚਾਉ ਲਈ ਵੀ ਹਰ ਦੇਸ਼ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਪਰ ਭਾਰਤ ਬਾਹਰਲੇ ਦੇਸ਼ਾਂ ਦਾ ਮੁਕਾਬਲਾ ਕਰਨ ਲਈ ਤਾਂ ਸ਼ਕਤੀਸ਼ਾਲੀ ਹੈ ਤਾਕਿ ਕਿਸੇ ਵੀ ਜੰਗ ਸਮੇਂ ਦੇਸ਼ ਦੇ ਲੋਕਾਂ ਤੇ ਕੁਦਰਤੀ ਸੋਗਾਤਾਂ ਦੀ ਰਖਿਆ ਹੋ ਸਕੇ। ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਦੇਸ਼ ਅੰਦਰ ਕੁਦਰਤੀ ਜਾਂ ਮਨੁੱਖੀ ਆਫ਼ਤਾਵਾਂ ਸਮੇਂ ਲੋਕਾਂ ਦੀ ਜਾਨ ਤੇ ਮਾਲ ਦੀ ਰਖਿਆ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਤੇ ਪਹਿਲਾ ਫ਼ਰਜ਼ ਬਣਦਾ ਹੈ। 

Missile-2Missile

ਦੇਸ਼ ਅੰਦਰ ਅਕਸਰ ਸਿਆਣੇ ਲੋਕ ਸੰਕਟ ਸਮੇਂ ਮਰਦੇ ਲੋਕਾਂ ਦੇ ਬਚਾਉ ਵਿਚ ਫ਼ੇਲ੍ਹ ਹੁੰਦੀਆਂ ਸਰਕਾਰੀ ਏਜੰਸੀਆਂ ਨੂੰ ਵੇਖ ਕੇ ਵਿਚਾਰ ਦਿੰਦੇ ਹਨ ਕਿ ਜਿਸ ਸੂਬੇ ਅੰਦਰ ਦੁਨੀਆਂ ਦੀ ਸੱਭ ਤੋਂ ਉੱਚੀ ਮੂਰਤੀ ਸਰਕਾਰ ਵਲੋਂ ਲਗਾਈ ਗਈ ਹੈ, ਉੱਥੇ ਸੂਰਤ ਵਿਚ ਵਾਪਰੇ ਅੱਗ ਦੇ ਕਾਂਡ ਸਮੇਂ ਨੌਜੁਆਨਾਂ ਨੂੰ ਬਚਾਉਣ ਲਈ ਅੱਗ ਬੁਝਾਊ ਦਸਤੇ ਕੋਲ 30 ਮੀਟਰ ਉੱਚੀ ਪੌੜੀ ਵੀ ਨਹੀਂ ਸੀ। ਜਿਸ ਦੇਸ਼ ਦੀ ਮਿਜ਼ਾਈਲ 10 ਮਿੰਟਾਂ ਵਿਚ 1000 ਕਿਲੋਮੀਟਰ ਦੂਰ ਤਕ ਜਾ ਕੇ ਤਬਾਹੀ ਕਰ ਸਕਦੀ ਹੈ, ਉੱਥੇ 100 ਫੁੱਟ ਡੂੰਘੇ ਖੱਡੇ ਵਿਚ ਡਿੱਗੇ ਬੱਚੇ ਨੂੰ ਬਚਾਉਣ ਲਈ ਤਿੰਨ-ਚਾਰ ਦਿਨ-ਰਾਤ ਕੜੀ ਮਸ਼ੱਕਤ ਕਰਨੀ ਪੈਂਦੀ ਹੈ ਪਰ ਫਿਰ ਵੀ ਕਈ ਵਾਰ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਦਾ, ਕਿਉਂਕਿ ਸਾਡਾ ਦੇਸ਼ ਬਾਹਰਲੇ ਦੇਸ਼ਾਂ ਨਾਲ ਲੜਾਈ ਕਰਨ ਲਈ ਤਾਂ ਪੂਰੀ ਤਿਆਰੀ ਕਰ ਰਿਹਾ ਹੈ ਪਰ ਦੇਸ਼ ਅੰਦਰਲੀਆਂ ਆਫ਼ਤਾਵਾਂ, ਦੁਰਘਟਨਾਵਾਂ, ਸੜਕ ਹਾਦਸਿਆਂ,  ਅੱਗ ਦੀਆਂ ਘਟਨਾਵਾਂ ਤੇ ਡੁੱਬਣ ਦੀਆਂ ਘਟਨਾਵਾਂ ਸਮੇਂ ਬਚਾਉਣ ਲਈ 10 ਫ਼ੀ ਸਦੀ ਵੀ ਤਿਆਰ ਨਹੀਂ ਹੈ।

108 ambulance108 ambulance

ਦੁਰਘਟਨਾਵਾਂ ਸਮੇਂ 112 ਨੰਬਰ, 101 ਨੰਬਰ ਜਾਂ 108 ਨੰਬਰ ਤੇ ਫ਼ੋਨ ਕਰ ਕੇ 30 ਤੋਂ 60 ਮਿੰਟ ਤਕ ਜ਼ਿੰਦਗੀ ਬਚਾਊ ਟੀਮਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਇਸ ਸਮੇਂ ਦੌਰਾਨ ਹੀ 60 ਫ਼ੀ ਸਦੀ ਪੀੜਤ ਦਮ ਤੋੜ ਦਿੰਦੇ ਹਨ ਜੋ ਅਸਾਨੀ ਨਾਲ ਬੱਚ ਸਕਦੇ ਸਨ। ਦੇਸ਼ ਅੰਦਰ ਹਰ ਰੋਜ਼ ਸੜਕਾਂ ਉੱਤੇ 2 ਹਜ਼ਾਰ ਦੇ ਕਰੀਬ ਲੋਕ ਹਾਦਸਿਆਂ ਕਰ ਕੇ ਜ਼ਖ਼ਮੀ ਹੁੰਦੇ ਹਨ, ਜਿਨ੍ਹਾਂ ਵਿਚੋਂ 400 ਤੋਂ ਵੱਧ ਸੜਕਾਂ ਉੱਤੇ ਹੀ ਦਮ ਤੋੜ ਦਿੰਦੇ ਹਨ ਕਿਉਂਕਿ ਹੈਲਪ ਲਾਈਨ ਉਤੇ ਫ਼ੋਨ ਕਰਨ ਮਗਰੋਂ 30 ਤੋਂ 60 ਮਿੰਟ ਪੀੜਤ ਜੀਊਂਦੇ ਰਹਿਣ ਲਈ ਤੜਫ਼ ਨਹੀਂ ਸਕਦਾ। ਜਿਹੜੇ ਹਸਪਤਾਲ ਪਹੁੰਚਦੇ ਹਨ, ਉਨ੍ਹਾਂ ਵਿਚੋਂ 800 ਦੇ ਕਰੀਬ ਲੰਮੇ ਸਮੇਂ ਲਈ ਅਪਾਹਜ ਵਜੋਂ ਜ਼ਿੰਦਗੀ ਬਤੀਤ ਕਰਦੇ ਹਨ।

AmbulanceAmbulance

ਇਨ੍ਹਾਂ ਵਿਚੋਂ 500-600 ਪੀੜਤਾਂ ਨੂੰ ਰਾਹਗੀਰਾਂ ਜਾਂ ਪੁਲਿਸ ਜਾਂ ਐਬੂਲੈਂਸ ਹਸਪਤਾਲ ਪਹੁੰਚਾ ਦਿੰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਬੱਚ ਜਾਂਦੀ ਹੈ। ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਗੁਣਕਾਰੀ ਸਿਖਿਆ, ਤੰਦਰੁਸਤੀ ਤੇ ਸਿਹਤ ਸੁਰੱਖਿਆ ਤੇ ਬਚਾਉ, ਸਨਮਾਨਤ ਜ਼ਿੰਦਗੀ, ਰੋਟੀ, ਕਪੜਾ, ਮਕਾਨ ਤੇ ਕਾਰੋਬਾਰ ਹਨ। ਸਹੂਲਤਾਂ, ਆਰਾਮਪ੍ਰਸਤੀ ਤਾਂ ਉਨ੍ਹਾਂ ਲੋਕਾਂ ਲਈ ਹੈ ਜੋ ਸਿਹਤਮੰਦ, ਸੁਰੱਖਿਅਤ ਤੇ ਅਮੀਰ ਹਨ ਤੇ ਉਨ੍ਹਾਂ ਕੋਲ ਆਮਦਨ ਦੇ ਪੱਕੇ ਸਾਧਨ ਹਨ। ਪਰ ਦੇਸ਼ ਦੀ 70 ਫ਼ੀ ਸਦੀ ਆਬਾਦੀ ਤਾਂ ਗੁਣਕਾਰੀ ਸਿਖਿਆ, ਤੰਦਰੁਸਤੀ ਤੇ ਸਿਹਤ, ਕੰਮ ਵਾਲੀ ਥਾਂ, ਘਰਾਂ, ਸੜਕਾਂ, ਰੇਲਾਂ ਅੰਦਰ ਸੁਰੱਖਿਅਤ ਤੇ ਸੰਕਟ ਸਮੇਂ ਬਚਾਉ ਤੇ ਸਨਮਾਨਤ ਜ਼ਿੰਦਗੀ ਤੋਂ ਬਹੁਤ ਦੂਰ ਹੈ। 

Surat fireSurat fire

ਸਰਕਾਰ ਵਲੋਂ ਮਨੋਰੰਜਨ ਲਈ ਯੂਵਕ ਮੇਲੇ, ਜ਼ਿਲ੍ਹਾ ਪੱਧਰ ਉਤੇ ਸਰਕਾਰੀ ਕਲਚਰ ਸੈਂਟਰ, ਸਕੂਲਾਂ ਕਾਲਜਾਂ ਅੰਦਰ ਸਭਿਆਚਾਰਕ ਪ੍ਰੋਗਰਾਮ ਲਈ ਫ਼ੰਡਜ਼ ਵਿਸ਼ੇਸ਼ ਤੌਰ ਤੇ ਦਿਤੇ ਜਾ ਰਹੇ ਹਨ ਤਾਕਿ ਲੋਕਾਂ ਦਾ ਵਿਹਲੇ ਸਮੇਂ ਮਨੋਰੰਜਨ ਹੋ ਸਕੇ। ਪਰ ਅੱਗ ਦੀ ਘਟਨਾ ਸਮੇਂ, ਬੋਰ ਜਾ ਖੱਡੇ ਵਿਚ ਡੱਗੇ ਬੱਚੇ ਲਈ, ਸੜਕਾਂ ਤੇ ਤੜਫ਼ ਰਹੇ ਪੀੜਤਾਂ ਲਈ, ਬਿਮਾਰੀ ਦੀ ਪਹਿਲੀ ਸਟੇਜ ਉਤੇ ਠੀਕ ਇਲਾਜ ਆਦਿ ਲਈ ਕੋਈ ਯੋਜਨਾ ਤੇ ਟ੍ਰੇਨਿੰਗ ਪ੍ਰੋਗਰਾਮ ਨਹੀਂ ਹਨ। ਪੀੜਤਾਂ ਦੀ ਮੌਕੇ ਉਤੇ ਜ਼ਿੰਦਗੀ ਬਚਾਉਣ ਲਈ ਪੁਲਿਸ, ਸਰਕਾਰੀ ਕਰਮਚਾਰੀਆਂ, ਵਿਦਿਆਰਥੀਆਂ, ਅਧਿਆਪਕਾਂ, ਪਬਲਿਕ ਨੂੰ ਕੋਈ ਟ੍ਰੇਨਿੰਗ ਨਹੀਂ ਦਿਤੀ ਜਾਂਦੀ ਤੇ ਅਕਸਰ ਬਚਣ ਵਾਲਾ ਪੀੜਤ ਵੀ ਠੀਕ ਮਦਦ ਤੇ ਮਾਹਰ ਦੀ ਉਡੀਕ ਵਿਚ ਦਮ ਤੋੜ ਦਿੰਦਾ ਹੈ।

Nepal EarthquakeNepal Earthquake

ਕੁੱਝ ਸਾਲ ਪਹਿਲਾਂ ਨੇਪਾਲ ਅੰਦਰ ਭੂਚਾਲ ਆਇਆ। ਮੈਂ ਐਨ.ਡੀ.ਆਰ.ਐਫ ਬਠਿੰਡਾ ਦੇ ਇਕ ਡਿਪਟੀ ਕਮਾਡੈਂਟ ਨੂੰ ਫ਼ੋਨ ਕਰ ਕੇ ਪੁਛਿਆ ਤਾਂ ਉਨ੍ਹਾਂ ਦਸਿਆ ਕਿ ਭੂਚਾਲ ਖ਼ਤਰਨਾਕ ਹੈ ਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਉੱਥੇ ਜਾਣ ਦਾ ਹੁਕਮ ਮਿਲ ਗਿਆ ਹੈ। ਕੰਪਨੀ ਜਵਾਨ ਪਹਿਲਾਂ ਹਵਾਈ ਅੱਡੇ ਤੇ ਜਾਣਗੇ ਤੇ ਉੱਥੋਂ ਹਵਾਈ ਜਹਾਜ਼ ਰਾਹੀਂ ਦਿੱਲੀ ਤੇ ਦਿੱਲੀ ਤੋਂ ਦੂਜੇ ਜਹਾਜ਼ ਰਾਹੀਂ ਨੇਪਾਲ। ਇਸ ਕਿਰਿਆ ਵਿਚ 4-5 ਘੰਟੇ ਜਾਂ ਵੱਧ ਸਮਾਂ ਲੱਗ ਸਕੇਗਾ। ਮੈਂ ਉਨ੍ਹਾਂ ਨੂੰ ਪੁਛਿਆ ਕਿ ਉੱਥੇ ਪਹੁੰਚ ਕੇ ਸੱਭ ਤੋਂ ਪਹਿਲਾਂ ਕੀ ਕੀਤਾ ਜਾਵੇਗਾ ਤਾਂ ਉਹ ਕਹਿੰਦੇ ਕਿ ਲਾਸ਼ਾਂ ਕਢੀਆਂ ਜਾਣਗੀਆਂ।

EarthquakeEarthquake

ਮੈਂ ਹੈਰਾਨ ਹੋ ਕੇ ਪੁਛਿਆ ਕਿ ਲਾਸ਼ਾਂ ਕਿਉਂ? ਤਾਂ ਉਨ੍ਹਾਂ ਦਾ ਤਜਰਬੇ ਅਨੁਸਾਰ ਜਵਾਬ  ਸੀ ਕਿ ਜਦੋਂ ਤਕ ਉਹ ਜਾਂ ਮਾਹਰ ਲੋਕ ਘਟਨਾ ਵਾਲੀ ਥਾਂ ਪਹੁੰਚਦੇ ਹਨ ਤਾਂ ਦੱਬੇ, ਫਸੇ, ਜ਼ਖ਼ਮੀ ਠੀਕ ਫਸਟ ਏਡ ਜਾਂ ਦੂਜੀ ਮਦਦ ਦੀ ਕਮੀ ਕਰ ਕੇ ਤੜਫ਼-ਤੜਫ਼ ਕੇ ਮਰ ਚੁੱਕੇ ਹੋਣਗੇ। ਪਰ ਜੇਕਰ ਲੋਕ ਪੁਲਿਸ, ਐਨ.ਸੀ.ਸੀ, ਐਨ.ਐਸ.ਐਸ., ਵਲੰਟੀਅਰਜ਼, ਸਰਕਾਰੀ ਤੇ ਪ੍ਰਾਈਵੇਟ ਕਰਮਚਾਰੀ ਸਮੇਂ ਸਿਰ ਪਹੁੰਚ ਕੇ ਬਚਾਉ ਕਾਰਜ ਸ਼ੁਰੂ ਕਰ ਦਿੰਦੇ ਹਨ ਤਾਂ 80 ਫ਼ੀ ਸਦੀ ਜ਼ਿੰਦਗੀਆਂ ਉਹ ਬਚਾਅ ਸਕਦੇ ਹਨ। ਪਰ ਸਾਡੇ ਦੇਸ਼ ਅੰਦਰ ਸੰਕਟ ਸਮੇਂ ਲੋਕ ਤਮਾਸ਼ਾ ਵੇਖਦੇ ਹਨ, ਵੀਡੀਉ ਬਣਾਉਂਦੇ ਹਨ, ਪਰ ਖ਼ੁਦ ਮਦਦ ਨਹੀਂ ਕਰਦੇ ਕਿਉਂਕਿ ਸਰਕਾਰ ਦੀ ਕੋਈ ਨੀਤੀ ਨਹੀਂ ਕਿ ਹਰ ਖੇਤਰ ਵਿਚ ਸਿਵਲ ਡਿਫ਼ੈਂਸ, ਐਨ.ਐਸ.ਐਸ. ਵਲੰਟੀਅਰਜ਼ ਤੇ ਪੁਲਿਸ ਤੇ ਪੈਰਾਮਿਲਟਰੀ ਫ਼ੋਰਸਿਜ਼ ਦੇ ਜਵਾਨ ਆਫ਼ਤ ਪ੍ਰਬੰਧ ਵਿਚ ਪੂਰੀ ਤਰ੍ਹਾਂ ਸਿੱਖਿਅਕ ਹੋਣ।

Fire extinguisherFire extinguisher

ਹਰ ਵਹੀਕਲ, ਇਮਾਰਤ, ਸਕੂਲ ਤੇ ਕਾਲਜ ਅੰਦਰ ਆਫ਼ਤ ਪ੍ਰਬੰਧਨ ਲਈ ਫ਼ਸਟ ਏਡ ਬਕਸੇ ਤੇ ਅੱਗ ਬੁਝਾਉ ਸਿਸਟਮ ਤੇ ਸਮਾਨ ਤਾਂ ਮੌਜੂਦ ਹਨ ਪਰ ਉਨ੍ਹਾਂ ਦੀ ਠੀਕ ਵਰਤੋਂ ਬਾਰੇ 90 ਫ਼ੀ ਸਦੀ ਲੋਕ, ਕਰਮਚਾਰੀਆਂ, ਵਿਦਿਆਰਥੀਆਂ ਨੂੰ ਟ੍ਰੇਨਿੰਗ ਨਹੀਂ ਦਿਤੀ ਜਾਂਦੀ। ਦਿਲਾਂ ਅੰਦਰ ਹਮਦਰਦੀ ਨਹੀਂ ਹੈ, ਕਦੇ ਮਾਕ ਡਰਿਲ ਨਹੀਂ ਹੁੰਦੀ। ਪਰ ਮਨੋਰੰਜਨ, ਐਸ਼ ਪ੍ਰਸਤੀ ਵਰਗੀਆਂ ਸਹੂਲਤਾਂ ਲਈ ਸਰਕਾਰੀ ਫੰਡਜ਼ ਹਰ ਸਾਲ ਮਿਲ ਰਹੇ ਨੇ ਪਰ ਜ਼ਿੰਦਗੀ ਬਚਾਉ ਟ੍ਰੇਨਿੰਗ ਲਈ ਨਾ ਯੋਜਨਾ ਹੈ ਤੇ ਨਾ ਫੰਡਜ਼ ਹਨ।

Fatehveer Singh - BorewellsFatehveer Singh - Borewells

ਦੇਸ਼ ਅੰਦਰ ਵਿਦਵਾਨਾਂ, ਬਹੁਤ ਸਿਖਿਅਕ, ਪੜ੍ਹੇ ਲਿਖੇ, ਡਾਕਟਰਾਂ, ਇੰਜੀਨੀਅਰਾਂ, ਵਿਗਿਆਨੀਆਂ, ਮੂਰਖਾਂ, ਲਾਲਚੀਆਂ, ਖ਼ੁਦਗਰਜ਼ਾਂ ਸੇਵਾ ਮੁਕਤ ਲੋਕਾਂ ਦੀ ਕਮੀ ਨਹੀਂ ਹੈ। ਇਨ੍ਹਾਂ ਨਾਲ ਦੇਸ਼ ਭਰਿਆ ਪਿਆ ਹੈ। 99-100 ਫ਼ੀ ਸਦੀ ਨੰਬਰ ਲੈਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਪਰ ਰਾਸ਼ਟਰ, ਸਮਾਜ, ਪਬਲਿਕ, ਵਾਤਾਵਰਣ, ਕੁਦਰਤ ਦੀਆਂ ਕੀਮਤੀ ਸੋਗਾਤਾਂ ਦੀ ਸੇਵਾ ਸੰਭਾਲ ਦੀ ਭਾਵਨਾ, ਜ਼ਿੰਮੇਵਾਰੀ ਤੇ ਜਦੋ-ਜਹਿਦ ਦਾ ਜੋਸ਼ ਕਿਸੇ ਵਿਚ ਨਹੀਂ ਚਮਕਦਾ ਤੇ ਜਿਸ ਵਿਚ ਇਹ ਚੀਜ਼ਾਂ ਨਹੀਂ ਹੁੰਦੀਆਂ, ਉਹ ਦੇਸ਼ ਦਾ ਗ਼ੱਦਾਰ ਹੁੰਦਾ ਹੈ। ਉਹ ਅਪਣੇ ਫ਼ਰਜ਼ਾਂ, ਜ਼ਿੰਮੇਵਾਰੀਆਂ, ਤਜਰਬੇ, ਸ਼ਕਤੀਆਂ, ਸਹੂਲਤਾਂ, ਧੰਨ-ਦੌਲਤ ਦੇਸ਼ ਤੋਂ ਪ੍ਰਾਪਤ ਕਰ ਕੇ ਦੇਸ਼ ਲਈ ਨਹੀਂ ਵਰਤ ਰਿਹਾ। ਉਸ ਵਿਚ ਰਾਸ਼ਟਰ ਲਈ ਕੁਰਬਾਨ ਹੋਣ ਦਾ ਜਜ਼ਬਾ ਤੇ ਭਾਵਨਾ ਨਹੀਂ ਹੈ, ਜੋ ਸਾਡੇ ਮਹਾਨ ਗੁਰੂਆਂ-ਪੀਰਾਂ ਵਿਚ ਹਮੇਸ਼ਾ ਰਿਹਾ ਹੈ।

Swami VivekanandaSwami Vivekananda

ਸਵਾਮੀ ਵਿਵੇਕਾਨੰਦ ਨੇ ਕਿਹਾ ਸੀ, ਜੋ ਗਿਆਨ, ਸਹੂਲਤਾਂ, ਧੰਨ-ਦੌਲਤ, ਸਿਹਤ, ਤੰਦਰੁਸਤੀ, ਸੁਰੱਖਿਆ ਰਾਸ਼ਟਰ, ਧਰਤੀ-ਮਾਂ ਅਪਣੇ ਪ੍ਰਵਾਰ, ਅਪਣੇ ਗੁਰੂਕੁਲਾਂ (ਸਿਖਿਆ ਸੰਸਥਾਵਾਂ) ਤੋਂ ਪ੍ਰਾਪਤ ਕੀਤੀ, ਉਸ ਦੀ ਵਰਤੋਂ ਰਾਸ਼ਟਰ, ਦੇਸ਼ ਦੇ ਲੋਕਾਂ ਦੀ ਸੇਵਾ ਸੰਭਾਲ ਲਈ ਨਾ ਕੀਤੀ ਤਾਂ ਉਹ ਇਨਸਾਨ, ਦੇਸ਼-ਭਗਤ ਨਹੀਂ ਹੋ ਸਕਦਾ। ਕਿਉਂਕਿ ਸਾਡੀ ਪਹਿਚਾਣ ਇਮਾਰਤਾਂ ਨਹੀਂ, ਸਾਡੇ ਗੁਰੂਆਂ ਦੀਆਂ ਸਿਖਿਆਵਾਂ, ਕੁਰਬਾਨੀਆਂ, ਤਿਆਗ, ਮਹਾਨ ਕਾਰਜ ਹਨ। ਜੋ ਗੁਰੂਆਂ ਨੇ ਸਮੇਂ-ਸਮੇਂ  ਕਰ ਕੇ ਮਾਨਵਤਾ ਨੂੰ ਬਚਾਇਆ ਸੀ।

Rescue operationRescue operation

ਪਰ ਅੱਜ ਦੇ ਨੌਜੁਆਨ ਅਤੇ ਲੋਕ ਉਨ੍ਹਾਂ ਦੇ ਮਹਾਨ ਗਿਆਨ, ਕੁਰਬਾਨੀਆਂ ਨੂੰ ਪੜ੍ਹ ਕੇ ਉਨ੍ਹਾਂ ਤੇ ਚਲਦੇ ਨਹੀਂ ਤਾਂ ਉਸ ਸਮੇਂ ਰਾਸ਼ਟਰ ਖ਼ੁਸ਼ਹਾਲ ਸੁਰੱਖਿਅਤ ਸਿਹਤਮੰਦ ਨਹੀਂ ਹੋ ਸਕਦਾ, ਬੇਹਦ ਦੁੱਖ ਦਰਦ ਹੁੰਦਾ ਹੈ, ਜਦੋਂ ਹਰ ਰੋਜ਼ ਹਜ਼ਾਰਾਂ ਲਾਸ਼ਾਂ ਘਰਾਂ ਅੰਦਰ, ਹਾਦਸਿਆਂ, ਘਟਨਾਵਾਂ ਕਰ ਕੇ ਅਚਾਨਕ ਪਹੁੰਚਦੀਆਂ ਹਨ। ਸਰਕਾਰਾਂ ਸਿਖਿਆ ਸੰਸਥਾਵਾਂ, ਬਚਾਉ, ਫ਼ਸਟ ਏਡ, ਫ਼ਾਇਰ ਸੇਫਟੀ, ਰੈਸਕਿਯੂ ਦੀ ਟ੍ਰੇਨਿੰਗ ਲਈ ਜੇਕਰ ਲਗਾਤਾਰ ਕੋਸ਼ਿਸ਼ ਕਰਨ ਤਾਂ ਹਜ਼ਾਰਾਂ ਜ਼ਿੰਦਗੀਆਂ ਅਰਾਮ ਨਾਲ ਬਚਾਈਆਂ ਜਾ ਸਕਦੀ ਹਨ। 
-  ਕਾਕਾ ਰਾਮ ਵਰਮਾ, ਸੰਪਰਕ : 98786-11620

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement