
ਜੇਕਰ ਤੁਸੀਂ ਕੈਲਰੀਜ਼ ਘਟਾਉਣਾ ਚਾਹੁੰਦੇ ਹੋ ਤਾਂ ਲਸਣ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਲਸਣ ‘ਚ ਵੱਡੀ ਮਾਤਰਾ ‘ਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ...
ਜੇਕਰ ਤੁਸੀਂ ਕੈਲਰੀਜ਼ ਘਟਾਉਣਾ ਚਾਹੁੰਦੇ ਹੋ ਤਾਂ ਲਸਣ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਲਸਣ ‘ਚ ਵੱਡੀ ਮਾਤਰਾ ‘ਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਲਸਣ ਦਾ ਅਸਲ ਫਾਇਦਾ ਲੈਣਾ ਹੈ ਤਾਂ ਇਸ ਨੂੰ ਕੱਚਾ ਚਬਾਇਆ ਜਾਏ। ਜੇਕਰ ਸ਼ਰੀਰ ‘ਚ ਐਂਟੀਬਾਇਓਟਿਕ ਦੀ ਮਾਤਰਾ ਵਧਾਣੀ ਹੈ ਤਾਂ ਖਾਲੀ ਪੇਟ ਲਸਣ ਖਾਓ।
Garlic Benefits
ਲਸਣ ਵਿਚ ਅਜਿਹੇ ਕਈ ਗੁਣ ਮੌਜੂਦ ਹੁੰਦੇ ਹਨ, ਜੋ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਲਈ ਜ਼ਿਆਦਾਤਰ ਲੋਕ ਸਬਜ਼ੀ ਤੋਂ ਇਲਾਵਾ ਸਵੇਰੇ ਖਾਲੀ ਪੇਟ ਲਸਣ ਖਾਣਾ ਪਸੰਦ ਕਰਦੇ ਹਨ। ਲਸਣ ‘ਚ ਐਲੀਸੀਨ ਨਾਮ ਦਾ ਇਕ ਕੰਪਾਊਂਡ ਪਾਇਆ ਜਾਂਦਾ। ਜਿਸ ‘ਚ ਐਂਟੀ ਬੈਕਟੀਰੀਅਲ , ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਆਕਸੀਡੈਂਟ ਪ੍ਰਾਪਰਟੀਆਂ ਹੁੰਦੀਆਂ ਹਨ।
Garlic
ਇਕ ਸਟੱਡੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਲਸਣ ਮੋਟਾਪਾ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਲਸਣ ‘ਚ ਵਿਟਾਮਿਨ ਸੀ, ਬੀ6 ਅਤੇ ਮੈਗਨੀਜ਼ ਹੁੰਦਾ ਹੈ। ਇਸ ਵਿੱਚ ਐਂਟੀ ਆਕਸੀਡੈਂਟ ਗੁਣ ਹੋਣ ਦੇ ਕਾਰਨ ਇਹ ਹਰ ਤਰਾਂ ਦੀ ਇਨਫੈਕਸ਼ਨ ਨਾਲ ਲੜਦਾ ਹੈ। ਲਸਣ ਦੀਆਂ 3/4 ਕਲੀਆਂ ਨੂੰ ਇਕ ਗਲਾਸ ਦੁੱਧ ਵਿਚ ਉਬਾਲ ਕੇ ਰੋਜ਼ ਰਾਤ ਨੂੰ ਸੌਂਦੇ ਸਮੇਂ ਪੀਣ ਨਾਲ ਸਾਹ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ।
Garlic
ਗੰਭੀਰ ਦੌਰੇ ਸਮੇਂ ਲਸਣ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਚਮਤਕਾਰੀ ਅਸਰ ਹੁੰਦਾ ਹੈ। ਲਸਣ ਦਿਲ ਦੀਆਂ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੱਧਦਾ ਹੈ ਅਤੇ ਕਲੈਸਟ੍ਰੋਲ ਘੱਟ ਹੁੰਦਾ ਹੈ। ਜੇਕਰ ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਹਰ ਰੋਜ਼ ਸਵੇਰੇ ਇਕ ਦੋ ਲਸਣ ਦੀਆਂ ਕਲੀਆਂ ਖਾਓ।