
ਆਉ ਜਾਣਦੇ ਹਾਂ ਇਸ ਦੇ ਫੈਲਣ ਦੇ ਕਾਰਨਾਂ ਅਤੇ ਬਚਾਅ ਬਾਰੇ:
ਮੀਂਹ ਦਾ ਮੌਸਮ ਅਪਣੇ ਨਾਲ ਕਈ ਬੀਮਾਰੀਆਂ ਵੀ ਲੈ ਕੇ ਆਉਂਦਾ ਹੈ ਕਿਉਂਕਿ ਇਸ ਮੌਸਮ ਵਿਚ ਜ਼ਿਆਦਾਤਰ ਬੈਕਟੀਰੀਆ ਵਧਦੇ ਹਨ। ਜਿਥੇ ਇਕ ਪਾਸੇ ਲੋਕ ਹੜ੍ਹਾਂ ਅਤੇ ਮੀਂਹ ਕਾਰਨ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਬੀਮਾਰੀਆਂ ਵੀ ਉਨ੍ਹਾਂ ਨੂੰ ਘੇਰ ਰਹੀਆਂ ਹਨ। ਅੱਖਾਂ ਦਾ ਫਲੂ ਇਨ੍ਹਾਂ ’ਚੋਂ ਇਕ ਹੈ। ਅੱਖਾਂ ਦੀ ਇਸ ਬੀਮਾਰੀ ਕਾਰਨ ਜਲਣ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਲਾਗ ਇਕ ਅੱਖ ਤੋਂ ਸ਼ੁਰੂ ਹੁੰਦੀ ਹੈ, ਪਰ ਕੁੱਝ ਸਮੇਂ ਬਾਅਦ ਦੂਜੀ ਅੱਖ ਵੀ ਪ੍ਰਭਾਵਤ ਹੋ ਜਾਂਦੀ ਹੈ।
ਆਉ ਜਾਣਦੇ ਹਾਂ ਇਸ ਦੇ ਫੈਲਣ ਦੇ ਕਾਰਨਾਂ ਅਤੇ ਬਚਾਅ ਬਾਰੇ:
ਮੀਂਹ ਦੇ ਮੌਸਮ ਵਿਚ ਹਵਾ ਪ੍ਰਦੂਸ਼ਣ ਅਤੇ ਨਮੀ ਕਾਰਨ ਫੰਗਲ ਇਨਫ਼ੈਕਸ਼ਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਵਿਚ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਸੱਭ ਤੋਂ ਵੱਧ ਪ੍ਰੇਸ਼ਾਨ ਕਰਦੀਆਂ ਹਨ। ਇਸ ਮੌਸਮ ਵਿਚ ਫ਼ੰਗਲ ਇਨਫ਼ੈਕਸ਼ਨ ਵਧਣ ਕਾਰਨ ਅੱਖਾਂ ਦਾ ਧਿਆਨ ਰਖਣਾ ਬਹੁਤ ਜ਼ਰੂਰੀ ਹੈ। ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਅਪਣੀਆਂ ਅੱਖਾਂ ਵਿਚ ਕਾਂਟੈਕਟ ਲੈਂਸ ਪਾਉਂਦੇ ਹਨ। ਅੱਖਾਂ ਨਾਲ ਸਬੰਧਤ ਪ੍ਰੇਸ਼ਾਨੀ ਹੋਣ ’ਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅੱਖਾਂ ਵਿਚ ਪਾਣੀ ਆਉਂਦੇ ਹੀ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦੀ ਸ਼ੁਰੂਆਤ ਵਿਚ ਪਲਕਾਂ ’ਤੇ ਪੀਲਾ ਅਤੇ ਚਿਪਚਿਪਾ ਤਰਲ ਜਮ੍ਹਾ ਹੋਣ ਲਗਦਾ ਹੈ। ਅੱਖਾਂ ਵਿਚ ਇਕ ਅਜੀਬ ਕਿਸਮ ਦੀ ਸੋਜ ਹੁੰਦੀ ਹੈ। ਅੱਖਾਂ ਵਿਚ ਪਾਣੀ ਆਉਣ ਨਾਲ ਖੁਜਲੀ ਸ਼ੁਰੂ ਹੋ ਜਾਂਦੀ ਹੈ। ਜੇਕਰ ਇਨਫ਼ੈਕਸ਼ਨ ਡੂੰਘਾ ਹੋ ਜਾਵੇ ਤਾਂ ਅੱਖਾਂ ਦੇ ਕੋਰਨੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਅੱਖਾਂ ਨੂੰ ਵਾਰ-ਵਾਰ ਹੱਥ ਲਾਉਣ ਤੋਂ ਬਚੋ। ਅੱਖਾਂ ਨੂੰ ਵਾਰ ਵਾਰ ਸਾਫ਼ ਪਾਣੀ ਨਾਲ ਧੋਂਦੇ ਰਹੋ। ਅੱਖਾਂ ਨੂੰ ਸਾਫ਼ ਕਰਨ ਲਈ ਟਿਸ਼ੂ ਪੇਪਰ ਜਾਂ ਕਪੜੇ ਦੀ ਵਰਤੋਂ ਕਰੋ।
ਟਿਸ਼ੂ ਪੇਪਰ ਜਾਂ ਕਪੜੇ ਦੀ ਮੁੜ ਵਰਤੋਂ ਕਰਨ ਤੋਂ ਬਚੋ। ਪੀੜਤ ਨਾਲ ਅੱਖਾਂ ਦਾ ਸੰਪਰਕ ਕਰਨ ਤੋਂ ਬਚੋ। ਟੀਵੀ-ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ। ਜਦੋਂ ਤੁਹਾਨੂੰ ਫਲੂ ਹੋਵੇ ਤਾਂ ਅਪਣੀਆਂ ਅੱਖਾਂ ’ਤੇ ਕਾਲੀਆਂ ਐਨਕਾਂ ਲਗਾਉ। ਅੱਖਾਂ ਦੇ ਫਲੂ ਤੋਂ ਰਾਹਤ ਪਾਉਣ ਲਈ, ਤੁਸੀਂ ਡਾਕਟਰ ਦੀ ਸਲਾਹ ’ਤੇ ਐਂਟੀਬੈਕਟੀਰੀਅਲ ਮਲਮ ਅਤੇ ਲੁਬਰੀਕੇਟਿੰਗ ਆਈ ਡ੍ਰੌਪ ਲੈ ਸਕਦੇ ਹੋ।
ਅੱਖ ਲੱਗਣ ’ਤੇ ਹੈਂਡਵਾਸ਼ ਨਾਲ ਨਿਯਮਤ ਤੌਰ ’ਤੇ ਅਪਣੇ ਹੱਥਾਂ ਨੂੰ ਸਾਫ਼ ਕਰਦੇ ਰਹੋ। ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਚੋ। ਅੱਖਾਂ ਨੂੰ ਬਰਫ਼ ਨਾਲ ਫੈਂਟੋ, ਤਾਂ ਜੋ ਜਲਣ ਅਤੇ ਦਰਦ ਤੋਂ ਰਾਹਤ ਮਿਲ ਸਕੇ। ਅੱਖਾਂ ਦੇ ਫਲੂ ਨਾਲ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਚੋ।